ਘਰਵਾਲੀ ਦੀ ਆਤਮ ਹੱਤਿਆ ਦੇ ਮਾਮਲੇ ’ਚ ਗ੍ਰਿਫ਼ਤਾਰ ਹੋਇਆ ਅਦਾਕਾਰ, 2 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

Wednesday, May 26, 2021 - 04:58 PM (IST)

ਘਰਵਾਲੀ ਦੀ ਆਤਮ ਹੱਤਿਆ ਦੇ ਮਾਮਲੇ ’ਚ ਗ੍ਰਿਫ਼ਤਾਰ ਹੋਇਆ ਅਦਾਕਾਰ, 2 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਮੁੰਬਈ (ਬਿਊਰੋ)– ਸਵਰਗੀ ਅਦਾਕਾਰ ਰਾਜਨ ਪੀ ਦੇਵ ਦੇ ਬੇਟੇ ਉਨੀ ਦੇਵ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਉਨੀ ਨੂੰ ਉਸ ਦੀ ਪਤਨੀ ਪ੍ਰਿਅੰਕਾ ਦੀ ਆਤਮ ਹੱਤਿਆ ਦੇ ਮਾਮਲੇ ’ਚ ਹਿਰਾਸਤ ’ਚ ਲਿਆ ਗਿਆ ਹੈ। ਉਨੀ ਦੇਵ ਇਕ ਮਲਿਆਲਮ ਅਦਾਕਾਰ ਹੈ ਤੇ ਉਸ ਨੇ ਕੁਝ ਫ਼ਿਲਮਾਂ ’ਚ ਕੰਮ ਕੀਤਾ ਹੈ।

ਉਨੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਮੰਗਲਵਾਰ ਨੂੰ ਨੇਦੁਮੰਗੜ ਪੁਲਸ ਦੀ ਟੀਮ ਉਸ ਦੇ ਘਰ ਪਹੁੰਚੀ। ਅਦਾਕਾਰ ਦੇ ਐਰਨਾਕੁਲਮ ਜ਼ਿਲੇ ਦੇ ਨਜ਼ਦੀਕ ਵਾਲੇ ਘਰ ਪਹੁੰਚ ਕੇ ਟੀਮ ਨੇ ਅੱਗੇ ਦੀ ਕਾਰਵਾਈ ਕੀਤੀ।

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦਾ ਸਰਕਾਰ ਤੇ ਪੂੰਜੀਪਤੀਆਂ ਖ਼ਿਲਾਫ਼ ਰੋਸ, ਕਿਹਾ- ‘ਕਿਰਤੀ ਤੇ ਕਾਮੇ ਹਾਂ ਖ਼ੂਨ ’ਚ ਜੋਸ਼ ਹੈ’

ਦੱਸਣਯੋਗ ਹੈ ਕਿ ਉਨੀ ਦੀ ਪਤਨੀ 12 ਮਈ, 2021 ਨੂੰ ਵੱਟਾਪਾਰਾ ਵਾਲੇ ਘਰ ’ਚ ਮ੍ਰਿਤਕ ਪਾਈ ਗਈ ਸੀ। ਵੱਟਾਪਾਰਾ ਪੁਲਸ ਸਟੇਸ਼ਨ ਨੇ ਮੌਤ ਦਾ ਮਾਮਲਾ ਦਰਜ ਕੀਤਾ ਤੇ ਫਿਰ ਉਸ ਨੇ ਕਬੂਲ ਕੀਤਾ ਕਿ ਉਸ ਦੀ ਮੌਤ ਤੋਂ ਇਕ ਦਿਨ ਪਹਿਲਾਂ ਉਹ ਹਿੰਸਾ ਦੀ ਸ਼ਿਕਾਇਤ ਦਰਜ ਕਰਵਾਉਣ ਆਈ ਸੀ। ਬਾਅਦ ’ਚ ਪ੍ਰਿਅੰਕਾ ਦੇ ਭਰਾ ਨੇ ਵੀ ਉਨੀ ਵਲੋਂ ਕੀਤੇ ਦੁਰਵਿਵਹਾਰ ਲਈ ਪਟੀਸ਼ਨ ਦਰਜ ਕਰਵਾਈ ਸੀ।

ਸਥਾਨਕ ਪੁਲਸ ਨੇ ਜਦੋਂ ਆਪਣੀ ਜਾਂਚ ਸ਼ੁਰੂ ਕੀਤੀ ਤਾਂ ਇਹ ਪਤਾ ਲੱਗਾ ਕਿ ਉਨੀ ਕੋਰੋਨਾ ਪਾਜ਼ੇਟਿਵ ਸੀ ਤੇ ਮੰਗਲਵਾਰ ਨੂੰ ਪੁਲਸ ਨੇ ਦੇਖਿਆ ਕਿ ਉਸ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਲਿਹਾਜ਼ਾ ਪੁਲਸ ਨੇ ਉਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

PunjabKesari

ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸ਼ੁਰੂਆਤ ’ਚ ਤਾਂ ਸਭ ਠੀਕ ਸੀ। ਹੌਲੀ-ਹੌਲੀ ਮਤਭੇਦ ਵਧਣ ਲੱਗੇ ਤੇ ਫਿਰ ਚੀਜ਼ਾਂ ਬਦ ਤੋਂ ਬਦਤਰ ਹੋ ਗਈਆਂ। ਪ੍ਰਿਅੰਕਾ ਨੇ ਆਪਣੇ ਘਰ ਜਾਣ ਦੀ ਸੋਚੀ ਸੀ ਪਰ ਅਗਲੇ ਦਿਨ ਉਸ ਨੇ ਆਤਮ ਹੱਤਿਆ ਕਰ ਲਈ।

ਦੱਸਣਯੋਗ ਹੈ ਕਿ ਉਨੀ ਦੇ ਪਿਤਾ ਇਕ ਮਸ਼ਹੂਰ ਫ਼ਿਲਮ ਅਦਾਕਾਰ ਸਨ। ਸਾਲ 2009 ’ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ 200 ਤੋਂ ਵੱਧ ਫ਼ਿਲਮਾਂ ’ਚ ਕੰਮ ਕੀਤਾ ਸੀ। ਉਨੀ ਤੇ ਪ੍ਰਿਅੰਕਾ ਨੇ ਸਾਲ 2019 ’ਚ ਲਵ ਮੈਰਿਜ ਕਰਵਾਈ ਸੀ। ਵਿਆਹ ਤੋਂ ਬਾਅਦ ਪ੍ਰਿਅੰਕਾ ਇਕ ਪ੍ਰਾਈਵੇਟ ਸਕੂਲ ’ਚ ਸਰੀਰਕ ਸਿੱਖਿਆ ਦੀ ਅਧਿਆਪਕਾ ਬਣ ਗਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News