Urvashi Rautela ਦੇ ਹੱਥ ''ਤੇ ਲੱਗੀ ਸੱਟ, ਫੈਨਜ਼ ਹੋਏ ਪਰੇਸ਼ਾਨ

Thursday, Aug 22, 2024 - 09:15 AM (IST)

Urvashi Rautela ਦੇ ਹੱਥ ''ਤੇ ਲੱਗੀ ਸੱਟ, ਫੈਨਜ਼ ਹੋਏ ਪਰੇਸ਼ਾਨ

ਮੁੰਬਈ- ਅਦਾਕਾਰਾ ਉਰਵਸ਼ੀ ਰੌਤੇਲਾ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਹੁਣ ਇੱਕ ਵਾਰ ਫਿਰ ਤੋਂ ਅਦਾਕਾਰਾ ਸੁਰਖੀਆਂ 'ਚ ਹੈ। ਹਾਲ ਹੀ 'ਚ ਉਰਵਸ਼ੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਉਸ ਨੇ ਲੋਕਾਂ ਨੂੰ ਉਸ ਦੇ ਲਈ ਪ੍ਰਾਰਥਨਾ ਕਰਨ ਦੀ ਸਿਫਾਰਸ਼ ਵੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ -ਨਸੀਰੂਦੀਨ ਸ਼ਾਹ-ਰਤਨਾ ਪਾਠਕ ਨੇ ਇਜ਼ਰਾਈਲ ਫ਼ਿਲਮ ਫੈਸਟੀਵਲ ਨੂੰ ਰੱਦ ਕਰਨ ਦੀ ਕੀਤੀ ਮੰਗ


ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਸ ਦਾ ਹੱਥ ਬੁਰੀ ਤਰ੍ਹਾਂ ਜ਼ਖਮੀ ਨਜ਼ਰ ਆ ਰਿਹਾ ਹੈ। ਅਦਾਕਾਰਾ ਕੋਨੇ 'ਚ ਬੈਠੀ ਆਕਸੀਜਨ ਲੈਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਰਵਸ਼ੀ ਨੇ ਕੋਈ ਕੈਪਸ਼ਨ ਨਹੀਂ ਲਿਖਿਆ ਹੈ, ਉਹ ਸਿਰਫ ਪ੍ਰਸ਼ੰਸਕਾਂ ਨੂੰ ਪ੍ਰਾਰਥਨਾ ਕਰਨ ਲਈ ਕਹਿ ਰਹੀ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਚਿੰਤਤ ਨਜ਼ਰ ਆ ਰਹੇ ਹਨ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਸਭ ਕਿਵੇਂ ਹੋਇਆ।

ਇਹ ਖ਼ਬਰ ਵੀ ਪੜ੍ਹੋ -ਇਸ ਮਸ਼ਹੂਰ ਅਦਾਕਾਰਾ ਨੂੰ ਮਿਲੀ ਰੇਪ ਦੀ ਧਮਕੀ, ਦਿਖਾਏ ਸਕਰੀਨਸ਼ਾਟ

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਬਾਥਰੂਮ 'ਚ ਨਹਾਉਂਦੇ ਹੋਏ ਉਰਵਸ਼ੀ ਰੌਤੇਲਾ ਦਾ ਇੱਕ ਪ੍ਰਾਈਵੇਟ ਵੀਡੀਓ ਲੀਕ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਖੁਦ ਇਸ ਕਲਿੱਪ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਇਸ ਨੂੰ ਇੱਕ ਫਿਲਮੀ ਸੀਨ ਦੱਸਿਆ ਹੈ। ਬਾਅਦ 'ਚ ਇਹ ਖੁਲਾਸਾ ਹੋਇਆ ਕਿ ਇਹ ਉਸਦੀ ਆਉਣ ਵਾਲੀ ਫਿਲਮ 'ਘੁਸਪੈਠੀਆ' ਦੇ ਪ੍ਰਚਾਰ ਦਾ ਹਿੱਸਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News