ਵਿੱਕੀ ਕੌਸ਼ਲ ਨੇ 'ਬੈਡ ਨਿਊਜ਼' ਦੇਖ ਰਹੇ ਦਰਸ਼ਕਾਂ ਨੂੰ ਦਿੱਤਾ ਸਰਪ੍ਰਾਈਜ਼, ਫੈਨਜ਼ ਨੇ ਅਦਾਕਾਰ ਲਈ ਗਾਇਆ ਗੀਤ 'ਤੌਬਾ ਤੌ

Monday, Jul 22, 2024 - 12:11 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਦੀ ਫ਼ਿਲਮ 'ਬੈਡ ਨਿਊਜ਼' 19 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਦੌਰਾਨ ਸ਼ਨੀਵਾਰ ਨੂੰ ਫ਼ਿਲਮ ਖ਼ਤਮ ਹੋਣ ਤੋਂ ਬਾਅਦ ਵਿੱਕੀ ਨੇ ਮੁੰਬਈ ਦੇ ਇੱਕ ਥੀਏਟਰ 'ਚ ਦਰਸ਼ਕਾਂ ਨੂੰ ਇੱਕ ਵੱਡਾ ਸਰਪ੍ਰਾਈਜ਼ ਦਿੱਤਾ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਸ਼ਹਿਰ 'ਚ ਭਾਰੀ ਬਾਰਿਸ਼ ਦੇ ਅਲਰਟ ਦੇ ਬਾਵਜੂਦ ਫ਼ਿਲਮ ਦੇਖਣ ਆਉਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਦਰਸ਼ਕਾਂ ਨੇ ਵੀ ਵਿੱਕੀ ਦੀ ਫ਼ਿਲਮ ਦੀ ਖੂਬ ਤਾਰੀਫ਼ ਕੀਤੀ ਅਤੇ ਥੀਏਟਰ 'ਚ ਹੀ ਉਸ ਨਾਲ 'ਤੌਬਾ ਤੌਬਾ' ਗੀਤ ਗਾਇਆ।

ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ
ਵਿੱਕੀ ਕੌਸ਼ਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਥੀਏਟਰ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਵੱਡੀ ਗਿਣਤੀ 'ਚ ਦਰਸ਼ਕ ਮੌਜੂਦ ਸਨ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਸ਼ਹਿਰ 'ਚ ਬਾਰਿਸ਼ ਕਾਰਨ ਅਲਰਟ ਜਾਰੀ ਹੋਣ ਦੇ ਬਾਵਜੂਦ ਤੁਸੀਂ ਲੋਕ ਆਏ ਅਤੇ ਸ਼ੋਅ ਨੂੰ ਹਾਊਸਫੁੱਲ ਕਰ ਦਿੱਤਾ। 'ਬੈਡ ਨਿਊਜ਼' ਦੀ ਟੀਮ ਲਈ ਇਸ ਵੀਕਐਂਡ ਨੂੰ ਖੁਸ਼ਹਾਲ ਬਣਾਉਣ ਲਈ ਤੁਹਾਡਾ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਫ਼ਿਲਮ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲਿਆਉਣ 'ਚ ਸਫ਼ਲ ਰਹੀ ਹੈ। ਬਸ ਤੁਹਾਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ, ਤੁਹਾਡਾ ਪਿਆਰ ਸੱਚਮੁੱਚ ਬਹੁਤ ਜ਼ਿਆਦਾ ਹੈ, ਤੁਹਾਡਾ ਬਹੁਤ-ਬਹੁਤ ਧੰਨਵਾਦ।'

ਵਿੱਕੀ ਕੌਸ਼ਲ ਨੇ 'ਤੌਬਾ ਤੌਬਾ' ਪ੍ਰਸ਼ੰਸਕਾਂ ਨਾਲ ਗਾਇਆ
ਸ਼ੇਅਰ ਕੀਤੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦਰਸ਼ਕ 'ਬੈੱਡ ਨਿਊਜ਼' ਦੇ ਗੀਤ 'ਤੌਬਾ ਤੌਬਾ' 'ਤੇ ਵਿੱਕੀ ਕੌਸ਼ਲ ਨਾਲ ਟਿਊਨ ਹੋ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨਾਲ ਕੁਝ ਤਸਵੀਰਾਂ ਲਈ ਪੋਜ਼ ਵੀ ਦਿੱਤੇ, ਜਿਸ ਤੋਂ ਬਾਅਦ ਵਿੱਕੀ ਨੇ ਕਿਹਾ ਕਿ ਫ਼ਿਲਮ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ, ਅਸੀਂ ਉਮੀਦ ਕਰਦੇ ਹਾਂ ਕਿ 'ਬੈਡ ਨਿਊਜ਼' ਤੁਹਾਡੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣ 'ਚ ਸਫ਼ਲ ਹੋਈ ਹੈ।

'ਬੈਡ ਨਿਊਜ਼' ਵਿੱਕੀ ਕੌਸ਼ਲ ਦੀ ਸਭ ਤੋਂ ਵੱਡੀ ਓਪਨਰ
ਦੱਸ ਦੇਈਏ ਕਿ 'ਬੈਡ ਨਿਊਜ਼' ਵਿੱਕੀ ਕੌਸ਼ਲ ਦੀ ਸਭ ਤੋਂ ਵੱਡੀ ਓਪਨਰ ਹੈ। ਫ਼ਿਲਮ ਨੇ ਆਪਣੇ ਪਹਿਲੇ ਸ਼ਨੀਵਾਰ ਨੂੰ ਬਾਕਸ ਆਫਿਸ 'ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੋਮਾਂਟਿਕ-ਕਾਮੇਡੀ 'ਚ ਸ਼ਨੀਵਾਰ 20 ਜੁਲਾਈ ਨੂੰ 16 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦੇਖਿਆ ਗਿਆ। ਫ਼ਿਲਮ ਨੇ ਸ਼ੁੱਕਰਵਾਰ 19 ਜੁਲਾਈ ਨੂੰ 8.3 ਕਰੋੜ ਰੁਪਏ ਦੀ ਕਮਾਈ ਕੀਤੀ। ਆਨੰਦ ਤਿਵਾਰੀ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ 'ਚ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ, ਐਮੀ ਵਿਰਕ ਮੁੱਖ ਭੂਮਿਕਾਵਾਂ 'ਚ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News