''ਲੁੱਕਾ-ਛੁੱਪੀ 2'' ''ਚ ਨਜ਼ਰ ਆਉਣਗੇ ਵਿੱਕੀ ਅਤੇ ਸਾਰਾ, ਬਾਈਕ ''ਤੇ ਬੈਠ ਇੰਦੌਰ ''ਚ ਸ਼ੂਟਿੰਗ ਕਰਦੇ ਵਾਇਰਲ ਹੋਈ ਤਸਵੀਰ

12/28/2021 10:25:27 AM

ਮੁੰਬਈ- ਅਦਾਕਾਰ ਵਿੱਕੀ ਕੌਸ਼ਲ 9 ਦਸੰਬਰ ਨੂੰ ਅਦਾਕਾਰਾ ਕੈਟਰੀਨਾ ਕੈਫ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਅਦਾਕਾਰ ਵਿਆਹ ਤੋਂ ਬਾਅਦ ਕੰਮ 'ਤੇ ਵਾਪਸ ਆ ਗਏ ਹਨ। ਉਧਰ ਅਦਾਕਾਰਾ ਸਾਰਾ ਅਲੀ ਖਾਨ ਦੀ ਫਿਲਮ 'ਅਤਰੰਗੀ ਰੇ' ਹਾਲ ਹੀ 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਅਦਾਕਾਰਾ ਅਕਸ਼ੈ ਕੁਮਾਰ ਅਤੇ ਧਨੁਸ਼ ਦੇ ਨਾਲ ਨਜ਼ਰ ਆਈ। ਹੁਣ ਸਾਰਾ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆਵੇਗੀ। ਦੋਵਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

PunjabKesari
ਤਸਵੀਰ 'ਚ ਵਿੱਕੀ ਬਲਿਊ ਟੀ-ਸ਼ਰਟ ਅਤੇ ਡੈਨਿਮ ਜੀਨਸ 'ਚ ਨਜ਼ਰ ਆ ਰਹੇ ਹਨ। ਉਧਰ ਸਾਰਾ ਨੇ ਯੈਲੋ ਫਲੋਰਲ ਸਾੜੀ ਪਹਿਨੀ ਹੋਈ ਹੈ। ਦੋਵੇਂ ਫਿਲਮ ਦਾ ਸੀਨ ਸ਼ੂਟ ਕਰਨ ਲਈ ਇੰਦੌਰ ਦੇ ਜਵਾਹਰ ਮਾਰਗ 'ਚ ਬਾਈਕ 'ਤੇ ਘੁੰਮ ਰਹੇ ਹਨ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਸਾਰਾ ਅਤੇ ਵਿੱਕੀ ਫਿਲਮ 'ਲੁੱਕਾ-ਛੁੱਪੀ' 'ਚ ਨਜ਼ਰ ਆਉਣ ਵਾਲੇ ਹਨ। ਦੋਵੇਂ ਇੰਦੌਰ 'ਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਸਾਰਾ ਅਲੀ ਖਾਨ ਨੇ ਇਸ ਤੋਂ ਪਹਿਲੇ ਇਕ ਕੋਚਿੰਗ 'ਚ ਬੱਚਿਆਂ ਦੇ ਨਾਲ ਵੀ ਸ਼ੂਟਿੰਗ ਕੀਤੀ ਸੀ। ਰਿਪੋਰਟ ਮੁਤਾਬਕ ਸਾਰਾ ਫਿਲਮ 'ਚ ਟੀਚਰ ਦੇ ਰੂਪ 'ਚ ਨਜ਼ਰ ਆ ਰਹੀ ਹੈ। ਦੋਵੇਂ ਹੀ ਦੇਸ਼ ਦੇ ਸਭ ਤੋਂ ਸਵੱਛ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸ਼ੂਟਿੰਗ ਕਰ ਰਹੇ ਹਨ।


Aarti dhillon

Content Editor

Related News