ਬੈਕਲੈੱਸ ਡਰੈੱਸ ’ਚ ਉਰਵਸ਼ੀ ਰੌਤੇਲਾ ਨੇ ਦਿਖਾਈਆਂ ਦਿਲਕਸ਼ ਅਦਾਵਾਂ, ਡਰੈੱਸ ਦੀ ਕੀਮਤ ਉਡਾਏਗੀ ਹੋਸ਼
Wednesday, Mar 31, 2021 - 04:52 PM (IST)

ਮੁੰਬਈ (ਬਿਊਰੋ)– ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਕਾਫੀ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ। ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਉਰਵਸ਼ੀ ਰੌਤੇਲਾ ਨਿੱਤ ਦਿਨ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਹਾਲ ਹੀ ’ਚ ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਬੈਕਲੈੱਸ ਡਰੈੱਸ ਨੂੰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।
ਉਰਵਸ਼ੀ ਰੌਤੇਲਾ ਆਪਣੀ ਖੂਬਸੂਰਤੀ ਨਾਲ ਇੰਸਟਾਗ੍ਰਾਮ ’ਤੇ ਚਾਰ ਚੰਨ ਲਗਾ ਦਿੰਦੀ ਹੈ। ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਵੀ ਉਸ ਦੀ ਤਾਰੀਫ ਕਰਨ ਤੋਂ ਪਿੱਛੇ ਨਹੀਂ ਹੱਟਦੇ।
ਹਾਲ ਹੀ ’ਚ ਉਰਵਸ਼ੀ ਰੌਤੇਲਾ ਫ਼ਿਲਮਫੇਅਰ ਐਵਾਰਡ ’ਚ ਰੈੱਡ ਕਾਰਪੇਟ ’ਤੇ ਵਾਕ ਕਰਦੀ ਦਿਖਾਈ ਦਿੱਤੀ।
ਉਰਵਸ਼ੀ ਰੌਤੇਲਾ ਤਸਵੀਰਾਂ ’ਚ ਮਰੂਨ ਕਲਰ ਦੇ ਬੈਕਲੈੱਸ ਗਾਊਨ ’ਚ ਨਜ਼ਰ ਆਈ, ਜਿਸ ’ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਡਰੈੱਸ ਦੇ ਨਾਲ ਉਸ ਨੇ ਬ੍ਰੇਸਲੇਟ, ਰਿੰਗਸ ਤੇ ਹੀਰਿਆਂ ਵਾਲਾ ਕਲੱਚ ਹੱਥ ’ਚ ਲਿਆ ਹੋਇਆ ਹੈ।
ਮੀਡੀਆ ਰਿਪੋਰਟ ਮੁਤਾਬਕ ਅਦਾਕਾਰਾ ਨੇ ਜਿੰਨੀਆਂ ਵੀ ਚੀਜ਼ਾਂ ਕੈਰੀ ਕੀਤੀਆਂ ਹਨ, ਉਨ੍ਹਾਂ ਦੀ ਕੀਮਤ ਲਗਭਗ 35 ਲੱਖ ਰੁਪਏ ਹੈ।
ਉਰਵਸ਼ੀ ਰੌਤੇਲਾ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਸ ਦਾ ਗੀਤ ‘ਵੋ ਚਾਂਦ ਕਹਾਂ ਸੇ ਲਾਓਗੀ’ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਉਰਵਸ਼ੀ ਰੌਤੇਲਾ ਆਪਣੀ ਆਉਣ ਵਾਲੀ ਫ਼ਿਲਮ ‘ਵਰਜਿਨ ਭਾਨੁਪ੍ਰਿਆ’ ’ਚ ਨਜ਼ਰ ਆਵੇਗੀ ਤੇ ਉਸ ਦੀ ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ।
ਨੋਟ– ਉਰਵਸ਼ੀ ਦਾ ਇਹ ਫੋਟੋਸ਼ੂਟ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਦੱਸੋ।