ਸੌਖੀ ਨਹੀਂ ਸੀ 13 ਸਾਲ ਦੀ ਉਮਰ ''ਚ ਉਪਾਸਨਾ ਲਈ ਫ਼ਿਲਮੀ ਸਫਰ ਦੀ ਸ਼ੁਰੂਆਤ, ਜਾਣੋ ਸੰਘਰਸ਼ ਦੀ ਦਾਸਤਾਨ

06/29/2020 1:44:42 PM

ਜਲੰਧਰ (ਵੈੱਬ ਡੈਸਕ) — ਉਪਾਸਨਾ ਸਿੰਘ ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ। ਆਪਣੀ ਅਦਾਕਾਰੀ ਦੀ ਬਦੌਲਤ ਉਹ ਹਰ ਕਿਸੇ ਦੀ ਪਸੰਦ ਬਣੇ ਹੋਏ ਹਨ। ਪਿਛਲੇ ਕਈ ਦਹਾਕਿਆਂ ਤੋਂ ਉਹ ਫ਼ਿਲਮ ਉਦਯੋਗ 'ਚ ਸਰਗਰਮ ਹਨ। ਉਨ੍ਹਾਂ ਨੇ ਆਪਣੀਆਂ ਫ਼ਿਲਮਾਂ 'ਚ ਜਿੱਥੇ ਸੰਜੀਦਾ ਕਿਰਦਾਰ ਨਿਭਾਏ ਹਨ, ਉੱਥੇ ਕਈ ਹਲਕੀ ਫੁਲਕੀ ਕਮੇਡੀ ਵਾਲੇ ਕਿਰਦਾਰ ਵੀ ਨਿਭਾਏ ਹਨ ਅਤੇ ਹਰ ਕਿਰਦਾਰ 'ਚ ਉਹ ਆਪਣੀ ਅਦਾਕਾਰੀ ਨਾਲ ਜਾਨ ਪਾ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ।
Upasana Singh - Wikipedia
ਉਪਾਸਨਾ ਸਿੰਘ ਕਿਸੇ ਪਛਾਣ ਦੀ ਮੁਹਤਾਜ਼ ਨਹੀਂ ਹੈ। ਉਪਾਸਨਾ ਸਿੰਘ ਦਾ ਜਨਮ 29  ਜੂਨ 1975 ਨੂੰ ਹੁਸ਼ਿਆਰਪੁਰ 'ਚ ਹੋਇਆ ਸੀ। ਉਨ੍ਹਾਂ ਨੇ ਅਣਗਿਣਤ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਉਹ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।
Upasna Singh Wiki-Biography-Age-Height-Weight-Profile-Info ...
ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਹੁਸ਼ਿਆਰਪੁਰ ਤੋਂ ਹੀ ਪੂਰੀ ਕੀਤੀ ਅਤੇ ਡ੍ਰਾਮੈਟਿਕ ਆਰਟ 'ਚ ਡਿਗਰੀ ਕੀਤੀ ਹੈ। ਉਪਾਸਨਾ ਸਿੰਘ ਮਹਿਜ਼ 7 ਸਾਲ ਦੇ ਸਨ ਜਦੋਂ ਉਨ੍ਹਾਂ ਨੇ ਦੂਰਦਰਸ਼ਨ 'ਤੇ ਪ੍ਰੋਗਰਾਮ ਦਿੰਦੇ ਸਨ ਪਰ 12-13 ਸਾਲ ਦੀ ਉਮਰ 'ਚ ਹੀ ਆਪਣੇ ਲੰਬੇ ਕੱਦ ਕਾਠ ਕਾਰਨ ਉਨ੍ਹਾਂ ਨੂੰ ਹੀਰੋਇਨ ਅਤੇ ਸਟੇਜ ਦੇ ਹੋਰ ਪ੍ਰੋਗਰਾਮ ਵੀ ਮਿਲਣ ਲੱਗ ਪਏ ਸਨ।
Upasana Singh Aka Bua And Her Actor Husband Neerak Bharadwaj Is ...
ਉਪਾਸਨਾ ਸਿੰਘ ਦਾ ਵਿਆਹ ਟੈਲੀਵਿਜ਼ਨ ਅਦਾਕਾਰ ਨੀਰਜ ਭਾਰਦਵਾਜ ਨਾਲ ਹੋਇਆ ਹੈ। ਉਪਾਸਨਾ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1980 'ਚ ਰਾਜਸਥਾਨੀ ਫ਼ਿਲਮ 'ਬਾਈ ਚਲੀ ਸਾਸਰੇ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਪੰਜਾਬੀ ਫ਼ਿਲਮਾਂ ਦੇ ਵੀ ਆਫ਼ਰ ਮਿਲਣ ਲੱਗ ਪਏ ਸਨ।
The Kapil Sharma Show: Is this why Upasna Singh missing from the show?
ਪੰਜਾਬੀ ਫ਼ਿਲਮ 'ਬਦਲਾ ਜੱਟੀ ਦਾ', 'ਸੂਬੇਦਾਰ', 'ਬਾਬੁਲ' ਸਣੇ ਕਈ ਫ਼ਿਲਮਾਂ 'ਚ ਉਨ੍ਹਾਂ ਨੇ ਕੰਮ ਕੀਤਾ ਅਤੇ ਇਨ੍ਹਾਂ ਫ਼ਿਲਮਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਸਰਾਹਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੰਦੀ ਫ਼ਿਲਮਾਂ ਅਤੇ ਸੀਰੀਅਲਸ 'ਚ ਵੀ ਕੰਮ ਕੀਤਾ, ਜਿਸ 'ਚ 'ਫੂਲਵਤੀ', 'ਗੰਗਾ ਕੀ ਸੌਗੰਧ', 'ਬੇਦਰਦੀ', 'ਇਨਸਾਫ਼ ਕੀ ਦੇਵੀ' ਸਣੇ ਕਈ ਹਿੰਦੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।
Upasana Singh Wants To Join Kapil Comedy Show 'The Kapil Sharma ...
ਰਾਮਵਤੀ 'ਚ ਉਨ੍ਹਾਂ ਨੇ ਇੱਕ ਡਾਕੂ ਦੀ ਭੂਮਿਕਾ ਨੂੰ ਵੀ ਕਾਫ਼ੀ ਸ਼ਲਾਘਾ ਮਿਲੀ ਸੀ। ਉਹ ਇੱਕ ਅਜਿਹੀ ਅਦਾਕਾਰਾ ਹਨ, ਜਿਨ੍ਹਾਂ ਨੇ 3 ਭਾਸ਼ਾਵਾਂ 'ਚ ਫ਼ਿਲਮਾਂ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਭੋਜਪੁਰੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।
Exclusive: Upasna Singh aka Bua confirms quitting 'Comedy Nights ...


sunita

Content Editor

Related News