ਜੀਓ ਸਟੂਡੀਓ ਤੇ ਦਿਨੇਸ਼ ਵਿਜਨ ਦੀ ‘ਭੇੜੀਆ’ ਕਾਫ਼ੀ ਚਰਚਾ ’ਚ

Wednesday, Oct 19, 2022 - 04:23 PM (IST)

ਜੀਓ ਸਟੂਡੀਓ ਤੇ ਦਿਨੇਸ਼ ਵਿਜਨ ਦੀ ‘ਭੇੜੀਆ’ ਕਾਫ਼ੀ ਚਰਚਾ ’ਚ

ਮੁੰਬਈ (ਬਿਊਰੋ) - ਫ਼ਿਲਮ ਦੀ ਮੁੱਖ ਅਦਾਕਾਰਾ ਕ੍ਰਿਤੀ ਸੈਨਨ ‘ਭੇੜੀਆ’ ਦੇ ਲੇਟੈਸਟ ਪੋਸਟਰ ’ਚ ਛੋਟੇ ਤੇ ਸਟਾਈਲਿਸ਼ ਵਾਲਾਂ ’ਚ ਨਜ਼ਰ ਆ ਰਹੀ ਹੈ ਤੇ ਉਸਦੇ ਹੱਥ ’ਚ ਇਕ ਟਾਰਚ ਦਿਖਾਈ ਦੇ ਰਹੀ ਹੈ। ਉਹ ਕੀ ਕਰ ਰਹੀ ਹੈ? ਉਸ ਦਾ ਚਰਿੱਤਰ ਕੀ ਹੈ? ਟਰੇਲਰ ਅੱਜ ਰਿਲੀਜ਼ ਹੋ ਰਿਹਾ ਹੈ। ਉਮੀਦ ਹੈ ਕਿ ਤੁਹਾਡੇ ਕੁਝ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ। ‘ਲੁਕਾਚੁਪੀ’ ਤੇ ‘ਮਿਮੀ’ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ, ਕ੍ਰਿਤੀ ਨਿਰਮਾਤਾ ਜੀਓ ਸਟੂਡੀਓਜ਼ ਤੇ ਦਿਨੇਸ਼ ਵਿਜਾਨ ਦੇ ਸਹਿਯੋਗ ਨਾਲ ‘ਭੇੜੀਆ’ ਦੇ ਨਾਲ ਵੱਡੇ ਪਰਦੇ ’ਤੇ ਰੋਮਾਂਚ ਲਈ ਪੂਰੀ ਤਰ੍ਹਾਂ ਤਿਆਰ ਹੈ।

ਫ਼ਿਲਮ ਨਿਰਦੇਸ਼ਕ ਅਮਰ ਕੌਸ਼ਿਕ ਦੀ ਜੀਓ ਸਟੂਡੀਓਜ਼ ਅਤੇ ਦਿਨੇਸ਼ ਵਿਜਾਨ ਦੇ ਨਾਲ ‘ਇਸਤਰੀ’ ਅਤੇ 'ਬਾਲਾ' ਦੇ ਸੁਪਰਹਿੱਟ ਹੋਣ ਤੋਂ ਬਾਅਦ ਤੀਜੀ ਸਾਂਝੇਦਾਰੀ ਹੈ। ਜੀਓ ਸਟੂਡੀਓਜ਼ ਤੇ ਦਿਨੇਸ਼ ਵਿਜਨ ਵੱਲੋਂ ਪੇਸ਼ ‘ਭੇੜੀਆ’ ਇਕ ਮੈਡਾਕ ਫ਼ਿਲਮਜ਼ ਪ੍ਰੋਡਕਸ਼ਨ, ਅਮਰ ਕੌਸ਼ਿਕ ਦੁਆਰਾ ਨਿਰਦੇਸ਼ਿਤ, ਦਿਨੇਸ਼ ਵਿਜਨ ਦੁਆਰਾ ਨਿਰਮਿਤ ਤੇ ਵਰੁਣ ਧਵਨ, ਕ੍ਰਿਤੀ ਸੈਨਨ, ਦੀਪਕ ਡੋਬਰਿਆਲ ਤੇ ਅਭਿਸ਼ੇਕ ਬੈਨਰਜੀ ਅਭਿਨੀਤ 25 ਨਵੰਬਰ, 2022 ਨੂੰ ਸਿਨੇਮਾਘਰਾਂ 'ਚ 2ਡੀ ਤੇ 3ਡੀ ’ਚ ਰਿਲੀਜ਼ ਹੋਵੇਗੀ।

ਵਰੁਣ ਧਵਨ ਦਾ ਦਹਾੜ
ਸਰਪ੍ਰਾਈਜ਼ ਲਗਾਤਾਰ ਆ ਰਹੇ ਹਨ। ਜੀਓ ਸਟੂਡੀਓ ਤੇ ਦਿਨੇਸ਼ ਵਿਜਨ ਨੇ ‘ਭੇੜੀਆ’ ਦਾ ਇਕ ਹੋਰ ਸ਼ਾਨਦਾਰ ਪੋਸਟਰ ਰਿਲੀਜ਼ ਕੀਤਾ ਹੈ। ਇਸ ਵਾਰ ਵਰੁਣ ਧਵਨ ਰਾਅ ਤੇ ਇੰਟੈਂਸ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਪੋਸਟਰ ’ਚ ਵਰੁਣ ਆਪਣੇ ਅੰਦਰ ਦੇ ‘ਭੇੜੀਏ ’ ਨੂੰ ਬਾਹਰ ਕੱਢਦੇ ਹੋਏ ਦਹਾੜਦੇ ਹੋਏ ਜੰਗਲੀ ਤੇ ਜਨੂੰਨੀ ਨਜ਼ਰ ਆ ਰਹੇ ਹਨ। ਇਹ ਕ੍ਰਿਏਚਰ ਕਾਮੇਡੀ ਘੋਸ਼ਣਾ ਦੇ ਬਾਅਦ ਤੋਂ ਹੀ ਸ਼ਹਿਰ ’ਚ ਚਰਚਾ ਦਾ ਵਿਸ਼ ਬਣੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਪੂਰੇ ਪਰਿਵਾਰਕ ਮਨੋਰੰਜਨ ਤੇ ਹਾਸੇ ਨਾਲ ਵੀ. ਐੱਫ. ਐਕਸ. ਨਾਲ ਭਰਪੂਰ ਐਪਿਕ ਹੈ। ਵਰੁਣ ਦੀ ਨਵੀਂ ਤਸਵੀਰ ਯਕੀਨੀ ਤੌਰ ’ਤੇ ਉਤਸ਼ਾਹ ਦੇ ਪੱਧਰ ਨੂੰ ਵਧਾ ਦੇਵੇਗੀ। ‘ਭੇਡੀਆ’ ਨਿਰਦੇਸ਼ਕ ਅਮਰ ਕੌਸ਼ਿਕ ਦੀ ਜੀਓ ਸਟੂਡੀਓਜ਼ ਤੇ ਦਿਨੇਸ਼ ਵਿਜਾਨ ਨਾਲ ਤੀਸਰੀ ਸਾਂਝੇਦਾਰੀ ਹੈ। 

ਦੱਸ ਦਈਏ ਕਿ ਫ਼ਿਲਮ ਦਾ ਟਰੇਲਰ ਅੱਜ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ ਕਾਫੀ ਜ਼ਬਰਦਸਤ ਹੈ, ਜਿਸ ’ਚ ਪਤਾ ਲੱਗਦਾ ਹੈ ਕਿ ਵਰੁਣ ਧਵਨ ਨੂੰ ਇਕ ਭੇੜੀਆ ਕੱਟ ਲੈਂਦਾ ਹੈ, ਜਿਸ ਦੇ ਚਲਦਿਆਂ ਉਸ ’ਚ ਵੀ ਭੇੜੀਆ ਵਰਗੇ ਲੱਛਣ ਆ ਜਾਂਦੇ ਹਨ ਤੇ ਰਾਤ ਨੂੰ ਉਹ ਹਮਲਾਵਰ ਹੋ ਜਾਂਦਾ ਹੈ। ਨਾਲ ਹੀ ਟਰੇਲਰ ’ਚ ਕਾਮੇਡੀ ਵੀ ਦੇਖਣ ਨੂੰ ਮਿਲ ਰਹੀ ਹੈ। ਫ਼ਿਲਮ ਹਾਰਰ-ਕਾਮੇਡੀ ਦੋਵਾਂ ਦਾ ਮੇਲ ਹੈ, ਜਿਸ ਨੂੰ ਭਾਰਤ ਦੀ ਪਹਿਲੀ ਕ੍ਰਿਏਚਰ-ਕਾਮੇਡੀ ਫ਼ਿਲਮ ਦੱਸਿਆ ਜਾ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News