ਜੁਹੂ 'ਚ ਕਰੋਮਕੇ ਸੈਲੂਨ ਦੇ ਬਾਹਰ ਸਪਾਟ ਹੋਈ ਟਵਿੰਕਲ ਖੰਨਾ
Saturday, Sep 20, 2025 - 05:49 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਟਵਿੱਕਲ ਖੰਨਾ ਤੇ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਜੁਹੂ 'ਚ ਕਰੋਮਕੇ ਸੈਲੂਨ ਦੇ ਬਾਹਰ ਸਪਾਟ ਹੋਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਦਾਕਾਰਾ ਦੀ ਸਿੰਪਲ ਲੁੱਕ ਨੇ ਕਾਫੀ ਲਾਈਮਲਾਈਟ ਲੁੱਟੀ।
ਅਦਾਕਾਰਾ ਦੀ ਲੁੱਕ ਦੀ ਗੱਲ ਕਰੀਏ ਤਾਂ ਲਾਲ ਰੰਗ ਦੇ ਟਾਪ ਤੇ ਡੈਨਿਮ ਜੀਨਸ 'ਚ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ। ਟਵਿੰਕਲ ਖੰਨਾ ਨੇ ਅੱਖਾਂ ਨੂੰ ਬਲਿਊ ਰੰਗ ਦੇ ਸ਼ੇਡਸ ਨਾਲ ਕਵਰ ਕੀਤਾ ਹੋਇਆ ਸੀ।
ਅਦਾਕਾਰਾ ਨੂੰ ਦੇਖ ਉਥੇ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ। ਟਵਿੰਕਲ ਖੰਨਾ ਨੇ ਪ੍ਰਸ਼ੰਸਕਾਂ ਨਾਲ ਸੈਲਫੀਆਂ ਖਿੱਚਵਾਈਆਂ।