ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵਿਸ਼ੰਕਰ ''ਤੇ ਬਣੇਗੀ ਫਿਲਮ, ''12ਵੀਂ ਫੇਲ੍ਹ'' ਅਦਾਕਾਰ ਨਿਭਾਵੇਗਾ Role

Saturday, Apr 26, 2025 - 03:10 PM (IST)

ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵਿਸ਼ੰਕਰ ''ਤੇ ਬਣੇਗੀ ਫਿਲਮ, ''12ਵੀਂ ਫੇਲ੍ਹ'' ਅਦਾਕਾਰ ਨਿਭਾਵੇਗਾ Role

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਸਿਲਵਰ ਸਕ੍ਰੀਨ 'ਤੇ ਅਧਿਆਤਮਿਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਵਿਕਰਾਂਤ ਮੈਸੀ ਜਲਦੀ ਹੀ ਵੱਡੇ ਪਰਦੇ 'ਤੇ ਆਪਣੀ ਨਵੀਂ ਫਿਲਮ 'ਵ੍ਹਾਈਟ' ਨਾਲ ਵਾਪਸੀ ਕਰਨਗੇ। ਫਿਲਮ 'ਵ੍ਹਾਈਟ' ਇੱਕ ਗਲੋਬਲ ਥ੍ਰਿਲਰ ਹੋਵੇਗੀ, ਜੋ ਕੋਲੰਬੀਆ ਵਿੱਚ 52 ਸਾਲ ਲੰਬੇ ਚੱਲੇ ਖੂਨੀ ਘਰੇਲੂ ਯੁੱਧ ਨੂੰ ਦਰਸਾਏਗੀ। ਇਹ ਫ਼ਿਲਮ ਦਿਖਾਏਗੀ ਕਿ ਸ਼੍ਰੀ ਰਵੀ ਸ਼ੰਕਰ ਨੇ ਇਸਨੂੰ ਕਿਵੇਂ ਹੱਲ ਕੀਤਾ। ਫਿਲਮ 'ਵ੍ਹਾਈਟ' ਨੂੰ ਸਿਧਾਰਥ ਆਨੰਦ, ਮਹਾਵੀਰ ਜੈਨ ਅਤੇ ਪੀਸਕ੍ਰਾਫਟ ਪਿਕਚਰਜ਼ ਨਾਲ ਮਿਲ ਕੇ ਬਣਾਉਣਗੇ।.

ਇਹ ਵੀ ਪੜ੍ਹੋ: ਮੰਦਭਾਗੀ ਖਬਰ; ਮਸ਼ਹੂਰ ਸਿੰਗਰ ਨੇ 17 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

PunjabKesari

ਇਸ ਫਿਲਮ ਦਾ ਨਿਰਦੇਸ਼ਨ ਮਸ਼ਹੂਰ ਐਡ ਫਿਲਮ ਨਿਰਮਾਤਾ ਮੰਟੂ ਬਾਸੀ ਕਰਨਗੇ। ਕਿਹਾ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਇਸੇ ਸਾਲ ਜੁਲਾਈ ਵਿੱਚ ਸ਼ੁਰੂ ਹੋਵੇਗੀ। ਵਿਕਰਾਂਤ ਨੇ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਭੂਮਿਕਾ ਵਿੱਚ ਆਪਣੇ ਆਪ ਨੂੰ ਢਾਲਣ ਲਈ ਬਹੁਤ ਮਿਹਨਤ ਕੀਤੀ ਹੈ। ਉਹ ਫਿਲਮ ਦੀ ਘੋਸ਼ਣਾ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਵਿੱਚ ਸ਼੍ਰੀ ਰਵੀਸ਼ੰਕਰ ਨੂੰ ਵੀ ਮਿਲੇ ਸੀ। ਵਿਕਰਾਂਤ ਦੀ 'ਵ੍ਹਾਈਟ' ਇੱਕ ਅੰਤਰਰਾਸ਼ਟਰੀ ਪ੍ਰੋਜੈਕਟ ਹੈ, ਜਿਸਨੂੰ ਫਿਲਮ ਨਿਰਮਾਤਾ ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ ਅਤੇ ਸਪੈਨਿਸ਼ ਭਾਸ਼ਾਵਾਂ ਵਿੱਚ ਬਣਾਉਣਗੇ। ਇਸ ਵੇਲੇ, ਕੋਲੰਬੀਆ ਵਿੱਚ ਫਿਲਮ ਦਾ ਪ੍ਰੀ-ਪ੍ਰੋਡਕਸ਼ਨ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਵਿਕਰਾਂਤ ਨੇ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਭੂਮਿਕਾ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਵਿਕਰਾਂਤ ਨੇ ਸ਼੍ਰੀ ਸ਼੍ਰੀ ਰਵੀਸ਼ੰਕਰ ਵਾਂਗ ਦਿਖਣ ਲਈ ਆਪਣਾ ਭਾਰ ਅਤੇ ਵਾਲ ਵਧਾ ਲਏ ਹਨ। ਇਸ ਤੋਂ ਇਲਾਵਾ ਉਹ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਵੀਡੀਓ ਵੀ ਦੇਖਦੇ ਹਨ।

ਇਹ ਵੀ ਪੜ੍ਹੋ: ਪਹਿਲਗਾਮ ਹਮਲੇ ਮਗਰੋਂ ਹੁਣ ਸ਼੍ਰੇਆ ਘੋਸ਼ਾਲ ਨੇ ਕੀਤਾ ਐਲਾਨ, ਅੱਜ ਹੋਣ ਵਾਲਾ ਕੰਸਰਟ ਕੀਤਾ ਰੱਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News