ਜ਼ਿਆਦਾ ਮਰਾਠੀ ਫਿਲਮਾਂ ਕਰਨਾ ਚਾਹੁੰਦੀ ਹੈ ਵਿਦਿਆ ਬਾਲਨ

05/30/2016 7:21:28 AM

ਮੁੰਬਈ : ਫਿਲਮ ''ਏਕ ਅਲਬੇਲਾ'' ਨਾਲ ਮਰਾਠੀ ਫਿਲਮਾਂ ''ਚ ਕਦਮ ਰੱਖਣ ਜਾ ਰਹੀ ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਦਾ ਕਹਿਣਾ ਹੈ ਕਿ ਉਹ ਇਕ ਲਾਲਚੀ ਕਲਾਕਾਰ ਹੈ ਅਤੇ ਉਹ ਮਰਾਠੀ ਫਿਲਮਾਂ ''ਚ ਚੰਗੀ ਭੂਮਿਕਾ ਨੂੰ ਪਾਉਣ ਦੀ ਆਸ ਕਰ ਰਹੀ ਹੈ। ਫਿਲਮ ''ਏਕ ਅਲਬੇਲਾ'' ''ਚ ਵਿਦਿਆ ਬਾਲਨ ਸਵ. ਅਭਿਨੇਤਰੀ ਗੀਤਾ ਬਾਲੀ ਦੀ ਭੂਮਿਕਾ ''ਚ ਨਜ਼ਰ ਆਏਗੀ ਅਤੇ ਅਭਿਨੇਤਾ ਮੰਗੇਸ਼ ਦੇਵਾਸੀ ਨੂੰ ਸਵ. ਅਭਿਨੇਤਾ ਭਗਵਾਨ ਦਾਦਾ ਦੀ ਭੂਮਿਕਾ ''ਚ ਦੇਖਿਆ ਜਾਵੇਗਾ। ਵਿਦਿਆ ਨੇ ਕਿਹਾ, ''''ਮੈਨੂੰ ਕੁਝ ਫਿਲਮਾਂ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਕੁਝ ਕਾਰਨਾਂ ਕਾਰਨ ਇਨ੍ਹਾਂ ਚੀਜ਼ਾਂ ''ਤੇ ਕੰਮ ਨਹੀਂ ਹੋ ਸਕਿਆ।'''' ਰਾਸ਼ਟਰੀ ਪੁਰਸਕਾਰ ਜੇਤੂ ਵਿਦਿਆ ਨੇ ਕਿਹਾ ਕਿ ਉਸ ਨੂੰ ਅਸਲੀ ਜੀਵਨ ''ਤੇ ਆਧਾਰਿਤ ਕਹਾਣੀਆਂ ਆਕਰਸ਼ਿਤ ਕਰਦੀਆਂ ਹਨ।


Related News