ਇਸ ਅਦਾਕਾਰ ਦੇ ਘਰ ਪਏ ਵੈਣ,16 ਸਾਲਾ ਧੀ ਨੇ ਕੀਤੀ ਖ਼ੁਦਕੁਸ਼ੀ

Tuesday, Sep 19, 2023 - 11:37 AM (IST)

ਇਸ ਅਦਾਕਾਰ ਦੇ ਘਰ ਪਏ ਵੈਣ,16 ਸਾਲਾ ਧੀ ਨੇ ਕੀਤੀ ਖ਼ੁਦਕੁਸ਼ੀ

ਮੁੰਬਈ (ਬਿਊਰੋ) : ਫ਼ਿਲਮ ਜਗਤ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪ੍ਰਸਿੱਧ ਕੰਪੋਜ਼ਰ, ਐਕਟਰ ਅਤੇ ਪ੍ਰੋਡਿਊਸਰ ਵਿਜੇ ਐਂਟਨੀ ਦੀ ਧੀ ਮੀਰਾ ਅੱਜ ਤੜਕੇ 3 ਵਜੇ ਦੇ ਕਰੀਬ ਖ਼ੁਦਕੁਸ਼ੀ ਕਰ ਲਈ। ਮੀਰਾ ਦੀ ਉਮਰ ਹਾਲੇ ਸਿਰਫ਼ 16 ਸਾਲ ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਵਿਜੇ ਐਂਟਨੀ ਦੀ ਮੀਰਾ ਚੇਨਈ ਸਥਿਤ ਘਰ 'ਚ ਲਟਕਦੀ ਮਿਲੀ, ਜਿਸ ਤੋਂ ਬਾਅਦ ਉਸ ਨੂੰ ਤਰੁੰਤ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਵਿਜੇ ਜਾਂ ਉਨ੍ਹਾਂ ਦੇ ਪਰਿਵਾਰ ਵਲੋਂ ਹਾਲੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ। 

ਇਹ ਖ਼ਬਰ ਵੀ ਪੜ੍ਹੋ : ਹੰਸ ਪਰਿਵਾਰ ’ਚ ਖ਼ੁਸ਼ੀਆਂ ਨੇ ਮੁੜ ਦਿੱਤੀ ਦਸਤਕ, ਯੁਵਰਾਜ ਦੀ ਪਤਨੀ ਮਾਨਸੀ ਨੇ ਦਿੱਤਾ ਧੀ ਨੂੰ ਜਨਮ

ਦੱਸਿਆ ਜਾ ਰਿਹਾ ਹੈ ਕਿ ਵਿਜੇ ਐਂਟਨਵੀ ਦੀ ਧੀ ਮੀਰਾ ਡਿਪ੍ਰੈਸ਼ਨ ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਵਿਜੇ ਐਂਟਨੀ ਦੀ 16 ਸਾਲਾ ਧੀ ਮੀਰਾ ਚੇਨਈ ਦੇ ਇੱਕ ਮਸ਼ਹੂਰ ਸਕੂਲ 'ਚ ਪੜ੍ਹਾਈ ਕਰਦੀ ਸੀ। ਘਰ ਦੇ ਨੌਕਰ ਨੂੰ ਮੀਰਾ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। 

PunjabKesari

ਇਹ ਖ਼ਬਰ ਵੀ ਪੜ੍ਹੋ : BJP ਯੁਵਾ ਮੋਰਚਾ ਵਾਲਿਆਂ ਨੇ ਮੁੰਬਈ ’ਚ ਪਾੜੇ ਸ਼ੁੱਭ ਦੇ ਪੋਸਟਰ, ਗਾਇਕ ਨੂੰ ਦੱਸਿਆ ਖ਼ਾਲਿਸਤਾਨੀ ਸਮਰਥਕ

ਦੱਸਣਯੋਗ ਹੈ ਕਿ ਵਿਜੇ ਐਂਟਨੀ ਇਨ੍ਹੀਂ ਦਿਨੀਂ ਆਪਣੇ ਐਕਟਿੰਗ ਪ੍ਰੋਜੈਕਟਾਂ 'ਚ ਰੁੱਝੇ ਹੋਏ ਹਨ ਅਤੇ ਆਪਣੀ ਆਉਣ ਵਾਲੀ ਫਿਲਮ 'ਰੱਥਮ' ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਚੇਨਈ 'ਚ ਇਕ ਕੰਸਰਟ ਦਾ ਆਯੋਜਨ ਕੀਤਾ, ਜੋ ਕਾਫ਼ੀ ਹਿੱਟ ਰਿਹਾ। ਵਿਜੇ ਅਤੇ ਫਾਤਿਮਾ ਦੋ ਬੱਚਿਆਂ ਦੇ ਮਾਪੇ ਹਨ, ਉਨ੍ਹਾਂ ਦੀ ਵੱਡੀ ਧੀ ਮੀਰਾ ਅਤੇ ਛੋਟੀ ਧੀ ਲਾਰਾ। ਵਿਜੇ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਰੱਥਮ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


 


author

sunita

Content Editor

Related News