ਕੀ ਸਲਮਾਨ ਖ਼ਾਨ ਦੇ ਬਾਡੀਗਾਰਡਜ਼ ਨੇ ਵਿੱਕੀ ਕੌਸ਼ਲ ਨੂੰ ਮਾਰਿਆ ਸੀ ਧੱਕਾ? ਅਦਾਕਾਰ ਨੇ ਦੱਸੀ ਸਾਰੀ ਗੱਲ

05/27/2023 5:37:55 AM

ਬਾਲੀਵੁੱਡ ਡੈਸਕ: ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਇਨ੍ਹੀਂ ਦਿਨੀਂ ਦੁਬਈ ਵਿਚ ਹਨ ਜਿੱਥੇ IIFA ਐਵਾਰਡਜ਼ ਕਰਵਾਏ ਜਾ ਰਹੇ ਹਨ। ਇਸ ਨੂੰ ਅਭਿਸ਼ੇਕ ਬੱਚਨ ਅਤੇ ਵਿੱਕੀ ਕੌਸ਼ਲ ਵੱਲੋਂ ਹੋਸਟ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਬੀਤੇ ਦਿਨ ਤੋਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਵਿੱਕੀ ਕੌਸ਼ਲ ਨੂੰ ਬਾਲੀਵੁੱਡ ਦੇ 'ਭਾਈਜਾਨ' ਸਲਮਾਨ ਖ਼ਾਨ ਦੇ ਬਾਡੀਗਾਰਡਸ ਵੱਲੋਂ ਉਨ੍ਹਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ। 

PunjabKesari

ਵਾਇਰਲ ਵੀਡੀਓ ਮੁਤਾਬਕ ਸਲਮਾਨ ਖ਼ਾਨ ਇਵੈਂਟ ਵਿਚ ਆ ਰਹੇ ਹਨ ਤੇ ਵਿੱਕੀ ਕੌਸ਼ਲ ਅੱਗਿਓਂ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਸਲਮਾਨ ਖ਼ਾਨ ਦੇ ਬਾਡੀਗਾਰਡਸ ਵੱਲੋਂ ਵਿੱਕੀ ਕੌਸ਼ਲ ਨੂੰ 'ਧੱਕਾ' ਦੇ ਕੇ ਪਰੇ ਕੀਤਾ ਜਾ ਰਿਹਾ ਹੈ। ਇਹ ਵੀਡੀਓ ਵੀਰਵਾਰ ਦਾ ਵਾਇਰਲ ਹੋ ਰਿਹਾ ਹੈ ਜਿਸ ਨੂੰ ਲੈ ਕੇ ਵਿੱਕੀ ਦੇ ਫੈਨਜ਼ ਕਾਫ਼ੀ ਨਾਰਾਜ਼ਗੀ ਜਤਾ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਕੁੜੀ ਨਾਲ ਘਰੋਂ ਭੱਜੇ ਨੌਜਵਾਨ ਨੂੰ ਪੁਲਸ ਨੇ ਕੀਤਾ ਕਾਬੂ, ਹਿਰਾਸਤ ਦੌਰਾਨ ਹੋਈ ਮੌਤ; 5 ਮੁਲਾਜ਼ਮ ਮੁਅੱਤਲ

ਹੁਣ ਇਸ ਬਾਰੇ ਵਿੱਕੀ ਕੌਸ਼ਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਅਦਾਕਾਰ ਨੇ ਕਿਹਾ ਹੈ ਕਿ ਇਸ ਚਰਚਾ ਨੂੰ ਬੇਵਜ੍ਹਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਚੀਜ਼ਾਂ ਅਸਲ ਵਿਚ ਉਹੋ ਜਿਹੀਆਂ ਨਹੀ ਹੁੰਦੀਆਂ ਜਿਸ ਤਰ੍ਹਾਂ ਵੀਡੀਓਜ਼ ਵਿਚ ਨਜ਼ਰ ਆਉਂਦਾ ਹੈ। ਪੱਤਰਕਾਰਾਂ ਵੱਲੋਂ ਵਿੱਕੀ ਕੌਸ਼ਲ ਨੂੰ ਇਸ ਵਾਇਰਲ ਵੀਡੀਓ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, "ਕਈ ਵਾਰ ਗੱਲਾਂ ਬਹੁਤ ਵੱਧ ਜਾਂਦੀਆਂ ਹਨ। ਕੁੱਝ ਗੱਲਾਂ ਬਾਰੇ ਬਹੁਤ ਜ਼ਿਆਦਾ ਗੈਰ-ਜ਼ਰੂਰੀ ਚਰਚਾਵਾਂ ਹੁੰਦੀਆਂ ਹਨ। ਉਸ ਦਾ ਕੋਈ ਫ਼ਾਇਦਾ ਨਹੀਂ ਹੈ। ਕਈ ਵਾਰ ਚੀਜ਼ਾਂ ਅਸਲ ਵਿਚ ਉਹੋ ਜਿਹੀਆਂ ਨਹੀ ਹੁੰਦੀਆਂ ਜਿਸ ਤਰ੍ਹਾਂ ਵੀਡੀਓਜ਼ ਵਿਚ ਨਜ਼ਰ ਆਉਂਦਾ ਹੈ। ਇਸ ਬਾਰੇ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈ।"

ਸ਼ੁੱਕਰਵਾਰ ਸ਼ਾਮ ਨੂੰ ਸਲਮਾਨ ਖ਼ਾਨ ਨੇ ਵਿੱਕੀ ਕੌਸ਼ਲ ਨੂੰ ਗਲੇ ਲਗਾਇਆ ਤੇ ਹੱਥ ਮਿਲਾ ਕੇ ਕੁੱਝ ਗੱਲਬਾਤ ਕੀਤੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਅਤੇ ਵਿੱਕੀ ਕੌਸ਼ਲ ਵਿਚਾਲੇ ਕੋਈ ਅਨਬਨ ਨਹੀਂ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News