ਵਿੱਕੀ ਕੌਸ਼ਲ ਨਾਲ ਮੰਗਣੀ ਦੀਆਂ ਖ਼ਬਰਾਂ ’ਤੇ ਕੈਟਰੀਨਾ ਕੈਫ ਦੀ ਟੀਮ ਦਾ ਬਿਆਨ ਆਇਆ ਸਾਹਮਣੇ

Thursday, Aug 19, 2021 - 10:48 AM (IST)

ਵਿੱਕੀ ਕੌਸ਼ਲ ਨਾਲ ਮੰਗਣੀ ਦੀਆਂ ਖ਼ਬਰਾਂ ’ਤੇ ਕੈਟਰੀਨਾ ਕੈਫ ਦੀ ਟੀਮ ਦਾ ਬਿਆਨ ਆਇਆ ਸਾਹਮਣੇ

ਮੁੰਬਈ (ਬਿਊਰੋ)– ਕੈਟਰੀਨਾ ਕੈਫ ਬਾਲੀਵੁੱਡ ਦੀਆਂ ਚੋਟੀ ਦੀਆਂ ਅਦਾਕਾਰਾਂ ’ਚੋਂ ਇਕ ਹੈ। ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਉਹ ਵਿਆਹ ਕਦੋਂ ਕਰਵਾਉਣ ਜਾ ਰਹੀ ਹੈ। ਹਾਲਾਂਕਿ ਅਦਾਕਾਰਾ ਨੇ ਅਜੇ ਇਸ ਗੱਲ ਨੂੰ ਲੈ ਕੇ ਕੋਈ ਖ਼ੁਲਾਸਾ ਨਹੀਂ ਕੀਤਾ ਹੈ ਪਰ ਅਜਿਹੀਆਂ ਅਫਵਾਹਾਂ ਹਨ ਕਿ ਉਹ ਵਿੱਕੀ ਕੌਸ਼ਲ ਨੂੰ ਡੇਟ ਕਰ ਰਹੀ ਹੈ। ਇਨ੍ਹਾਂ ਦੋਵਾਂ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਟਰੀਨਾ ਤੇ ਵਿੱਕੀ ਨੇ ਮੰਗਣੀ ਕਰਵਾ ਲਈ ਹੈ। ਉਥੇ ਹੁਣ ਕੈਟਰੀਨਾ ਦੀ ਟੀਮ ਨੇ ਇਸ ਮਾਮਲੇ ’ਤੇ ਚੁੱਪੀ ਤੋੜੀ ਹੈ।

ਇਹ ਤਾਂ ਸਾਰੇ ਜਾਣਦੇ ਹਨ ਕਿ ਕੈਟਰੀਨਾ ਨੇ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਅਜਿਹਾ ਕਰਨ ’ਚ ਸਫਲ ਨਹੀਂ ਹੁੰਦੀ। ਅਕਸਰ ਉਸ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਕੁਝ ਨਾ ਕੁਝ ਅਫਵਾਹਾਂ ਸੁਣਨ ਨੂੰ ਮਿਲ ਹੀ ਜਾਂਦੀਆਂ ਹਨ। ਉਥੇ ਵਿੱਕੀ ਨੇ ਸਾਲ 2019 ’ਚ ਇਹ ਦੱਸਿਆ ਸੀ ਕਿ ਉਹ ਸਿੰਗਲ ਹੈ ਤੇ ਮਿੰਗਲ ਹੋਣ ਲਈ ਤਿਆਰ ਹੈ। ਉਦੋਂ ਕਿਆਸ ਲਗਾਈ ਜਾ ਰਹੀ ਸੀ ਕਿ ਕੈਟਰੀਨਾ ਤੇ ਵਿੱਕੀ ਇਕ-ਦੂਜੇ ਦੇ ਪਿਆਰ ’ਚ ਪੈ ਗਏ ਹਨ।

ਇਹ ਖ਼ਬਰ ਵੀ ਪੜ੍ਹੋ : Bell Bottom Review: ਅਕਸ਼ੈ ਤੇ ਲਾਰਾ ਦੀ ਅਦਾਕਾਰੀ ਨੇ ਐਕਸ਼ਨ-ਡਰਾਮਾ ਫ਼ਿਲਮ ਨੂੰ ਬਣਾਇਆ ਰੌਚਕ

ਕਈ ਰਿਪੋਰਟਾਂ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਕੈਟਰੀਨਾ ਤੇ ਵਿੱਕੀ ਨੇ ਚੋਰੀ-ਛਿਪੇ ਮੰਗਣੀ ਕਰਵਾ ਲਈ ਹੈ। ਜਿਵੇਂ ਹੀ ਇਹ ਖ਼ਬਰ ਮੀਡੀਆ ਨੂੰ ਮਿਲੀ ਤਾਂ ਇੰਟਰਨੈੱਟ ’ਤੇ ਵੀ ਅੱਗ ਵਾਂਗ ਫੈਲ ਗਈ, ਜਦਕਿ ਨਾ ਤਾਂ ਕੈਟਰੀਨਾ ਕੈਫ ਤੇ ਨਾ ਹੀ ਵਿੱਕੀ ਕੌਸ਼ਲ ਨੇ ਹੁਣ ਤਕ ਇਸ ’ਤੇ ਕੋਈ ਜਾਣਕਾਰੀ ਦਿੱਤੀ ਹੈ ਪਰ ਹਾਲ ਹੀ ’ਚ ਕੈਟਰੀਨਾ ਦੀ ਟੀਮ ਨੇ ਇਸ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ।

ਜ਼ੂਮ ਐਂਟਰਟੇਨਮੈਂਟ ਨਾਲ ਇਕ ਇੰਟਰਵਿਊ ’ਚ ਕੈਟਰੀਨਾ ਦੀ ਟੀਮ ਦੇ ਬੁਲਾਰੇ ਨੇ ਇਸ ਪੂਰੀ ਅਫਵਾਹ ਦਾ ਖੰਡਨ ਕੀਤਾ ਹੈ ਤੇ ਖ਼ੁਲਾਸਾ ਕੀਤਾ ਹੈ ਕਿ ਕੋਈ ਰੋਕਾ ਨਹੀਂ ਹੋਇਆ ਹੈ ਤੇ ਜਲਦ ਹੀ ਕੈਟਰੀਨਾ ‘ਟਾਈਗਰ 3’ ਦੀ ਸ਼ੂਟਿੰਗ ਲਈ ਰੂਸ ਰਵਾਨਾ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News