ਅਦਾਕਾਰ ਨਾਨਾ ਪਾਟੇਕਰ ਨੇ ਕੁਦਰਤੀ ਸ੍ਰੋਤਾਂ ’ਤੇ ਵਧਦੇ ਬੋਝ ’ਤੇ ਜਤਾਈ ਚਿੰਤਾ
02/17/2023 12:45:06 PM

ਜੈਪੁਰ (ਭਾਸ਼ਾ) - ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਨੇ ਵੀਰਵਾਰ ਨੂੰ ਕੁਦਰਤੀ ਸ੍ਰੋਤਾਂ ’ਤੇ ਵਧਦੇ ਬੋਝ ’ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਆਬਾਦੀ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਸਿਰੋਹੀ ਦੇ ਆਬੂ ਰੋਡ ਸਥਿਤ ਬ੍ਰਹਮਾਕੁਮਾਰੀ ਸੰਗਠਨ ਦੇ ਮੁੱਖ ਦਫਤਰ ’ਚ ਇਕ ਸਮਾਗਮ ’ਚ ਨਾਨਾ ਪਾਟੇਕਰ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਕੁਦਰਤ ਨੇ ਸਭ ਕੁਝ ਦਿੱਤਾ ਹੈ ਪਰ ਇਸ ਦੀ ਤਰਕਸੰਗਤ ਵਰਤੋਂ ਨਹੀਂ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਹੋਇਆ ਦਿਹਾਂਤ
ਵਧਦੀ ਆਬਾਦੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, ਅਸੀਂ 140 ਕਰੋੜ ਹੋ ਗਏ ਹਾਂ ਪਰ ਸਾਧਨ ਸੀਮਤ ਹਨ। ਅਸੀਂ ਹਰ ਚੀਜ਼ ਦੀ ਗੱਲ ਕਰਦੇ ਹਾਂ ਪਰ ਆਬਾਦੀ ਦੀ ਗੱਲ ਨਹੀਂ ਕਰਦੇ। ਇਹ ਸੀਮਤ ਹੋਣਾ ਚਾਹੀਦਾ ਹੈ। ਜ਼ਮੀਨ ਅਤੇ ਪਾਣੀ ਸੀਮਤ ਹਨ। ਉਨ੍ਹਾਂ ਕਿਹਾ ਕਿ ਸਹੀ ਅਰਥਾਂ ਵਿਚ ਜਲ ਹੀ ਜੀਵਨ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨੇ ਸਾਨੂੰ ਸਭ ਕੁਝ ਦਿੱਤਾ ਹੈ ਪਰ ਅਸੀਂ ਇਸ ਨੂੰ ਗੁਆ ਰਹੇ ਹਾਂ। ਅਸੀਂ ਇਸ ਨੂੰ ਨਹੀਂ ਸਮਝਦੇ ਹਾਂ। ਸਭ ਕੁਝ ਹੋਣ ਦੇ ਬਾਵਜੂਦ ਅਸੀਂ ਇਨ੍ਹਾਂ ਦੀ ਸਹੀ ਵਰਤੋਂ ਕਿਉਂ ਨਹੀਂ ਕਰ ਪਾ ਰਹੇ ਹਾਂ।
ਇਹ ਖ਼ਬਰ ਵੀ ਪੜ੍ਹੋ - ਬੁਰਜ ਖਲੀਫਾ 'ਤੇ ਦਿਖਾਇਆ ਗਿਆ ਫ਼ਿਲਮ 'ਸ਼ਹਿਜ਼ਾਦਾ' ਦਾ ਟਰੇਲਰ , ਕਾਰਤਿਕ ਬੋਲੇ- ਫੁੱਲ ਸ਼ਹਿਜ਼ਾਦੇ ਵਾਲੀ ਫੀਲ
ਨਾਨਾ ਪਾਟੇਕਰ ਭਾਰਤ ਸਰਕਾਰ ਦੇ ਬ੍ਰਹਮਾਕੁਮਾਰੀ ਅਤੇ ਜਲ ਸ਼ਕਤੀ ਮੰਤਰਾਲਾ ਦੇ ਸਾਂਝੇ ਅਭਿਆਨ ‘ਜਲ ਜਨ ਅਭਿਆਨ’ ਦੇ ਇਕ ਸਮਾਗਮ ’ਚ ਬੋਲ ਰਹੇ ਸਨ। ਪ੍ਰੋਗਰਾਮ ਵਿਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਮੌਜੂਦ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।