ਵਿਆਹ ਦੇ ਬੰਧਨ ’ਚ ਬੱਝੇ ਵਰੁਣ ਧਵਨ ਤੇ ਨਤਾਸ਼ਾ ਦਲਾਲ, ਵੇਖੋ ਖ਼ੂਬਸੂਰਤ ਤਸਵੀਰਾਂ

Monday, Jan 25, 2021 - 08:59 AM (IST)

ਵਿਆਹ ਦੇ ਬੰਧਨ ’ਚ ਬੱਝੇ ਵਰੁਣ ਧਵਨ ਤੇ ਨਤਾਸ਼ਾ ਦਲਾਲ, ਵੇਖੋ ਖ਼ੂਬਸੂਰਤ ਤਸਵੀਰਾਂ

ਨਵੀਂ ਦਿੱਲੀ (ਬਿਊਰੋ) : ਵਰੁਣ ਧਵਨ ਤੇ ਨਤਾਸ਼ਾ ਦਲਾਲ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਦੋਵੇਂ ਬਹੁਤ ਖ਼ੂਬਸੂਰਤ ਲੱਗ ਰਹੇ ਹਨ। ਵਿਆਹ ਦੀਆਂ ਤਸਵੀਰਾਂ ਵਰੁਣ ਧਵਨ ਦੀ ਪੀਆਰ ਟੀਮ ਨੇ ਜਾਰੀ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਵਰੁਣ ਧਵਨ ਤੇ ਨਤਾਸ਼ਾ ਦਲਾਲ ਨੂੰ ਕਾਫ਼ੀ ਖੁਸ਼ ਦੇਖਿਆ ਜਾ ਸਕਦਾ ਹੈ। ਦੋ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਕ ’ਚ ਵਰੁਣ ਧਵਨ ਨਤਾਸ਼ਾ ਦਲਾਲ ਦਾ ਹੱਥ ਫੜੇ ਫੇਰੇ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ’ਚ ਦੋਵੇਂ ਕਾਫ਼ੀ ਖ਼ੂਬਸੂਰਤ ਜ਼ਰ ਆ ਰਹੇ ਹਨ। ਦੋਵਾਂ ਨੇ ਰਿਵਾਇਤੀ ਅੰਦਾਜ਼ ’ਚ ਕੱਪੜੇ ਪਾਏ ਹੋਏ ਹਨ।

 
 
 
 
 
 
 
 
 
 
 
 
 
 
 
 

A post shared by VarunDhawan (@varundvn)

ਦੂਸਰੇ ਤਸਵੀਰ ’ਚ ਵਰੁਣ ਧਵਨ ਤੇ ਨਤਾਸ਼ਾ ਦਲਾਲ ਬੈਠੇ ਹੋਏ ਤੇ ਪਰਿਵਾਰ ਦੋਵਾਂ ’ਤੇ ਫੁੱਲਾਂ ਦੀ ਬਰਸਾਤ ਕਰ ਰਹੇ ਹਨ। ਪਿਤਾ ਡੇਵਿਡ ਧਵਨ ਵੀ ਤਸਵੀਰ ’ਚ ਨਜ਼ਰ ਆ ਰਹੇ ਹਨ ਤੇ ਸਾਰੇ ਵਰੁਣ ਤੇ ਨਤਾਸ਼ਾ ਨੂੰ ਅਸ਼ੀਰਵਾਦ ਦੇ ਰਹੇ ਹਨ। ਇਹ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਵਰੁਣ ਧਵਨ ਨਤਾਸ਼ਾ ਦਲਾਲ ਨੂੰ ਬਚਪਨ ਤੋਂ ਹੀ ਜਾਣਦੇ ਹਨ। ਦੋਵਾਂ ਦਾ ਪਿਆਰ ਕਈ ਸਾਲਾਂ ਤੋਂ ਚੱਲ ਰਿਹਾ ਸੀ। ਦੋਵਾਂ ਨੇ ਵਿਆਹ ਕਰਵਾ ਕੇ ਇਸ ’ਤੇ ਹਮੇਸ਼ਾ ਲਈ ਮੋਹਰ ਲਾ ਦਿੱਤੀ ਹੈ। ਵਰੁਣ ਧਵਨ ਤੇ ਨਤਾਸ਼ਾ ਦਲਾਲ ਦਾ ਵਿਆਹ ਅਲੀਬਾਗ ਦੇ 'ਦਿ ਮੈਂਸ਼ਨ ਹਾਊਸ' ’ਚ ਹੋਇਆ ਹੈ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari

ਕਰਨ ਜੌਹਰ ਨਾਲ ਵਰੁਣ ਧਵਨ ਪੋਜ਼ ਦਿੰਦੇ ਹੋਏ।

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


author

sunita

Content Editor

Related News