ਬਾਰਬੀ ਡੌਲ ਅੰਦਾਜ਼ ’ਚ ਨਜ਼ਰ ਆਈ ਉਰਵਸ਼ੀ ਰੌਤੇਲਾ, ਰੈੱਡ ਡਰੈੱਸ ’ਚ ਲੱਗ ਰਹੀ ਗਲੈਮਰਸ

Friday, Sep 23, 2022 - 06:13 PM (IST)

ਬਾਰਬੀ ਡੌਲ ਅੰਦਾਜ਼ ’ਚ ਨਜ਼ਰ ਆਈ ਉਰਵਸ਼ੀ ਰੌਤੇਲਾ, ਰੈੱਡ ਡਰੈੱਸ ’ਚ ਲੱਗ ਰਹੀ ਗਲੈਮਰਸ

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਇਨੀਂ  ਦਿਨੀਂ ਚਰਚਾ ’ਚ ਬਣੀ ਹੋਈ ਹੈ। ਉਰਵਸ਼ੀ ਰੌਤੇਲਾ ਦਾ ਨਾਂ ਇੰਡਸਟਰੀ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਉਰਵਸ਼ੀ ਨੇ ਆਪਣੀ ਪ੍ਰਤਿਭਾ ਅਤੇ ਖੂਬਸੂਰਤੀ ਕਾਰਨ ਇੰਡਸਟਰੀ ’ਚ ਇਹ ਮੁਕਾਮ ਹਾਸਲ ਕੀਤਾ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਹਮੇਸ਼ਾ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। 

PunjabKesari

ਇਹ ਵੀ ਪੜ੍ਹੋ : ਗੁਰਦਾਸ ਮਾਨ ਦੇ ਗੀਤ ‘ਦਿਲ ਦਾ ਮਾਮਲਾ’ ਨੂੰ ਗਾ ਕੇ ਗੋਰੇ ਨੇ ਪਾਇਆ ਧਮਾਲਾਂ, ਗਾਇਕ ਨੇ ਸਾਂਝੀ ਕੀਤੀ ਵੀਡੀਓ

ਅਦਾਕਾਰਾ ਆਪਣੀ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ’ਚ ਕੋਈ ਕਸਰ ਨਹੀਂ ਛੱਡਦੀ। ਹਾਲ ਹੀ ’ਚ ਅਦਾਕਾਰਾ ਦੀਆਂ ਤਸਵੀਰਾਂ ਨੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ’ਚ ਅਦਾਕਾਰਾ ਦੀ  ਲੁੱਕ ਬਾਰਬੀ ਤੋਂ ਘੱਟ ਨਹੀਂ ਲੱਗ ਰਹੀ।

PunjabKesari
 
ਅਦਾਕਾਰਾ ਉਰਵਸ਼ੀ ਰੌਤੇਲਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਰੈੱਡ ਕਲਰ ਦੀ ਡਰੈੱਸ ਪਾਈ ਹੋਈ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਵਾਲਾਂ ਦੀ ਪੌਨੀ ਕੀਤੀ ਹੋਈ ਹੈ। 

PunjabKesari
ਇਹ ਵੀ ਪੜ੍ਹੋ : ਕੇਰਲ ’ਚ ਕੁੱਤੇ ਜ਼ਿੰਦਾ ਸਾੜਨ ’ਤੇ ਦੁਖੀ ਹੋਈ ਵਾਮਿਕਾ, ਕਿਹਾ- ‘ਮਨੁੱਖੀ ਆਬਾਦੀ ਵੀ ਵਧ ਰਹੀ ਹੈ, ਇਨਸਾਨਾਂ ਨੂੰ ਜ਼ਿੰਦਾ ਸਾੜੋਗੇ’

ਉਰਵਸ਼ੀ ਰੌਤੇਲਾ ਆਪਣੇ ਬੋਲਡ ਅੰਦਾਜ਼ ਨਾਲ ਕੈਮਰੇ ਸਾਹਮਣੇ ਵੱਖ-ਵੱਖ ਸਟਾਈਲ ’ਚ ਪੋਜ਼ ਦੇ ਰਹੀ ਹੈ। ਅਦਾਕਾਰਾ ਭਾਵੇਂ ਹੀ ਫ਼ਿਲਮਾਂ ’ਚ ਘੱਟ ਨਜ਼ਰ ਆਵੇ ਪਰ ਉਹ ਮਾਡਲਿੰਗ ਦੀ ਦੁਨੀਆ ’ਚ ਕਾਫ਼ੀ ਐਕਟਿਵ ਰਹਿੰਦੀ ਹੈ।

PunjabKesari

ਇਨ੍ਹਾਂ ਤਸਵੀਰਾਂ ’ਚ ਉਰਵਸ਼ੀ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਇਸ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਤਸਵੀਰਾਂ ’ਤੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।


 


author

Shivani Bassan

Content Editor

Related News