ਸੱਸ ਦੀ ਗੋਦ ’ਚ ਬੈਠੀ ਦਿਸੀ ਕੈਟਰੀਨਾ ਕੈਫ, ਵਿੱਕੀ ਕੌਸ਼ਲ ਨੇ ਸਾਂਝੀ ਕੀਤੀ ਤਸਵੀਰ

Tuesday, Mar 08, 2022 - 06:35 PM (IST)

ਸੱਸ ਦੀ ਗੋਦ ’ਚ ਬੈਠੀ ਦਿਸੀ ਕੈਟਰੀਨਾ ਕੈਫ, ਵਿੱਕੀ ਕੌਸ਼ਲ ਨੇ ਸਾਂਝੀ ਕੀਤੀ ਤਸਵੀਰ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਸੋਸ਼ਲ ਮੀਡੀਆ ’ਤੇ ਬਹੁਤ ਘੱਟ ਸਰਗਰਮ ਰਹਿੰਦੇ ਹਨ। ਹਾਲ ਹੀ ’ਚ ਵਿੱਕੀ ਨੇ ਸਾਰਾ ਅਲੀ ਖ਼ਾਨ ਨਾਲ ਇਕ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਹੁਣ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਿੱਕੀ ਨੇ ਮਾਂ ਵੀਨਾ ਕੌਸ਼ਲ ਤੇ ਪਤਨੀ ਕੈਟਰੀਨਾ ਕੈਫ ਦੀ ਇਕ ਤਸਵੀਰ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ

ਕੈਟਰੀਨਾ ਕੈਫ ਸੱਸ ਵੀਨਾ ਦੀ ਗੋਦ ’ਚ ਬੈਠੀ ਨਜ਼ਰ ਆ ਰਹੀ ਹੈ। ਵੀਨਾ ਕੌਸ਼ਲ ਨੇ ਮਹਿਲਾ ਦਿਵਸ ਮੌਕੇ ਕੈਟਰੀਨਾ ਨੂੰ ਤੋਹਫ਼ਾ ਵੀ ਦਿੱਤਾ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਵਿੱਕੀ ਕੌਸ਼ਲ ਨੇ ਮਾਂ ਤੇ ਪਤਨੀ ਦੀ ਇਕੱਠਿਆਂ ਤਸਵੀਰ ਸਾਂਝੀ ਕੀਤੀ ਹੈ।

ਪ੍ਰਸ਼ੰਸਕਾਂ ਲਈ ਵੀ ਇਹ ਤਸਵੀਰ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ। ਤਸਵੀਰ ਸਾਂਝੀ ਕਰਦਿਆਂ ਵਿੱਕੀ ਨੇ ਕੈਪਸ਼ਨ ’ਚ ਲਿਖਿਆ, ‘ਮੇਰੀ ਤਾਕਤ, ਮੇਰੀ ਦੁਨੀਆ।’ ਤਸਵੀਰ ’ਚ ਕੈਟਰੀਨਾ ਕੈਫ ਲਾਲ ਰੰਗ ਦਾ ਫਲੋਰਲ ਪ੍ਰਿੰਟ ਕੁੜਤਾ, ਪਲਾਜ਼ੋ ਪਹਿਨੀ ਨਜ਼ਰ ਆ ਰਹੀ ਹੈ, ਜਿਸ ’ਤੇ ਫਰੰਟ ’ਤੇ ਗ੍ਰੀਨ ਤੇ ਗੋਲਡਨ ਕਲਰ ਨਾਲ ਐਂਬ੍ਰਾਇਡਰੀ ਬਣੀ ਹੈ।

ਉਥੇ ਵੀਨਾ ਕੌਸ਼ਲ ਨੇ ਨੀਲੇ ਰੰਗ ਦਾ ਗਾਰਡੀ ਸੂਟ ਪਹਿਨਿਆ ਹੈ। ਸੱਸ-ਨੂੰਹ ਦੀ ਬਾਂਡਿੰਗ ਤਸਵੀਰ ’ਚ ਦੇਖਣ ਵਾਲੀ ਹੈ। ਪ੍ਰਸ਼ੰਸਕ ਵੀ ਖ਼ੁਦ ਨੂੰ ਇਸ ਤਸਵੀਰ ’ਤੇ ਕੁਮੈਂਟ ਕੀਤੇ ਬਿਨਾਂ ਰੋਕ ਨਹੀਂ ਪਾ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ, ‘ਮੰਮੀ ਕੌਸ਼ਲ, ਬੇਟੀ ਕੌਸ਼ਲ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News