ਗੁਰੂ ਰੰਧਾਵਾ ਨਾਲ ਉਰਵਸ਼ੀ ਰੌਤੇਲਾ ਦੀਆਂ ਨਵੀਆਂ ਤਸਵੀਰਾਂ ਵਾਇਰਲ, ਨਜ਼ਰ ਹਟਾਉਣੀ ਹੋਈ ਔਖੀ

Wednesday, Apr 21, 2021 - 04:06 PM (IST)

ਗੁਰੂ ਰੰਧਾਵਾ ਨਾਲ ਉਰਵਸ਼ੀ ਰੌਤੇਲਾ ਦੀਆਂ ਨਵੀਆਂ ਤਸਵੀਰਾਂ ਵਾਇਰਲ, ਨਜ਼ਰ ਹਟਾਉਣੀ ਹੋਈ ਔਖੀ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਜਲਦ ਹੀ ਆਪਣੇ ਨਵੇਂ ਗੀਤ 'ਡੂਬ ਗਏ' 'ਚ ਨਜ਼ਰ ਆਉਣ ਵਾਲੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਗੁਰੂ ਰੰਧਾਵਾ ਹੀ ਨਹੀਂ ਸਗੋਂ ਕੁਝ ਇਸੇ ਤਰ੍ਹਾਂ ਦੀਆਂ ਤਸਵੀਰਾਂ ਉਰਵਸ਼ੀ ਨੇ ਵੀ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਲੈ ਕੇ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਉਰਵਸ਼ੀ ਰੌਤੇਲਾ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਇੱਕ ਅਣਜਾਣ ਵਿਅਕਤੀ ਦੇ ਨਾਲ ਸਮੁੰਦਰ ਦੇ ਕਿਨਾਰੇ ਇੱਕ ਪੱਥਰ 'ਤੇ ਖੜ੍ਹੀ ਨਜ਼ਰ ਆ ਰਹੀ ਹੈ।

PunjabKesari
ਗੁਲਾਬੀ ਰੰਗ ਦੀ ਸ਼ਾਰਟ ਡਰੈੱਸ 'ਚ ਉਸ ਦੀ ਬੈਕ ਨਜ਼ਰ ਆ ਰਹੀ ਹੈ। ਉਹ ਦੋਵੇਂ ਇੱਕ ਦੂਜੇ ਦੇ ਮੋਢਿਆਂ 'ਤੇ ਹੱਥ ਰੱਖ ਕੇ ਖੜ੍ਹੇ ਨਜ਼ਰ ਆ ਰਹੇ ਹਨ। ਇਹ ਕੋਈ ਹੋਰ ਨਹੀਂ ਸਗੋਂ ਉਰਵਸ਼ੀ ਅਤੇ ਗੁਰੂ ਰੰਧਾਵਾ ਹਨ। ਦੂਜੀ ਤਸਵੀਰ 'ਚ ਦੋਵਾਂ ਨੇ ਬਲੈਕ ਕਲਰ ਦੀ ਡਰੈੱਸ ਪਾਈ ਹੋਈ ਹੈ ਅਤੇ ਉਰਵਸ਼ੀ ਗੁਰੂ ਰੰਧਾਵਾ ਦੀ ਗੋਦ 'ਚ ਪਈ ਹੈ। ਉਰਵਸ਼ੀ ਨੇ ਇਨ੍ਹਾਂ ਤਸਵੀਰਾਂ 'ਤੇ ਇਕ ਦਿਲਚਸਪ ਕੈਪਸ਼ਨ ਦਿੱਤਾ, 'ਅਸੀਂ ਤੁਹਾਡੇ 'ਚ ਇੰਨੇ ਡੁੱਬੇ ਹੋਏ ਹਾਂ।'

PunjabKesari
ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਦਾ ਇਕ ਰੋਮਾਂਟਿਕ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ 'ਚ ਉਹ ਪੰਜਾਬੀ ਗਾਇਕ ਗੁਰੂ ਰੰਧਾਵਾ ਨਾਲ ਨਜ਼ਰ ਆਉਣ ਵਾਲੀ ਹੈ। ਖ਼ਬਰਾਂ ਹਨ ਕਿ ਇਹ ਦੋਵੇਂ 'ਮਰ ਜਾਏਂਗੇ' ਮਿਊਜ਼ਿਕ ਐਲਬਮ 'ਚ ਇਕੱਠੇ ਨਜ਼ਰ ਆ ਸਕਦੇ ਹਨ। ਉਰਵਸ਼ੀ ਨੇ ਇੱਕ ਹੋਰ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ 'ਚ ਲਿਖਿਆ, 'ਬੀਚ 'ਤੇ ਬੈਲੀ ਡਾਂਸ।' ਉਰਵਸ਼ੀ ਰੌਤੇਲਾ ਆਪਣੀ ਫਿਟਨੈੱਸ ਅਤੇ ਫੈਸ਼ਨ ਸੈਂਸ ਦਾ ਬਹੁਤ ਧਿਆਨ ਰੱਖਦੀ ਹੈ। 

PunjabKesari
ਦੱਸ ਦੇਈਏ ਕਿ ਗੁਰੂ ਰੰਧਾਵਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਟੀਜ਼ ਕਰਦੇ ਹੋਏ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਲੜਕੀ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ। ਇਸ ਤਸਵੀਰ ਨਾਲ ਉਸ ਨੇ ਕੈਪਸ਼ਨ 'ਚ ਲਿਖਿਆ, "ਅਸੀਂ ਤਹਾਡੇ 'ਚ ਇੰਨਾ ਡੁੱਬ ਗਏ ਹਾਂ ਜਿਵੇਂ ਨਦੀ 'ਚ ਮੱਛੀਆਂ।"

PunjabKesari
ਇਸ ਤੋਂ ਬਾਅਦ ਗੁਰੂ ਜੀ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ, ਜਿਸ 'ਚ ਗੁਰੂ ਰੰਧਾਵਾ ਨਾਲ ਉਰਵਸ਼ੀ ਸਮੁੰਦਰੀ ਕੰਢੇ ਇੱਕ-ਦੂਜੇ ਦੇ ਹੱਥ ਫੜ੍ਹ ਕੇ ਖੜ੍ਹੇ ਨਜ਼ਰ ਆ ਰਹੇ ਹਨ। ਉਰਵਸ਼ੀ ਤੇ ਗੁਰੂ ਰੰਧਾਵਾ ਨੇ ਤਸਵੀਰਾਂ ਸਾਂਝਾ ਕਰਦਿਆਂ ਇਸ ਮਿਊਜ਼ਿਕ ਵੀਡੀਓ ਦੀ ਰਿਲੀਜ਼ਿੰਗ ਡੇਟ ਦਾ ਵੀ ਐਲਾਨ ਕੀਤਾ ਹੈ। ਉਸ ਨੇ ਕੈਪਸ਼ਨ 'ਚ ਲਿਖਿਆ, "30 ਅਪ੍ਰੈਲ ਨੂੰ ਡੁੱਬ ਗਿਆ।"

PunjabKesari


PunjabKesari


author

sunita

Content Editor

Related News