ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਦੀਪ ਢਿੱਲੋਂ ਨੇ ਸਾਂਝੇ ਕੀਤੇ ਧਰਮਿੰਦਰ ਨਾਲ ਜੁੜੇ ਅਣਸੁਣੇ ਕਿੱਸੇ

Saturday, Aug 15, 2026 - 03:10 PM (IST)

ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਦੀਪ ਢਿੱਲੋਂ ਨੇ ਸਾਂਝੇ ਕੀਤੇ ਧਰਮਿੰਦਰ ਨਾਲ ਜੁੜੇ ਅਣਸੁਣੇ ਕਿੱਸੇ

ਐਂਟਰਟੇਨਮੈਂਟ ਡੈਸਕ - ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਦੀਪ ਢਿੱਲੋਂ ਨੇ ਹਾਲ ਹੀ ਵਿੱਚ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇੱਕ ਇੰਟਰਵਿਊ ਦੌਰਾਨ ਵਿੱਚ ਬਾਲੀਵੁੱਡ ਦੇ 'ਹੀ-ਮੈਨ' ਧਰਮਿੰਦਰ ਨਾਲ ਆਪਣੀ ਨਿੱਜੀ ਤੇ ਪੇਸ਼ੇਵਰ ਸਾਂਝ ਬਾਰੇ ਕਈ ਦਿਲਚਸਪ ਖੁਲਾਸੇ ਕੀਤੇ ਹਨ। 

ਗੱਲਬਾਤ ਦੌਰਾਨ ਦੀਪ ਢਿੱਲੋਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਧਰਮਿੰਦਰ ਦੇ ਬਹੁਤ ਵੱਡੇ ਪ੍ਰਸ਼ੰਸਕ ਰਹੇ ਹਨ, ਕਿਉਂਕ ਉਹ ਉਨ੍ਹਾਂ ਬਹੁਤ ਸੋਹਣੇ ਲੱਗਦੇ ਸਨ। ਉਨ੍ਹਾਂ ਨੇ ਇੱਕ ਯਾਦਗਾਰ ਕਿੱਸਾ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਧਰਮਿੰਦਰ ਨਾਲ ਜ਼ਿੰਦਗੀ ਦਾ ਇੱਕ ਅਜਿਹਾ ਦੌਰ ਬਿਤਾਇਆ ਹੈ ਜਦੋਂ ਉਹ ਦੋਵੇਂ ਇੱਕੋ ਕਮਰੇ ਵਿੱਚ ਰਹਿੰਦੇ ਸਨ। ਦੀਪ ਢਿੱਲੋਂ ਮੁਤਾਬਕ, ਉਹ ਧਰਮ ਭਾਜੀ ਦੀ ਮਾਲਿਸ਼ ਵੀ ਚੁੱਕੇ ਹਨ ਅਤੇ ਉਨ੍ਹਾਂ ਕੋਲੋਂ ਮਾਲਸ਼ ਕਰਵਾ ਵੀ ਚੁੱਕੇ ਹਨ। 

ਇਸ ਦੌਰਾਨ ਪੰਜਾਬੀ ਫਿਲਮਾਂ ਵਿੱਚ ਆਪਣੀ ਐਂਟਰੀ ਬਾਰੇ ਗੱਲ ਕਰਦਿਆਂ ਦੀਪ ਢਿੱਲੋਂ ਨੇ ਖੁਲਾਸਾ ਕੀਤਾ ਕਿ ਧਰਮਿੰਦਰ ਕਰਕੇ ਹੀ ਪੰਜਾਬੀ ਫਿਲਮਾਂ ਵਿੱਚ ਆਏ ਸਨ। ਉਨ੍ਹਾਂ ਦੱਸਿਆ ਜਦੋਂ ਉਹ ਫਿਲਮ 'ਘਾਇਲ' ਦੀ ਡਬਿੰਗ ਕਰ ਰਹੇ ਸਨ, ਤਾਂ ਉਸ ਸਮੇਂ ਉੱਥੇ ਧਰਮਿੰਦਰ ਵੀ ਮੌਜੂਦ ਸਨ। ਇਸ ਦੌਰਾਨ ਧਰਮਿੰਦਰ ਨੇ ਹੀ ਵੀਰਿੰਦਰ (ਧਰਮਿੰਦਰ ਦੇ ਭਰਾ) ਨੂੰ ਦੀਪ ਢਿੱਲੋਂ ਨੂੰ ਪੰਜਾਬੀ ਫਿਲਮਾਂ ਵਿੱਚ ਲੈਣ ਲਈ ਰੈਫਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ 'ਜੱਟ ਸੂਰਮੇ' ਬਣੀ।


author

cherry

Content Editor

Related News