''ਕਾਂਤਾਰਾ 2'' ''ਚ ਉਰਵਸ਼ੀ ਰੌਤੇਲਾ ਦੀ ਐਂਟਰੀ, ਰਿਸ਼ਭ ਸ਼ੈੱਟੀ ਨਾਲ ਰੋਮਾਂਸ ਕਰਦੀ ਆਵੇਗੀ ਨਜ਼ਰ

Saturday, Feb 11, 2023 - 06:04 PM (IST)

''ਕਾਂਤਾਰਾ 2'' ''ਚ ਉਰਵਸ਼ੀ ਰੌਤੇਲਾ ਦੀ ਐਂਟਰੀ, ਰਿਸ਼ਭ ਸ਼ੈੱਟੀ ਨਾਲ ਰੋਮਾਂਸ ਕਰਦੀ ਆਵੇਗੀ ਨਜ਼ਰ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਅਦਾਕਾਰੀ ਅਤੇ ਸ਼ਾਨਦਾਰ ਸੁੰਦਰਤਾ ਲਈ ਜਾਣੀ ਜਾਂਦੀ ਹੈ। ਹਿੰਦੀ ਸਿਨੇਮਾ ਤੋਂ ਲੈ ਕੇ ਦੱਖਣ ਸਿਨੇਮਾ ਤੱਕ ਉਰਵਸ਼ੀ ਰੌਤੇਲਾ ਨੇ ਆਪਣੀ ਅਦਾਕਾਰੀ ਦੀ ਛਾਪ ਛੱਡੀ ਹੈ। ਹੁਣ ਖ਼ਬਰ ਆ ਰਹੀ ਹੈ ਕਿ ਉਰਵਸ਼ੀ ਰੌਤੇਲਾ ਦੱਖਣੀ ਸੁਪਰਸਟਾਰ ਰਿਸ਼ਭ ਸ਼ੈੱਟੀ ਦੀ ਬਲਾਕਬਸਟਰ ਫ਼ਿਲਮ 'ਕਾਂਤਾਰਾ' ਦੇ ਦੂਜੇ ਭਾਗ 'ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਦੱਸ ਦਈਏ ਕਿ ਅੱਜ ਉਰਵਸ਼ੀ ਰੌਤੇਲਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਸਾਊਥ ਸੁਪਰਸਟਾਰ ਅਤੇ 'ਕਾਂਤਰਾ' ਦੇ ਐਕਟਰ ਰਿਸ਼ਭ ਸ਼ੈੱਟੀ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ਨਾਲ ਉਰਵਸ਼ੀ ਰੌਤੇਲਾ ਨੇ ਦੱਸਿਆ ਹੈ ਕਿ ਉਹ 'ਕਾਂਤਾਰਾ 2' ਦਾ ਹਿੱਸਾ ਬਣ ਚੁੱਕੀ ਹੈ। ਦਰਅਸਲ, ਰਿਸ਼ਭ ਸ਼ੈੱਟੀ ਨਾਲ ਤਸਵੀਰ ਦੇ ਕੈਪਸ਼ਨ 'ਤੇ ਉਰਵਸ਼ੀ ਰੌਤੇਲਾ ਨੇ ਲਿਖਿਆ ਹੈ ਕਿ- ''ਰਿਸ਼ਭ ਸ਼ੈੱਟੀ ਐਂਡ ਹੰਬਲ ਫਿਲਮਸ ਦੀ 'ਕਾਂਤਰਾ 2' ਲੋੜ ਹੋ ਰਹੀ ਹੈ।'' ਉਰਵਸ਼ੀ ਰੌਤੇਲਾ ਦੀ ਇਸ ਪੋਸਟ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ 'ਕਾਂਤਾਰਾ 2' 'ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆ ਸਕਦੀ ਹੈ। ਖ਼ਬਰ ਨਾਲ ਉਰਵਸ਼ੀ ਰੌਤੇਲਾ ਦੇ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂਕਿ ਇੱਕ ਅਦਾਕਾਰਾ ਵਜੋਂ ਉਸ ਲਈ ਇਹ ਇੱਕ ਵੱਡਾ ਬ੍ਰੇਕ ਮੰਨਿਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਸਾਰੇ ਪ੍ਰਸ਼ੰਸਕ ਉਰਵਸ਼ੀ ਰੌਤੇਲਾ ਦੀ ਇਸ ਪੋਸਟ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਹਾਲ ਹੀ 'ਚ 'ਕਾਂਤਾਰਾ' ਦੀ ਸਫ਼ਲਤਾ ਦੇ 100 ਦਿਨ ਪੂਰੇ ਹੋਣ ਦੇ ਮੌਕੇ 'ਤੇ ਫ਼ਿਲਮ ਦੇ ਅਦਾਕਾਰ ਅਤੇ ਨਿਰਦੇਸ਼ਕ ਰਿਸ਼ਭ ਸ਼ੈੱਟੀ ਨੇ 'ਕਾਂਤਾਰਾ 2' ਦੀ ਸਕ੍ਰਿਪਟ ਨੂੰ ਲੈ ਕੇ ਕਾਫ਼ੀ ਕੁਝ ਬੋਲਿਆ ਹੈ। ਉਨ੍ਹਾਂ ਨੇ ਦੱਸਿਆ ਕਿ 'ਕਾਂਤਾਰਾ 2' ਪ੍ਰੀਕਵਲ ਹੋਵੇਗੀ ਨਾ ਕਿ ਸੀਕਵਲ। ਭਾਗ 2 'ਚ 'ਕਾਂਤਾਰਾ' ਦੀ ਪਿਛਲੀ ਕਹਾਣੀ ਦਿਖਾਈ ਜਾਵੇਗੀ। ਅਜਿਹੇ 'ਚ ਉਰਵਸ਼ੀ ਰੌਤੇਲਾ ਦੀ ਐਂਟਰੀ ਤੋਂ ਸਾਫ਼ ਹੈ ਕਿ ਅਦਾਕਾਰਾ 'ਕਾਂਤਾਰਾ 2' ਦੀ ਪ੍ਰੀਕਵਲ ਸਟੋਰੀ 'ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆ ਸਕਦੀ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News