ਸਿਆਸਤ 'ਚ ਆਉਣ ਦੀਆਂ ਖ਼ਬਰਾਂ ਵਿਚਾਲੇ 'ਰਾਮ ਮੰਦਰ' ਪਹੁੰਚੀ ਉਰਵਸ਼ੀ ਰੌਤੇਲਾ, ਟੇਕਿਆ ਮੱਥਾ ਤੇ ਕੀਤੀ ਪੂਜਾ

Saturday, Mar 23, 2024 - 06:32 PM (IST)

ਸਿਆਸਤ 'ਚ ਆਉਣ ਦੀਆਂ ਖ਼ਬਰਾਂ ਵਿਚਾਲੇ 'ਰਾਮ ਮੰਦਰ' ਪਹੁੰਚੀ ਉਰਵਸ਼ੀ ਰੌਤੇਲਾ, ਟੇਕਿਆ ਮੱਥਾ ਤੇ ਕੀਤੀ ਪੂਜਾ

ਮੁੰਬਈ— ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਜਲਦ ਹੀ ਫ਼ਿਲਮ 'ਜੇ. ਐੱਨ. ਯੂ.' 'ਚ ਨਜ਼ਰ ਆਵੇਗੀ। ਉਰਵਸ਼ੀ ਰੌਤੇਲਾ ਫ਼ਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਅਯੁੱਧਿਆ ਪਹੁੰਚੀ ਹੈ। ਅਦਾਕਾਰਾ ਨੇ ਰਾਮ ਮੰਦਰ ਜਾ ਕੇ ਰਾਮ ਲੱਲਾ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਉਰਵਸ਼ੀ ਰਵਾਇਤੀ ਲੁੱਕ 'ਚ ਰਾਮ ਲੱਲਾ ਦੇ ਦਰਬਾਰ ਪਹੁੰਚੀ।

ਰਾਮ ਮੰਦਰ ਜਾ ਕੇ ਟੇਕਿਆ ਮੱਥਾ
ਲੁੱਕ ਦੀ ਗੱਲ ਕਰੀਏ ਤਾਂ ਉਰਵਸ਼ੀ ਪੀਲੇ ਰੰਗ ਸਾੜ੍ਹੀ ਪਹਿਨੀ ਹੋਈ ਹੈ, ਜਿਸ 'ਚ ਉਹ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਇਕ ਤਸਵੀਰ 'ਚ ਉਰਵਸ਼ੀ ਰਾਮ ਮੰਦਰ 'ਚ ਹੱਥ ਜੋੜ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਮੰਦਰ ਦੇ ਪੁਜਾਰੀ ਅਭਿਨੇਤਰੀ ਨੂੰ ਪੀਲੀ ਚੁਨਰੀ ਨਾਲ ਢੱਕਦੇ ਨਜ਼ਰ ਆਏ। ਅਭਿਨੇਤਰੀ ਰਾਮ ਮੰਦਰ ਦੀਆਂ ਪੌੜੀਆਂ 'ਤੇ ਖੜ੍ਹ ਕੇ ਪੁਜਾਰੀਆਂ ਅਤੇ ਆਲੇ-ਦੁਆਲੇ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ। 

PunjabKesari

ਕੀ ਰਾਜਨੀਤੀ 'ਚ ਆਵੇਗੀ ਉਰਵਸ਼ੀ ਰੌਤੇਲਾ?
ਅਦਾਕਾਰੀ ਅਤੇ ਖ਼ੂਬਸੂਰਤੀ ਦਾ ਜਲਵਾ ਦਿਖਾਉਣ ਤੋਂ ਬਾਅਦ ਉਰਵਸ਼ੀ ਰਾਜਨੀਤੀ 'ਚ ਆਉਣ ਦੀ ਯੋਜਨਾ ਬਣਾ ਰਹੀ ਹੈ। ਉਰਵਸ਼ੀ ਰੌਤੇਲਾ ਨੇ 'ਜੇ. ਐੱਨ. ਯੂ' ਫ਼ਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਰਾਜਨੀਤੀ 'ਚ ਆਉਣ ਦੇ ਸੰਕੇਤ ਦਿੱਤੇ ਹਨ। ਇੰਨਾ ਹੀ ਨਹੀਂ ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੂੰ ਚੋਣ ਲੜਨ ਲਈ ਟਿਕਟ ਵੀ ਮਿਲ ਗਈ ਹੈ। ਹਾਲਾਂਕਿ ਅਦਾਕਾਰਾ ਨੇ ਹਾਲੇ ਇਹ ਤੈਅ ਨਹੀਂ ਕੀਤਾ ਹੈ ਕਿ ਉਹ ਰਾਜਨੀਤੀ 'ਚ ਆਵੇਗੀ ਜਾਂ ਨਹੀਂ। ਹਾਲ ਹੀ 'ਚ ਜਦੋਂ ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਉਰਵਸ਼ੀ ਤੋਂ ਪੁੱਛਿਆ ਗਿਆ ਕਿ ਉਸ ਦੀ ਰਾਜਨੀਤੀ 'ਚ ਕਿੰਨੀ ਦਿਲਚਸਪੀ ਹੈ ਤਾਂ ਅਦਾਕਾਰਾ ਨੇ ਇਸ 'ਤੇ ਵੱਡਾ ਬਿਆਨ ਦਿੱਤਾ ਹੈ।

PunjabKesari

ਮੈਨੂੰ ਪਹਿਲਾਂ ਹੀ ਮਿਲ ਟੁੱਕੀ ਹੈ ਟਿਕਟ
ਉਰਵਸ਼ੀ ਰੌਤੇਲਾ ਨੇ ਕਿਹਾ, ''ਮੈਨੂੰ ਪਹਿਲਾਂ ਹੀ ਟਿਕਟ ਮਿਲ ਚੁੱਕੀ ਹੈ। ਫੈਸਲਾ ਮੈਨੂੰ ਕਰਨਾ ਹੋਵੇਗਾ ਕਿ ਮੈਂ ਰਾਜਨੀਤੀ ਦਾ ਹਿੱਸਾ ਬਣਾਂਗੀ ਜਾਂ ਨਹੀਂ।' ਉਰਵਸ਼ੀ ਨੇ ਇਹ ਵੀ ਕਿਹਾ ਕਿ ਮੈਂ ਅਜੇ ਫੈਸਲਾ ਨਹੀਂ ਕੀਤਾ ਹੈ। ਉਸ ਨੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਦੱਸਣ ਕਿ ਉਸ ਨੂੰ ਰਾਜਨੀਤੀ 'ਚ ਆਉਣਾ ਚਾਹੀਦਾ ਹੈ ਜਾਂ ਨਹੀਂ। ਹਾਲਾਂਕਿ ਅਦਾਕਾਰ ਨੇ ਇਸ ਬਾਰੇ ਕੁਝ ਨਹੀਂ ਕਿਹਾ ਕਿ ਉਨ੍ਹਾਂ ਨੂੰ ਕਿਸ ਸਿਆਸੀ ਪਾਰਟੀ ਨੇ ਟਿਕਟ ਦਿੱਤੀ ਹੈ।

PunjabKesari

ਕਦੋਂ ਰਿਲੀਜ਼ ਹੋ ਰਹੀ JNU?
ਵਿਨੈ ਵਰਮਾ ਦੇ ਨਿਰਦੇਸ਼ਨ ਹੇਠ ਬਣੀ 'JNU' 'ਚ ਦੱਸਿਆ ਜਾਵੇਗਾ ਕਿ ਕਿਵੇਂ ਯੂਨੀਵਰਸਿਟੀ ਅੰਦਰ ਦੇਸ਼ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਹਨ। ਫ਼ਿਲਮ 'ਚ ਸਿਧਾਰਥ ਬੋਡਕਾ, ਉਰਵਸ਼ੀ ਰੌਤੇਲਾ, ਪੀਯੂਸ਼ ਮਿਸ਼ਰਾ, ਵਿਜੇ ਰਾਜ ਅਤੇ ਅਤੁਲ ਪਾਂਡੇ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਹਾਲ ਹੀ 'ਚ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੇ ਲੋਕਾਂ ਦਾ ਕਾਫ਼ੀ ਧਿਆਨ ਖਿੱਚਿਆ ਸੀ। ਇਹ ਫ਼ਿਲਮ 5 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।
PunjabKesari


author

sunita

Content Editor

Related News