15 ਮਿੰਟ ਦੀ ਪੇਸ਼ਕਾਰੀ ਲਈ ਉਰਵਸ਼ੀ ਰੌਤੇਲਾ ਨੇ ਲਈ ਇੰਨੀ ਮੋਟੀ ਰਕਮ ਕਿ ਬਣ ਜਾਵੇ ਇਕ ਵੱਡੀ ਪੰਜਾਬੀ ਫ਼ਿਲਮ

1/3/2021 1:20:41 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਕਸਰ ਹੀ ਚਰਚਾ ’ਚ ਬਣੀ ਰਹਿੰਦੀ ਹੈ। ਉਸ ਨੇ ਆਪਣੇ ਕੰਮ ਦੇ ਨਾਲ ਆਪਣੇ ਕਰੀਅਰ ਦੇ ਗ੍ਰਾਫ ਨੂੰ ਕਾਫੀ ਅੱਗੇ ਵਧਾਇਆ ਹੈ। ਉਰਵਸ਼ੀ ਰੌਤੇਲਾ ਬਾਰੇ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

PunjabKesari

ਨਵੇਂ ਸਾਲ ਦੇ ਮੌਕੇ ਬਹੁਤ ਸਾਰੇ ਸਿਤਾਰੇ ਵੱਡੇ-ਵੱਡੇ ਸਮਾਰੋਹਾਂ ’ਤੇ ਪੇਸ਼ਕਾਰੀ ਦਿੰਦੇ ਹਨ, ਜਿਸ ਲਈ ਉਨ੍ਹਾਂ ਨੂੰ ਵੱਡੀ ਰਕਮ ਵੀ ਦਿੱਤੀ ਜਾਂਦੀ ਹੈ। ਰਿਪੋਰਟ ਅਨੁਸਾਰ 2021 ਦੇ ਸੁਆਗਤ ਲਈ ਉਰਵਸ਼ੀ ਨੇ ਦੁਬਈ ਦੇ ਪਲਾਜ਼ੋ ਵਰਸਾਚੇ ਹੋਟਲ ’ਚ 15 ਮਿੰਟ ਦੀ ਪੇਸ਼ਕਾਰੀ ਦਿੱਤੀ ਹੈ।

PunjabKesari

ਸਿਰਫ 15 ਮਿੰਟ ਦੀ ਪੇਸ਼ਕਾਰੀ ਲਈ ਉਰਵਸ਼ੀ ਨੇ 4 ਕਰੋੜ ਰੁਪਏ ਚਾਰਜ ਕੀਤੇ ਹਨ। ਅਕਸਰ ਬਾਲੀਵੁੱਡ ਅਦਾਕਾਰਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਸਿਰਫ 25 ਤੋਂ 50 ਲੱਖ ਰੁਪਏ ਲੈਂਦੀਆਂ ਹਨ ਤੇ ਉਰਵਸ਼ੀ ਨੇ ਇਕ ਪ੍ਰੋਗਰਾਮ ਲਈ ਕਈ ਗੁਣਾ ਜ਼ਿਆਦਾ ਚਾਰਜ ਕੀਤਾ ਹੈ। ਸਾਲ 2013 ’ਚ ਉਰਵਸ਼ੀ ਰੌਤੇਲਾ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਰਵਸ਼ੀ ਫਿਲਮ ‘ਸਿੰਘ ਸਾਬ ਦਿ ਗ੍ਰੇਟ’ ’ਚ ਸੰਨੀ ਦਿਓਲ ਦੇ ਆਪੋਜ਼ਿਟ ਨਜ਼ਰ ਆਈ ਸੀ।

PunjabKesari

ਜੇਕਰ ਉਸ ਦੇ ਕੰਮਕਾਜ ਦੀ ਗੱਲ ਕਰੀਏ ਤਾਂ 2020 ’ਚ ਉਰਵਸ਼ੀ ਦੀ ਫ਼ਿਲਮ '‘ਵਰਜ਼ਨ ਭਾਨੂਪ੍ਰਿਆ’ ਜ਼ੀ 5 ’ਤੇ ਰਿਲੀਜ਼ ਹੋਈ ਸੀ। ਹਿੰਦੀ ਤੋਂ ਇਲਾਵਾ ਉਹ ਬੰਗਾਲੀ ਤੇ ਕੰਨੜ ਫ਼ਿਲਮਾਂ ’ਚ ਵੀ ਨਜ਼ਰ ਆ ਚੁੱਕੀ ਹੈ। ਦੋ ਵੈੱਬ ਸੀਰੀਜ਼ ਤੋਂ ਇਲਾਵਾ ਉਰਵਸ਼ੀ ਕਈ ਮਿਊਜ਼ਿਕ ਵੀਡੀਓਜ਼ ’ਚ ਵੀ ਨਜ਼ਰ ਆ ਚੁੱਕੀ ਹੈ।

ਨੋਟ– ਉਰਵਰਸ਼ੀ ਰੌਤੇਲਾ ਦੀ ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh