ਵਾਣੀ ਕਪੂਰ ਦੀ ਇਕਵਟੀ ’ਚ ਹੋਇਆ ਵਾਧਾ

Monday, Jan 24, 2022 - 10:54 AM (IST)

ਵਾਣੀ ਕਪੂਰ ਦੀ ਇਕਵਟੀ ’ਚ ਹੋਇਆ ਵਾਧਾ

ਮੁੰਬਈ (ਬਿਊਰੋ)– ਖ਼ੂਬਸੂਰਤ ਅਦਾਕਾਰਾ ਵਾਣੀ ਕਪੂਰ ਦਾ ਕਰੀਅਰ ‘ਚੰਡੀਗੜ੍ਹ ਕਰੇ ਆਸ਼ਕੀ’ ’ਚ ਉਨ੍ਹਾਂ ਦੇ ਦਮਦਾਰ ਅਭਿਨੈ ਤੋਂ ਬਾਅਦ ਪਰਵਾਨ ਚੜ੍ਹ ਗਿਆ ਹੈ। ਉਨ੍ਹਾਂ ਨੇ ਇਕ ਟਰਾਂਸਜੈਂਡਰ ਕੁੜੀ ਦਾ ਕਿਰਦਾਰ ਨਿਭਾਇਆ ਹੈ, ਜੋ ਆਪਣੇ ਅਧਿਕਾਰਾਂ ਲਈ ਹਰ ਸੰਘਰਸ਼ ਦਾ ਸਾਹਮਣਾ ਕਰਨ ਲਈ ਖੜ੍ਹੀ ਹੋ ਜਾਂਦੀ ਹੈ।

ਵਾਣੀ ਨੂੰ ਪ੍ਰਦਰਸ਼ਨ ਲਈ ਸਭ ਦੀ ਸ਼ਾਬਾਸ਼ੀ ਮਿਲੀ, ਜਿਸ ਦੇ ਨਾਲ ਕੁਝ ਮਹੀਨਿਆਂ ’ਚ ਉਨ੍ਹਾਂ ਦੀ ਈਕਵਟੀ ਕਾਫ਼ੀ ਵੱਧ ਗਈ ਹੈ। ਵਾਣੀ ਨੇ ਅੱਠ ਨਵੇਂ ਬ੍ਰਾਂਡਸ ਨੂੰ ਐਂਡਾਰਸ ਕਰਨ ਲਈ ਸਾਈਨ ਕੀਤਾ ਤੇ ਦੇਸ਼ ਦੇ ਸਿਖਰ ਬ੍ਰਾਂਡਸ ਦੀ ਚਹੇਤੀ ਬਣ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ

ਉਦਯੋਗ ਦੇ ਇਕ ਸੂਤਰ ਨੇ ਦੱਸਿਆ, ‘ਵਾਣੀ ਕਪੂਰ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ‘ਚੰਡੀਗੜ੍ਹ ਕਰੇ ਆਸ਼ਕੀ’ ਦੇ ਨਾਲ ਉਹ ਇਕ ਹਿੰਮਤੀ, ਉਮੰਗੀ, ਆਜ਼ਾਦ ਸੋਚ ਵਾਲੀ ਕਲਾਕਾਰ ਦੇ ਰੂਪ ’ਚ ਸਥਾਪਿਤ ਹੋ ਗਈ ਹੈ, ਜੋ ਰਿਸਕ ਲੈਣ ਲਈ ਤਿਆਰ ਰਹਿੰਦੀ ਹੈ।’

ਉਨ੍ਹਾਂ ਅੱਗੇ ਕਿਹਾ, ‘ਵਾਣੀ ਦੇ ਇਨ੍ਹਾਂ ਗੁਣਾਂ ਕਾਰਨ ਉਨ੍ਹਾਂ ਨੂੰ ਅਜਿਹੇ ਬ੍ਰਾਂਡ ਸੱਦ ਰਹੇ ਹਨ, ਜਿਨ੍ਹਾਂ ਨੂੰ ਉਨ੍ਹਾਂ ਕਲਾਕਾਰਾਂ ਦੀ ਜ਼ਰੂਰਤ ਹੈ, ਜੋ ਆਜ਼ਾਦ ਵਿਚਾਰਾਂ ਦੇ ਨਾਲ ਆਧੁਨਿਕ ਭਾਰਤ ਦੀ ਤਰਜ਼ਮਾਨੀ ਕਰਦੇ ਹੋਣ, ਆਪਣੇ ਵਿਸ਼ਵਾਸ ’ਤੇ ਅਟਲ ਰਹਿੰਦੇ ਹੋਣ ਤੇ ਸਮਾਜਿਕ ਭਲਾਈ ਦਾ ਚਿਹਰਾ ਬਣਨਾ ਚਾਹੁੰਦੇ ਹੋਣ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News