ਵਰੁਣ ਧਵਨ ਨੇ ਕੀਤਾ ਵਿਆਹ ਤੋਂ ਬਾਅਦ ਟਵੀਟ, ਨਤਾਸ਼ਾ ਨਾਲ ਵਿਆਹ ਨੂੰ ਲੈ ਕੇ ਆਖੀ ਇਹ ਗੱਲ
Wednesday, Jan 27, 2021 - 05:05 PM (IST)

ਮੁੰਬਈ: ਫ਼ਿਲਮੀਂ ਅਦਾਕਾਰ ਵਰੁਣ ਧਵਨ ਆਪਣੀ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਵਿਆਹ ਦੇ ਬੱਧਣ ’ਚ ਬੱਝੇ। ਇਸ ਜੋੜੇ ਦਾ ਵਿਆਹ ਅਲੀਬਾਗ ’ਚ ਖ਼ੂਬ ਧੂਮਧਾਮ ਨਾਲ ਹੋਇਆ ਹੈ। ਹਾਲਾਂਕਿ ਵਿਆਹ ਤੋਂ ਬਾਅਦ ਹੁਣ ਤੱਕ ਵੀ ਜੋੜੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖ਼ੂੁੂਬ ਵਾਹਾਵਾਹੀ ਬਟੋਰ ਰਹੀਆਂ ਹਨ। ਇਸ ਦੌਰਾਨ ਵਿਆਹ ਤੋਂ ਬਾਅਦ ਵਰੁਣ ਨੇ ਸੋਸ਼ਲ ਮੀਡੀਆ ’ਤੇ ਪਹਿਲਾ ਪੋਸਟ ਕੀਤਾ ਹੈ ਜੋ ਲੋਕਾਂ ਦਾ ਖ਼ੂਬ ਧਿਆਨ ਖਿੱਚ ਰਿਹਾ ਹੈ।
ਦਰਅਸਲ ਵਿਆਹ ਤੋਂ ਬਾਅਦ ਭਾਵ ਹੁਣ ਤੱਕ ਵੀ ਪ੍ਰਸ਼ੰਸਕ ਉਨ੍ਹਾਂ ਨੂੰ ਵਿਆਹ ਦੀਆਂ ਲਗਾਤਾਰ ਵਧਾਈਆਂ ਦੇ ਰਹੀ ਹਨ ਅਤੇ ਵਿਆਹ ਦੀਆਂ ਤਸਵੀਰਾਂ ਦੀਆਂ ਤਾਰੀਫਾਂ ਕਰ ਰਹੇ ਹਨ। ਉੱਧਰ ਉਨ੍ਹਾਂ ਨੇ ਆਪਣੇ ਨਵੇਂ ਪੋਸਟ ਰਾਹੀਂ ਪ੍ਰਸ਼ੰਸਕਾਂ ਦੀਆਂ ਵਧਾਈਆਂ ਲਈ ਧੰਨਵਾਦ ਕੀਤਾ ਹੈ। ਵਰੁਣ ਨੇ ਟਵਿਟਰ ’ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਮੈਨੂੰ ਅਤੇ ਨਤਾਸ਼ਾ ਨੂੰ ਬਹੁਤ ਪਿਆਰ ਅਤੇ ਹਾਂ-ਪੱਖੀ ਊਰਜਾ ਮਿਲ ਰਹੀ ਹੈ। ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ। ਇਹ ਬਹੁਤ ਖ਼ਾਸ ਹੈ।
ਵਰੁਣ ਦਾ ਇਹ ਟਵੀਟ ਹੁਣ ਬੇਹੱਦ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਇਸ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦੇਈਏ ਕਿ ਵਰੁਣ ਧਵਨ ਨੇ ਅਲੀਬਾਗ ’ਚ ਪ੍ਰੇਮਿਕਾ ਨਤਾਸ਼ਾ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਦੋਵੇਂ ਮੁੰਬਈ ਵਾਪਸ ਆ ਗਏ ਹਨ। ਹਾਲਾਂਕਿ ਕੋਰੋਨਾ ਦੇ ਮੱਦੇਨਜ਼ਰ ਦੋਵਾਂ ਦਾ ਵਿਆਹ ਪ੍ਰਾਈਵੇਟ ਹੋਇਆ ਹੈ। ਜੋੜੇ ਦੇ ਵਿਆਹ ’ਚ ਕਰਨ ਜੌਹਰ, ਮਨੀਸ਼ ਮਲਹੋਤਰਾ, ਸ਼ਸ਼ਾਂਕ ਖੇਤਾਨ ਅਤੇ ਕੁਣਾਲ ਕੋਹਲੀ ਵਰਗੇ ਲੋਕ ਵੀ ਪਹੁੰਚੇ ਸਨ।