ਅਦਾਕਾਰਾ ਉਰਵਸ਼ੀ ਰੌਤੇਲਾ ਦੀ ਵਿਅਕਤੀ ਨਾਲ ਹੋਈ ਹੱਥੋਪਾਈ, ਵੀਡੀਓ ਵਾਇਰਲ

Tuesday, Sep 07, 2021 - 01:06 PM (IST)

ਅਦਾਕਾਰਾ ਉਰਵਸ਼ੀ ਰੌਤੇਲਾ ਦੀ ਵਿਅਕਤੀ ਨਾਲ ਹੋਈ ਹੱਥੋਪਾਈ, ਵੀਡੀਓ ਵਾਇਰਲ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ 'ਚ ਬਣੀ ਹੋਈ ਹੈ। ਉਰਵਸ਼ੀ ਆਪਣੀ ਹੌਟ ਅਤੇ ਖ਼ੂਬਸੂਰਤ ਲੁੱਕ ਨਾਲ ਪ੍ਰਸ਼ੰਸਕਾਂ 'ਚ ਕਾਫ਼ੀ ਮਸ਼ਹੂਰ ਹੈ। ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ 'ਤੇ ਆਪਣੀ ਖ਼ੂਬਸੂਰਤੀ ਤੋਂ ਜ਼ਿਆਦਾ ਆਪਣੀ ਬੋਲਡਨੈੱਸ, ਐਕਸ਼ਨ ਅਤੇ ਫਿਟਨੈੱਸ ਲਈ ਜਾਣੀ ਜਾਂਦੀ ਹੈ। ਅਕਸਰ ਉਸ ਦੀ ਵਰਕਆਊਟ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਦੇਖੇ ਜਾਂਦੇ ਹਨ। ਹੁਣ ਉਸ ਦਾ ਇੱਕ ਹੋਰ ਸ਼ਾਨਦਾਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਇੱਕ ਵਿਅਕਤੀ ਨਾਲ ਜ਼ਬਰਦਸਤ ਲੜਾਈ ਕਰਦੀ ਦਿਖਾਈ ਦੇ ਰਹੀ ਹੈ। 

ਉਰਵਸ਼ੀ ਰੌਤੇਲਾ ਦਾ ਇਹ ਵੀਡੀਓ ਉਸ ਦੇ ਇੱਕ ਫੈਨ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਉਰਵਸ਼ੀ ਰੌਤੇਲਾ ਇੱਕ ਆਦਮੀ ਨਾਲ ਲੜ ਰਹੀ ਹੈ ਅਤੇ ਉਸ ਨੂੰ ਸਿਰਫ਼ 2 ਮੁੱਕਆਂ ਅਤੇ ਕਿੱਕਾਂ ਨਾਲ ਚਿਤ ਕਰ ਦਿੰਦੀ ਹੈ। ਦਰਅਸਲ ਇਹ ਵੀਡੀਓ ਉਸ ਦੀ ਇੱਕ ਫ਼ਿਲਮ ਦਾ ਐਕਸ਼ਨ ਸੀਨ ਹੈ। ਉਰਵਸ਼ੀ ਰੌਤੇਲਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਇਸ ਲੁੱਕ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Urvashi Rautela (@myloveurvashirautela_mylife)


ਉਰਵਸ਼ੀ ਰੌਤੇਲਾ ਜਲਦ ਹੀ ਤਾਮਿਲ ਡੈਬਿਊ ਕਰਨ ਜਾ ਰਹੀ ਹੈ। ਉਹ ਫ਼ਿਲਮ 'ਚ ਇੱਕ ਮਾਈਕਰੋਬਾਇਓਲੋਜਿਸਟ ਅਤੇ ਇੱਕ ਆਈ. ਆਈ. ਟੀ. ਐੱਨ ਦੀ ਭੂਮਿਕਾ ਨਿਭਾਏਗੀ, ਜਿਸ ਤੋਂ ਬਾਅਦ ਉਹ ਇੱਕ ਦੋਭਾਸ਼ੀ ਥ੍ਰਿਲਰ 'ਚ ਨਜ਼ਰ ਆਉਣ ਵਾਲੀ ਹੈ। ਅਦਾਕਾਰਾ ਨੂੰ ਹਾਲ ਹੀ 'ਚ ਗੁਰੂ ਰੰਧਾਵਾ ਨਾਲ ਉਸ ਦੇ ਗੀਤ 'ਡੁੱਬ ਗਏ' ਅਤੇ ਮੁਹੰਮਦ ਰਮਜ਼ਾਨ ਨਾਲ 'ਵਰਸਾਚੇ ਬੇਬੀ' ਲਈ ਬਲਾਕਬਸਟਰ ਹੁੰਗਾਰਾ ਮਿਲਿਆ ਹੈ। ਉਰਵਸ਼ੀ ਜੀਓ ਸਟੂਡੀਓ ਦੀ ਵੈੱਬ ਸੀਰੀਜ਼ 'ਇੰਸਪੈਕਟਰ ਅਵਿਨਾਸ਼' 'ਚ ਵੀ ਨਜ਼ਰ ਆਉਣ ਵਾਲੀ ਹੈ, ਜਿਸ 'ਚ ਉਹ ਰਣਦੀਪ ਹੁੱਡਾ ਨਾਲ ਮੁੱਖ ਭੂਮਿਕਾ 'ਚ ਹੈ। ਇਹ ਸੀਰੀਜ਼ ਸੁਪਰ ਕੋਪ ਅਵਿਨਾਸ਼ ਮਿਸ਼ਰਾ ਅਤੇ ਪੂਨਮ ਮਿਸ਼ਰਾ ਦੀ ਸੱਚੀ ਕਹਾਣੀ 'ਤੇ ਅਧਾਰਿਤ ਇੱਕ ਬਾਇਓਪਿਕ ਹੈ। 

 
 
 
 
 
 
 
 
 
 
 
 
 
 
 
 

A post shared by Urvashi Rautela (@myloveurvashirautela_mylife)


author

sunita

Content Editor

Related News