ਕਾਲਜ ਦੇ ਦਿਨਾਂ ਦੀ ਯਾਦ ਦਿਵਾਉਂਦੀ ਹੈ ਜੀਓ ਸਟੂਡੀਓਜ਼ ਦੀ ਵੈੱਬ ਸੀਰੀਜ਼ ‘ਯੂ. ਪੀ. 65’

Thursday, Jun 15, 2023 - 12:26 PM (IST)

ਕਾਲਜ ਦੇ ਦਿਨਾਂ ਦੀ ਯਾਦ ਦਿਵਾਉਂਦੀ ਹੈ ਜੀਓ ਸਟੂਡੀਓਜ਼ ਦੀ ਵੈੱਬ ਸੀਰੀਜ਼ ‘ਯੂ. ਪੀ. 65’

ਮੁੰਬਈ (ਬਿਊਰੋ)– ਜੀਓ ਸਟੂਡੀਓਜ਼ ਨੇ ਹਾਲ ਹੀ ’ਚ ਜੀਓ ਸਿਨੇਮਾ ’ਤੇ ਨਿਖਿਲ ਸਚਾਨ ਦੀ ਸਭ ਤੋਂ ਵੱਧ ਵਿਕਣ ਵਾਲੀ ਹਿੰਦੀ ਕਿਤਾਬ ‘ਯੂ. ਪੀ. 65’ ’ਤੇ ਵੈੱਬ-ਸੀਰੀਜ਼ ਰਿਲੀਜ਼ ਕੀਤੀ ਹੈ। ਕਾਲਜ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਇਹ ਸੀਰੀਜ਼ ਤੁਹਾਨੂੰ ਕਾਲਜ ਦੇ ਵਿਦਿਆਰਥੀਆਂ ਦੀ ਦੁਨੀਆ ’ਚ ਲੈ ਜਾਂਦੀ ਹੈ।

ਦਿਲ ਨੂੰ ਛੂਹ ਲੈਣ ਵਾਲੀ ਇਹ ਸੀਰੀਜ਼ ਸਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਅਸੀਂ ਵੀ ਕਿਸੇ ਨਾ ਕਿਸੇ ਸਮੇਂ ਕਈ ਸ਼ਰਾਰਤੀ ਹਰਕਤਾਂ ਕੀਤੀਆਂ ਹਨ। ਕਾਲਜ ਦੇ ਦਿਨਾਂ ਦੀ ਗੱਲ ਕਰੀਏ ਤਾਂ ਪੜ੍ਹਾਈ ਦੇ ਨਾਲ-ਨਾਲ ਅਧਿਆਪਕ, ਮਾਤਾ-ਪਿਤਾ ਦਾ ਦਬਾਅ, ਦੋਸਤਾਂ ਨਾਲ ਮੁਕਾਬਲਾ, ਇਹ ਸਭ ਕੁਝ ਹੁੰਦਾ ਹੈ ਪਰ ਇਸ ਦੇ ਨਾਲ-ਨਾਲ ਇਕ ਵੱਖਰੀ ਦੁਨੀਆ ਵੀ ਚੱਲਦੀ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ

ਜੀਓ ਸਟੂਡੀਓਜ਼ ਦੀ ਪੇਸ਼ਕਸ਼, ਜੋਤੀ ਦੇਸ਼ਪਾਂਡੇ, ਆਕਾਸ਼ ਚਾਵਲਾ ਤੇ ਅਰੁਣਵ ਜੋਏ ਸੇਨਗੁਪਤਾ (ਫ੍ਰੈੱਸ਼ ਲਾਈਮ ਫ਼ਿਲਮਜ਼) ਵਲੋਂ ਨਿਰਮਿਤ ‘ਯੂ. ਪੀ. 65’ ਗਗਨਜੀਤ ਸਿੰਘ ਵਲੋਂ ਨਿਰਦੇਸ਼ਿਤ ਹੈ ਤੇ ਦਰਸ਼ਕ ਇਸ ਨੂੰ ਜੀਓ ਸਿਨੇਮਾ ’ਤੇ ਮੁਫ਼ਤ ’ਚ ਦੇਖ ਸਕਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News