ਬਿਨਾਂ ਮਾਸਕ ਬੱਚੇ ਨੂੰ ਚੁੱਕੀ ਨਜ਼ਰ ਆਏ ਵਰੁਣ ਧਵਨ, ਯੂਜ਼ਰ ਨੇ ਕੀਤੀ ਟਰੋਲ ਕਰਨ ਦੀ ਕੋਸ਼ਿਸ਼, ਮਿਲਿਆ ਇਹ ਜਵਾਬ

Wednesday, Mar 10, 2021 - 12:02 PM (IST)

ਮੁੰਬਈ (ਬਿਊਰੋ)– ਵਰੁਣ ਧਵਨ ਇਨ੍ਹੀਂ ਦਿਨੀਂ ਅਰੁਣਾਚਲ ਪ੍ਰਦੇਸ਼ ’ਚ ਹਨ, ਜਿਥੇ ਉਹ ਆਪਣੀ ਅਗਲੀ ਫ਼ਿਲਮ ‘ਭੇੜੀਆ’ ਦੀ ਸ਼ੂਟਿੰਗ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਵਰੁਣ ਅਰੁਣਾਚਲ ਪ੍ਰਦੇਸ਼ ਪੁੱਜੇ ਹਨ। ਮੰਗਲਵਾਰ ਨੂੰ ਵਰੁਣ ਨੇ ਇਕ ਤਸਵੀਰ ਤੇ ਵੀਡੀਓ ਪੋਸਟ ਕੀਤੀ, ਜਿਸ ’ਚ ਉਹ ਬਿਨਾਂ ਮਾਸਕ ਦੇ ਨਜ਼ਰ ਆ ਰਹੇ ਹਨ। ਇਸ ’ਤੇ ਇਕ ਯੂਜ਼ਰ ਨੇ ਉਸ ਨੂੰ ਟੋਕਿਆ ਤਾਂ ਵਰੁਣ ਨੇ ਮਜ਼ੇਦਾਰ ਜਵਾਬ ਦੇ ਕੇ ਯੂਜ਼ਰ ਦੀ ਬੋਲਤੀ ਬੰਦ ਕਰ ਦਿੱਤੀ।

ਵਰੁਣ ਨੇ ਇੰਸਟਾਗ੍ਰਾਮ ’ਤੇ ਜੋ ਤਸਵੀਰ ਤੇ ਵੀਡੀਓ ਪੋਸਟ ਕੀਤੀ, ਉਸ ’ਚ ਉਹ ਇਕ ਸਥਾਨਕ ਬੱਚੇ ਨੂੰ ਗੋਦ ’ਚ ਚੁੱਕੀ ਨਜ਼ਰ ਆ ਰਹੇ ਹਨ। ਵੀਡੀਓ ’ਚ ਉਹ ਬੱਚੇ ਨਾਲ ਖੇਡਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਵਰੁਣ ਨੇ ਲਿਖਿਆ, ‘ਅਰੁਣਾਚਲ ਪ੍ਰਦੇਸ਼ ਦੇ ਬੱਚੇ। ਇਸ ਦਾ ਨਾਂ ਥਿਯਾਗੋ ਕਾਂਬੋ ਹੈ।’

ਵਰੁਣ ਦੀ ਇਸ ਪੋਸਟ ਨੂੰ ਕਈ ਲੋਕਾਂ ਨੇ ਲਾਈਕ ਕੀਤਾ ਹੈ। ਉਥੇ ਇਕ ਯੂਜ਼ਰ ਨੇ ਉਸ ਨੂੰ ਮਾਸਕ ਨਾ ਲਗਾਉਣ ’ਤੇ ਟੋਕਿਆ ਤਾਂ ਵਰੁਣ ਨੇ ਉਸ ਨੂੰ ਹੀ ਟਰੋਲ ਕਰ ਦਿੱਤਾ।

 
 
 
 
 
 
 
 
 
 
 
 
 
 
 
 

A post shared by VarunDhawan (@varundvn)

ਯੂਜ਼ਰ ਨੇ ਲਿਖਿਆ, ‘ਭਰਾ ਆਪਣਾ ਮਾਸਕ ਤਾਂ ਪਹਿਨ ਲਵੋ। ਇਸ ਦੇ ਜਵਾਬ ’ਚ ਵਰੁਣ ਨੇ ਲਿਖਿਆ, ‘ਜ਼ੀਰੋ ’ਚ ਕੋਵਿਡ ਕੇਸ ਜ਼ੀਰੋ ਹਨ। ਇਸ ਲਈ ਤੂੰ ਜਿਓਗ੍ਰਾਫੀ ’ਚ ਫੇਲ੍ਹ ਹੋਇਆ ਸੀ।’ ਵਰੁਣ ਦੇ ਇਸ ਜਵਾਬ ਨੂੰ ਕਈ ਦੂਜੇ ਯੂਜ਼ਰਸ ਨੇ ਲਾਈਕ ਕੀਤਾ ਹੈ।

ਉਂਝ ਵਰੁਣ ਖੁਦ ਪਿਛਲੇ ਸਾਲ ਦਸੰਬਰ ’ਚ ‘ਜੁਗ-ਜੁਗ ਜੀਓ’ ਦੀ ਚੰਡੀਗੜ੍ਹ ’ਚ ਸ਼ੂਟਿੰਗ ਦੌਰਾਨ ਕੋਵਿਡ-19 ਵਾਇਰਸ ਦੇ ਸ਼ਿਕਾਰ ਸਨ। ਉਦੋਂ ਵਰੁਣ ਨੇ ਇੰਸਟਾਗ੍ਰਾਮ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਲਿਖਿਆ ਸੀ, ‘ਵਿਟਾਮਿਨ ਦੋਸਤੋ। ਜਿਵੇਂ ਹੀ ਪੈਂਡੇਮਿਕ ਦੇ ਦੌਰ ’ਚ ਕੰਮ ’ਤੇ ਪਰਤਿਆ, ਮੈਨੂੰ ਕੋਵਿਡ-19 ਹੋ ਗਿਆ। ਪ੍ਰੋਡਕਸ਼ਨ ਨੇ ਪੂਰੀ ਸਾਵਧਾਨੀ ਵਰਤੀ ਸੀ ਪਰ ਫਿਰ ਵੀ ਜ਼ਿੰਦਗੀ ’ਚ ਕੁਝ ਯਕੀਨੀ ਨਹੀਂ ਹੈ, ਖਾਸ ਕਰਕੇ ਕੋਵਿਡ-19। ਇਸ ਲਈ ਤੁਸੀਂ ਲੋਕ ਵਧੇਰੇ ਸਾਵਧਾਨ ਰਹੋ। ਮੈਨੂੰ ਲੱਗਦਾ ਹੈ ਮੈਂ ਹੋਰ ਸਾਵਧਾਨ ਹੋ ਸਕਦਾ ਸੀ।’

ਨੋਟ– ਵਰੁਣ ਧਵਨ ਦੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News