ਵਿਦਿਆ ਬਾਲਨ ਦੀ ‘ਜਲਸਾ’ ਫ਼ਿਲਮ ਦਾ ਫਰਸਟ ਲੁੱਕ ਰਿਲੀਜ਼, ਇਸ ਦਿਨ ਹੋਵੇਗੀ ਰਿਲੀਜ਼

Monday, Feb 28, 2022 - 06:56 PM (IST)

ਵਿਦਿਆ ਬਾਲਨ ਦੀ ‘ਜਲਸਾ’ ਫ਼ਿਲਮ ਦਾ ਫਰਸਟ ਲੁੱਕ ਰਿਲੀਜ਼, ਇਸ ਦਿਨ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ)– ਪ੍ਰਾਈਮ ਵੀਡੀਓ ਨੇ ਡਰਾਮਾ ਥ੍ਰਿਲਰ ਫ਼ਿਲਮ ‘ਜਲਸਾ’ ਦੇ ਵਰਲਡ ਪ੍ਰੀਮੀਅਰ ਦਾ ਐਲਾਨ ਕਰ ਦਿੱਤਾ ਹੈ। ਫ਼ਿਲਮ ’ਚ ਵਿਦਿਆ ਬਾਲਨ, ਸ਼ੇਫਾਲੀ ਸ਼ਾਹ, ਮਾਨਵ ਕੌਲ, ਰੋਹਿਨੀ ਹਟੰਗੜੀ, ਇਕਬਾਲ ਖ਼ਾਨ, ਵਿਧਾਤਰੀ ਬੰਦੀ, ਸ਼੍ਰੀਕਾਂਤ ਮੋਹਨ, ਸ਼ਪੀਨ ਪਟੇਲ ਤੇ ਸੂਰਿਆ ਕਸੀਭਟਲਾ ਵਰਗੇ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

ਸੁਰੇਸ਼ ਤ੍ਰਿਵੇਣੀ ਵਲੋਂ ਨਿਰਦੇਸ਼ਿਤ ਫ਼ਿਲਮ ‘ਜਲਸਾ’ ਨੂੰ ਅਬੁਦੰਤੀਆ ਐਂਟਰਟੇਨਮੈਂਟ ਤੇ ਟੀ-ਸੀਰੀਜ਼ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ‘ਜਲਸਾ’ ਇਕ ਟਾਪ ਪੱਤਰਕਾਰ ਤੇ ਉਸ ਦੇ ਕੁੱਕ ਦੀ ਜ਼ਿੰਦਗੀ ਦੇ ਮਾਧਿਅਮ ਨਾਲ ਸੁਣਾਈ ਗਈ ਸੰਘਰਸ਼ ਦੀ ਇਕ ਬੇਹੱਦ ਆਕਰਸ਼ਕ ਤੇ ਮਨੋਰਮ ਕਹਾਣੀ ਹੈ।

ਮੰਤਰ ਮੁਗਧ ਕਰਨ ਵਾਲੇ ਪ੍ਰਦਰਸ਼ਨ ਤੇ ਇਕ ਸ਼ਾਨਦਾਰ ਸਟੋਰੀਲਾਈਨ ਨਾਲ ਲੈਸ ‘ਜਲਸਾ’ ਤੁਹਾਡੇ ਰੋਂਗਟੇ ਖੜ੍ਹੇ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

ਸੁਰੇਸ਼ ਤ੍ਰਿਵੇਣੀ ਇਸ ਤੋਂ ਪਹਿਲਾਂ ‘ਤੁਮਹਾਰੀ ਸੁਲੂ’ ਫ਼ਿਲਮ ਰਾਹੀਂ ਵਾਹ-ਵਾਹੀ ਖੱਟ ਚੁੱਕੇ ਹਨ। ਹੁਣ ਇਹ ਜੋੜੀ ਦੂਜੀ ਫੀਚਰ ਫ਼ਿਲਮ ਲਈ ਇਕੱਠੀ ਆ ਰਹੀ ਹੈ।

ਇਹ ਪ੍ਰਾਈਮ ਵੀਡੀਓ ਤੇ ਵਿਦਿਆ ਬਾਲਨ ਵਿਚਾਲੇ ਵੀ ਤੀਜਾ ਸਹਿਯੋਗ ਹੈ। ‘ਜਲਸਾ’ ਪ੍ਰਾਈਮ ਵੀਡੀਓ ਤੇ ਅਬੁਦੰਤੀਆ ਐਂਟਰਟੇਨਮੈਂਟ ਵਿਚਾਲੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਪਾਰਟਨਰਸ਼ਿਪ ’ਚ ਇਕ ਹੋਰ ਜੋੜ ਹੈ। ਇਹ ਫ਼ਿਲਮ 18 ਮਾਰਚ ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News