ਇਸ ਦਿਨ ਰਿਲੀਜ਼ ਹੋਵੇਗਾ ‘ਵਿਕਰਮ ਵੇਧਾ’ ਦਾ ਟਰੇਲਰ, ਰਿਤਿਕ ਨੇ ਲਿਖਿਆ- ‘ਇਸ ਵਾਰ ਸਿਰਫ ਮਜ਼ਾ ਨਹੀਂ...’

09/04/2022 6:38:12 PM

ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਦੀ ਫ਼ਿਲਮ ‘ਵਿਕਰਮ ਵੇਧਾ’ ਨੂੰ ਲੈ ਕੇ ਚਰਚਾ ਬਣੀ ਹੋਈ ਹੈ। ਉਥੇ ਹੁਣ ਫ਼ਿਲਮ ਨੂੰ ਲੈ ਕੇ ਰਿਤਿਕ ਰੌਸ਼ਨ ਨੇ ਇਕ ਨਵੀਂ ਅਪਡੇਟ ਦਿੱਤੀ ਹੈ। ‘ਵਿਕਰਮ ਵੇਧਾ’ ਦਾ ਟਰੇਲਰ 8 ਸਤੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਨਵੀਂ ਅਪਡੇਟ ਨਾਲ ਹੀ ਰਿਤਿਕ ਨੇ ਇਹ ਵੀ ਦੱਸਿਆ ਹੈ ਕਿ ਇਹ ਫ਼ਿਲਮ ਕਿਉਂ ਖ਼ਾਸ ਹੋਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਈਮੇਲ ਰਾਹੀਂ ਧਮਕੀ ਮਿਲਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਲਈ ਹੋਏ ਰਵਾਨਾ

‘ਵਿਕਰਮ ਵੇਧਾ’ ’ਚ ਪਹਿਲੀ ਵਾਰ ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਜੋੜੀ ਇਕੱਠਿਆਂ ਦਿਖਾਈ ਦੇਣ ਵਾਲੀ ਹੈ। ਪ੍ਰਸ਼ੰਸਕ ਬਾਲੀਵੁੱਡ ਦੇ ਸੁਪਰਸਟਾਰਸ ਨੂੰ ਪਰਦੇ ’ਤੇ ਇਕੱਠਿਆਂ ਦੇਖਣ ਲਈ ਬੇਤਾਬ ਦਿਖਾਈ ਦੇ ਰਹੇ ਹਨ। ਟਰੇਲਰ ਦੀ ਤਾਰੀਖ਼ ਸਾਂਝੀ ਕਰਦਿਆਂ ਰਿਤਿਕ ਰੌਸ਼ਨ ਨੇ ਲਿਖਿਆ, ‘‘ਇਸ ਵਾਰ ਸਿਰਫ ਮਜ਼ਾ ਹੀ ਨਹੀਂ, ਹੈਰਾਨੀ ਵੀ ਹੋਵੇਗੀ।’’

ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਸਟਾਰਰ ਇਹ ਫ਼ਿਲਮ 30 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੀ ਪ੍ਰਮੋਸ਼ਨ ’ਤੇ ਮੇਕਰਜ਼ ਤੇ ਸਟਾਰਸ ਕਾਫੀ ਮਿਹਨਤ ਕਰਦੇ ਦਿਖ ਰਹੇ ਹਨ। ਹਾਲ ਹੀ ’ਚ ਫ਼ਿਲਮ ’ਚ ਰਿਤਿਕ ਰੌਸ਼ਨ ਦੇ ਲੁਕਸ ਨੂੰ ਲੈ ਕੇ ਵੀ ਖ਼ੁਲਾਸਾ ਹੋਇਆ ਸੀ। ਕਿਹਾ ਜਾ ਰਿਹਾ ਹੈ ਕਿ ‘ਵਿਕਰਮ ਵੇਧਾ’ ’ਚ ਰਿਤਿਕ ਰੌਸ਼ਨ ਤਿੰਨ ਅਲੱਗ-ਅਲੱਗ ਲੁਕਸ ’ਚ ਦਿਖਾਈ ਦੇਣ ਵਾਲੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਉਨ੍ਹਾਂ ਦੇ ਕਰੀਅਰ ਲਈ ਇਕ ਮਾਈਲਸਟੋਨ ਸਾਬਿਤ ਹੋ ਸਕਦੀ ਹੈ।

ਰਿਤਿਕ ਰੌਸ਼ਨ ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ ’ਚੋਂ ਹਨ, ਜੋ ਹਮੇਸ਼ਾ ਹੀ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਕੁਝ ਨਵਾਂ ਕਰਦੇ ਦੇਖੇ ਗਏ ਹਨ। ‘ਵਿਕਰਮ ਵੇਧਾ’ ਉਨ੍ਹਾਂ ਦੀ 25ਵੀਂ ਫ਼ਿਲਮ ਹੈ। ਫ਼ਿਲਮ ਦੇ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਉਥੇ ਹੁਣ ਪ੍ਰਸ਼ੰਸਕਾਂ ਨੂੰ ਇਸ ਦੇ ਜ਼ਬਰਦਸਤ ਟਰੇਲਰ ਦਾ ਇੰਤਜ਼ਾਰ ਹੈ। ਇਸ ਤੋਂ ਇਲਾਵਾ ਇਹ ਵੀ ਦੇਖਣਾ ਮਜ਼ੇਦਾਰ ਹੋਵੇਗਾ ਕਿ ਫ਼ਿਲਮ ’ਚ ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਜੋੜੀ ਪ੍ਰਸ਼ੰਸਕਾਂ ’ਤੇ ਆਪਣਾ ਜਾਦੂ ਚਲਾ ਪਾਉਂਦੀ ਹੈ ਜਾਂ ਨਹੀਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News