ਵਿੱਕੀ ਕੌਸ਼ਲ ਨਿਭਾਉਣਗੇ ‘ਮਹਾਭਾਰਤ’ ਦੇ ਕਰਨ ਦੀ ਭੂਮਿਕਾ, ਰਾਕੇਸ਼ ਓਮਪ੍ਰਕਾਸ਼ ਬਣਾਉਣਗੇ ਫ਼ਿਲਮ!

Tuesday, Feb 08, 2022 - 06:48 PM (IST)

ਵਿੱਕੀ ਕੌਸ਼ਲ ਨਿਭਾਉਣਗੇ ‘ਮਹਾਭਾਰਤ’ ਦੇ ਕਰਨ ਦੀ ਭੂਮਿਕਾ, ਰਾਕੇਸ਼ ਓਮਪ੍ਰਕਾਸ਼ ਬਣਾਉਣਗੇ ਫ਼ਿਲਮ!

ਮੁੰਬਈ (ਬਿਊਰੋ)– ਵਿੱਕੀ ਕੌਸ਼ਲ ਕੈਟਰੀਨਾ ਕੈਫ ਨਾਲ ਵਿਆਹ ਕਰਵਾਉਣ ਤੋਂ ਬਾਅਦ ਤੋਂ ਹੀ ਚਰਚਾ ’ਚ ਹਨ। ਹਰ ਕੋਈ ਵਿੱਕੀ ਤੇ ਕੈਟਰੀਨਾ ਦੇ ਨਵੇਂ ਪ੍ਰਾਜੈਕਟ ਬਾਰੇ ਜਾਣਨਾ ਚਾਹੁੰਦਾ ਹੈ। ਜਿਥੇ ਕੈਟਰੀਨਾ ਕੈਫ ‘ਟਾਈਗਰ 3’ ’ਚ ਨਜ਼ਰ ਆਵੇਗੀ, ਉਥੇ ਵਿੱਕੀ ਕੌਸ਼ਲ ਵੀ ਵੱਡੀ ਫ਼ਿਲਮ ਦਾ ਹਿੱਸਾ ਬਣਨ ਜਾ ਰਹੇ ਹਨ। ਵਿੱਕੀ ਨੂੰ ਮੁੰਬਈ ’ਚ ਐਕਸਲ ਐਂਟਰਟੇਨਮੈਂਟ ਦੇ ਰਾਕੇਸ਼ ਓਮਪ੍ਰਕਾਸ਼ ਮਹਿਰਾ ਤੇ ਰਿਤੇਸ਼ ਸਿਧਵਾਨੀ ਨਾਲ ਦੇਖਿਆ ਗਿਆ ਹੈ।

ਉਦੋਂ ਤੋਂ ਹੀ ਚਰਚਾ ਹੈ ਕਿ ਤਿੰਨੇ ਇਕ ਖ਼ਾਸ ਫ਼ਿਲਮ ਲਈ ਇਕੱਠੇ ਹੋਏ ਹਨ। ਵਿੱਕੀ ਨੂੰ ਇਸ ਤੋਂ ਪਹਿਲਾਂ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੇ ਦਫ਼ਤਰ ਦੇ ਬਾਹਰ ਵੀ ਦੇਖਿਆ ਗਿਆ ਸੀ। ਰਿਪੋਰਟ ਮੁਤਾਬਕ ਵਿੱਕੀ, ਰਾਕੇਸ਼ ਤੇ ਰਿਤੇਸ਼ ‘ਮਹਾਭਾਰਤ’ ਦੇ ਕਿਰਦਾਰ ‘ਕਰਨ’ ’ਤੇ ਬਣਨ ਵਾਲੀ ਫ਼ਿਲਮ ਲਈ ਇਕੱਠੇ ਹੋਏ ਹਨ। ਰਿਪੋਰਟ ’ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਪ੍ਰਾਜੈਕਟ ਰਾਕੇਸ਼ ਦੇ ਦਿਲ ਦੇ ਬਹੁਤ ਕਰੀਬ ਹੈ। ਉਹ ਕਈ ਸਾਲਾਂ ਤੋਂ ਇਸ ’ਤੇ ਫ਼ਿਲਮ ਬਣਾਉਣਾ ਚਾਹੁੰਦੇ ਸਨ। ਵਿੱਕੀ ਇਸ ਫ਼ਿਲਮ ’ਚ ਮੁੱਖ ਭੂਮਿਕਾ ਨਿਭਾਉਣਗੇ, ਜਿਸ ਨੂੰ ਕਰਨ ਦੇ ਨਜ਼ਰੀਏ ਤੋਂ ਦਿਖਾਇਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਆਉਣ ਤੋਂ ਕੀਤਾ ਮਨ੍ਹਾ? ਜਾਣੋ ਸੱਚਾਈ

ਸੂਤਰਾਂ ਦਾ ਕਹਿਣਾ ਹੈ ਕਿ ਐਕਸਲ ਐਂਟਰਟੇਨਮੈਂਟ ਫ਼ਿਲਮ ਦਾ ਨਿਰਮਾਣ ਕਰਨਗੇ ਤੇ ਤਿੰਨੇ ਇਸ ’ਚ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਨ। ਇਸ ਸਾਲ ਦੇ ਅਖੀਰ ਤਕ ਫ਼ਿਲਮ ’ਤੇ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਸ਼ੂਟਿੰਗ ਦੀ ਤਰੀਕ ਨੇੜੇ ਆਉਣ ’ਤੇ ਵਿੱਕੀ ਫ਼ਿਲਮ ਦੀ ਤਿਆਰੀ ਕਰਨਗੇ।

ਮਜ਼ੇਦਾਰ ਗੱਲ ਇਹ ਹੈ ਕਿ ਵਿੱਕੀ ਇਸ ਤੋਂ ਪਹਿਲਾਂ ਆਦਿੱਤਿਆ ਧਰ ਦੀ ਫ਼ਿਲਮ ‘ਦਿ ਅਮਰ ਅਸ਼ਵਥਾਮਾ’ ’ਚ ਮਹਾਭਾਰਤ ਦੇ ਇਕ ਹੋਰ ਕਿਰਦਾਰ ‘ਅਸ਼ਵਥਾਮਾ’ ਦੀ ਭੂਮਿਕਾ ਨਿਭਾਉਣ ਦੀ ਤਿਆਰੀ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਫ਼ਿਲਮ ’ਤੇ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਮਾਮਲਾ ਫਿਰ ਅੱਗੇ ਵਧ ਗਿਆ ਹੈ। ਇਨ੍ਹਾਂ ਪ੍ਰਾਜੈਕਟਾਂ ਤੋਂ ਇਲਾਵਾ ਵਿੱਕੀ ਕੋਲ ਕਈ ਹੋਰ ਫ਼ਿਲਮਾਂ ਹਨ। ਇਨ੍ਹਾਂ ’ਚ ਮੇਘਨਾ ਗੁਲਜ਼ਾਰ ਦੀ ‘ਸਾਮ ਬਹਾਦਰ’, ਸ਼ਸ਼ਾਂਕ ਖੇਤਾਨ ਦੀ ‘ਮਿਸਟਰ ਲੇਲੇ’ ਤੇ ਲਕਸ਼ਮਣ ਉਟੇਕਰ ਦੀ ਫ਼ਿਲਮ ਵੀ ਹੈ। ਉਹ ਰਾਜਕੁਮਾਰ ਹਿਰਾਨੀ ਦੀ ਅਗਲੀ ਫ਼ਿਲਮ ’ਚ ਅਹਿਮ ਭੂਮਿਕਾ ਨਿਭਾਉਣ ਲਈ ਗੱਲਬਾਤ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News