ਵਿਜੇ ਦੇਵਰਕੋਂਡਾ ਕਰਨਗੇ ‘ਲਾਈਗਰ’ ਦੇ ਨੁਕਸਾਨ ਦੀ ਭਰਪਾਈ, ਪ੍ਰੋਡਿਊਸਰ ਨੂੰ ਵਾਪਸ ਕਰਨਗੇ 6 ਕਰੋੜ ਰੁਪਏ

Sunday, Sep 04, 2022 - 04:10 PM (IST)

ਵਿਜੇ ਦੇਵਰਕੋਂਡਾ ਕਰਨਗੇ ‘ਲਾਈਗਰ’ ਦੇ ਨੁਕਸਾਨ ਦੀ ਭਰਪਾਈ, ਪ੍ਰੋਡਿਊਸਰ ਨੂੰ ਵਾਪਸ ਕਰਨਗੇ 6 ਕਰੋੜ ਰੁਪਏ

ਮੁੰਬਈ (ਬਿਊਰੋ)– ਵਿਜੇ ਦੇਵਰਕੋਂਡਾ ਸਟਾਰਰ ‘ਲਾਈਗਰ’ ਦੇ ਮੇਕਰਜ਼ ਨੂੰ ਹੈਰਾਨ ਕਰ ਦਿੱਤਾ ਹੈ। ਵਿਜੇ ਵੀ ਫ਼ਿਲਮ ਨੂੰ ਲੈ ਕੇ ਕਾਫੀ ਆਤਮ ਵਿਸ਼ਵਾਸ ਨਾਲ ਭਰਪੂਰ ਸਨ, ਇਥੋਂ ਤਕ ਕਿ ਉਨ੍ਹਾਂ ਨੇ ਫ਼ਿਲਮ ਨੂੰ ਬਾਈਕਾਟ ਕਰਨ ਵਾਲੇ ਲੋਕਾਂ ਨੂੰ ਵੀ ਚੈਲੰਜ ਦੇ ਦਿੱਤਾ ਸੀ। ਹੁਣ ਹਾਲ ਹੀ ’ਚ ਆਈ ਰਿਪੋਰਟ ਮੁਤਾਬਕ ਵਿਜੇ ਨੇ ਮੇਕਰਜ਼ ਨੂੰ ਫਾਈਨੈਂਸ਼ੀਅਲ ਸਪੋਰਟ ਕਰਨ ਦਾ ਫ਼ੈਸਲਾ ਲਿਆ ਹੈ।

ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਫ਼ਿਲਮ 100 ਕਰੋੜ ਤੋਂ ਜ਼ਿਆਦਾ ਦੇ ਬਜਟ ’ਚ ਬਣੀ ਸੀ। ਹਾਲਾਂਕਿ ‘ਲਾਈਗਰ’ ਬਾਕਸ ਆਫਿਸ ’ਤੇ ਚੰਗੀ ਕਮਾਈ ਨਹੀਂ ਕਰ ਸਕੀ। ਰਿਪੋਰਟ ਮੁਤਾਬਕ ਅਦਾਕਾਰ ਨੇ ਮੇਕਰਜ਼ ਨੂੰ 6 ਕਰੋੜ ਤੋਂ ਜ਼ਿਆਦਾ ਪੈਸੇ ਦੇਣ ਦਾ ਫ਼ੈਸਲਾ ਕੀਤਾ ਹੈ। ਫ਼ਿਲਮ ਦੇ ਫਲਾਪ ਹੋਣ ਤੋਂ ਬਾਅਦ ਵਿਜੇ ਨੇ ਚਾਰਮੀ ਕੌਰ ਤੇ ਦੂਜੇ ਕੋ-ਪ੍ਰੋਡਿਊਸਰਜ਼ ਨੂੰ ਸੁਪੋਰਟ ਕਰਨ ਦਾ ਫ਼ੈਸਲਾ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਈਮੇਲ ਰਾਹੀਂ ਧਮਕੀ ਮਿਲਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਲਈ ਹੋਏ ਰਵਾਨਾ

ਵਿਜੇ ਦੇਵਰਕੋਂਡਾ ਆਪਣਾ ਅਗਲਾ ਪ੍ਰਾਜੈਕਟ ‘ਜਨ ਗਨ ਮਨ’ ਡਾਇਰੈਕਟਰ ਪੂਰੀ ਜਗਨਨਾਥ ਨਾਲ ਕਰਨ ਜਾ ਰਹੇ ਹਨ। ‘ਲਾਈਗਰ’ ਦੇ ਬਾਕਸ ਆਫਿਸ ’ਤੇ ਨਾਕਾਮ ਰਹਿਣ ਕਾਰਨ ਉਸ ਦੀ ਅਗਲੀ ਫ਼ਿਲਮ ’ਤੇ ਵੀ ਅਸਰ ਪੈ ਸਕਦਾ ਹੈ।

ਰਿਪੋਰਟ ਮੁਤਾਬਕ ‘ਜਨ ਗਨ ਮਨ’ ਦਾ ਬਜਟ ‘ਲਾਈਗਰ’ ਦੀ ਨਾਕਾਮੀ ਨੂੰ ਦੇਖਦਿਆਂ ਥੋੜ੍ਹਾ ਘੱਟ ਕਰ ਦਿੱਤਾ ਗਿਆ ਹੈ। ਵਿਜੇ ਤੇ ਪੂਰੀ ਜਗਨਨਾਥ ਨੇ ਫ਼ਿਲਮ ਦੀ ਆਪਣੀ ਫੀਸ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਕਥਿਤ ਤੌਰ ’ਤੇ ਇਹ ਫ਼ੈਸਲਾ ਦੋਵਾਂ ਨੇ ਬਾਕਸ ਆਫਿਸ ’ਤੇ ‘ਲਾਈਗਰ’ ਦੀ ਨਾਕਾਮੀ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਲਿਆ ਹੈ। ਜੇਕਰ ‘ਜਨ ਗਨ ਮਨ’ ਬਾਕਸ ਆਫਿਸ ’ਤੇ ਸਫਲ ਸਾਬਿਤ ਹੁੰਦੀ ਤਾਂ ਵਿਜੇ ਪ੍ਰਾਫਿਟ ਤੋਂ ਕੁਝ ਹਿੱਸਾ ਲੈਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News