ਯੂਕ੍ਰੇਨ 'ਚ ਫਸੇ 18 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਚਿੰਤਾ 'ਚ ਸੋਨੂੰ ਸੂਦ, ਟਵੀਟ ਕਰ ਆਖੀ ਇਹ ਗੱਲ
Friday, Feb 25, 2022 - 10:39 AM (IST)
ਮੁੰਬਈ- ਯੂਕ੍ਰੇਨ ਅਤੇ ਰੂਸ ਦੇ ਵਿਚਾਲੇ ਲੜਾਈ ਛਿੜੀ ਹੋਈ ਹੈ। ਇਸ ਲੜਾਈ ਨੂੰ ਲੈ ਕੇ ਸਭ ਚਿੰਤਾ 'ਚ ਹੈ। ਯੂਕ੍ਰੇਨ 'ਚ ਕਾਫੀ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਇਸ ਗੱਲ ਨੂੰ ਲੈ ਕੇ ਅਦਾਕਾਰ ਸੋਨੂੰ ਸੂਦ ਕਾਫੀ ਪਰੇਸ਼ਾਨ ਹਨ। ਅਦਾਕਾਰ ਨੇ ਟਵੀਟ ਕਰਕੇ ਇਸ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਸਲਾਮਤੀ ਦੀ ਦੁਆ ਕੀਤੀ ਹੈ।
ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ-1800 ਭਾਰਤੀ ਵਿਦਿਆਰਥੀ ਅਤੇ ਕਈ ਪਰਿਵਾਰ ਜੋ ਯੂਕ੍ਰੇਨ 'ਚ ਫਸੇ ਹੋਏ ਹਨ, ਮੈਨੂੰ ਉਮੀਦ ਹੈ ਕਿ ਸਰਕਾਰ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੋਵੇਗੀ। ਮੈਂ ਭਾਰਤੀ ਅੰਬੈਂਸੀ ਨੂੰ ਉਥੇ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਵਿਕਲਪ ਮਾਰਗ ਲੱਭਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਦੀ ਸਲਾਮਤੀ ਦੀ ਦੁਆ ਕਰਦਾ ਹਾਂ। ਸੋਨੂੰ ਦਾ ਇਹ ਟਵੀਟ ਖੂਬ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਯੂਕ੍ਰੇਨ 'ਚ ਜ਼ਿਆਦਾਤਰ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਏ ਹਨ। ਬੱਚਿਆਂ ਦੇ ਪਰਿਵਾਰ ਵਾਲੇ ਵੀ ਕਾਫੀ ਚਿੰਤਾ 'ਚ ਹਨ। ਗੱਲ ਕਰੀਏ ਯੂਕ੍ਰੇਨ ਅਤੇ ਰੂਸ ਦੇ ਵਿਚਾਲੇ ਛਿੜੀ ਜੰਗ ਦੀ ਤਾਂ ਸਵੇਰ ਤੋਂ ਯੂਕ੍ਰੇਨ 'ਚ ਰੂਸ ਦੀ ਮਿਲਟਰੀ ਕਾਰਵਾਈ ਜਾਰੀ ਹੈ। ਯੂਕ੍ਰੇਨ ਦੀਆਂ ਵੱਖ-ਵੱਖ ਜਗ੍ਹਾ 'ਤੇ ਕਈ ਧਮਾਕੇ ਹੋਏ ਹਨ। ਦੋਵਾਂ ਦੇਸ਼ਾਂ 'ਚ ਕਈ ਧਮਾਕੇ ਹੋਏ ਹਨ। ਦੋਵਾਂ ਦੇਸ਼ਾਂ 'ਚ ਕੋਈ ਵੀ ਝੁੱਕਣ ਨੂੰ ਤਿਆਰ ਨਹੀਂ ਹੈ। ਪੂਰੀ ਦੁਨੀਆ 'ਚ ਯੂਕ੍ਰੇਨ ਤੇ ਰੂਸ ਦੀ ਲੜਾਈ ਨੇ ਖਲਬਲੀ ਮਚਾ ਦਿੱਤੀ ਹੈ।