ਅਕਸ਼ੇ ਕੁਮਾਰ ਸਬੰਧੀ ਡਿੰਪਲ ਕਪਾੜੀਆ ਦਾ ਨਜ਼ਰੀਆ ਜਾਣ ਹੋਵੇਗੇ ਹੈਰਾਨ, ਧੀ ਦੀ ਜ਼ਿੰਦਗੀ ਖ਼ਰਾਬ ਹੋਣ ਦਾ ਸੀ ਡਰ

Wednesday, Dec 29, 2021 - 05:25 PM (IST)

ਅਕਸ਼ੇ ਕੁਮਾਰ ਸਬੰਧੀ ਡਿੰਪਲ ਕਪਾੜੀਆ ਦਾ ਨਜ਼ਰੀਆ ਜਾਣ ਹੋਵੇਗੇ ਹੈਰਾਨ, ਧੀ ਦੀ ਜ਼ਿੰਦਗੀ ਖ਼ਰਾਬ ਹੋਣ ਦਾ ਸੀ ਡਰ

ਮੁੰਬਈ (ਬਿਊਰੋ)– ਕਦੇ ਅਦਾਕਾਰੀ ਦੀ ਦੁਨੀਆ ’ਚ ਆਪਣੇ ਹੁਸਨ ਨਾਲ ਸਭ ਦਾ ਦਿਲ ਜਿੱਤਣ ਵਾਲੀ ਟਵਿੰਕਲ ਖੰਨਾ ਹੁਣ ਆਪਣੇ ਸ਼ਬਦਾਂ ਤੇ ਗੱਲਾਂ ਨਾਲ ਸਾਰਿਆਂ ਦੀ ਵਾਹ-ਵਾਹ ਲੁੱਟਦੀ ਹੈ। ਟਵਿੰਕਲ ਖੰਨਾ ਲੰਮੇ ਸਮੇਂ ਤੋਂ ਅਦਾਕਾਰੀ ਤੋਂ ਦੂਰ ਹੈ ਤੇ ਬਤੌਰ ਸਫਲ ਰਾਈਟਰ ਆਪਣਾ ਜਲਵਾ ਬਿਖੇਰ ਰਹੀ ਹੈ। 29 ਦਸੰਬਰ ਨੂੰ ਟਵਿੰਕਲ ਖੰਨਾ ਜਨਮਦਿਨ ਮਨਾਉਂਦੀ ਹੈ ਤੇ ਜਨਮਦਿਨ ਦੇ ਖ਼ਾਸ ਮੌਕੇ ’ਤੇ ਉਹ ਪਤੀ ਅਕਸ਼ੇ ਕੁਮਾਰ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਨੇ ਇਕੋ ਪੋਸਟ ’ਚ ਘੇਰੇ ਮੰਤਰੀ ਤੇ ਪੁਲਸੀਏ, ਨਾਲ ਹੀ ਕੀਤੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ

ਟਵਿੰਕਲ ਤੇ ਅਕਸ਼ੇ ਦੀ ਜੋੜੀ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਹੈ, ਉਥੇ ਦੋਵਾਂ ਦੀ ਗਿਣਤੀ ਪਾਵਰ ਕੱਪਲਜ਼ ’ਚ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਟਵਿੰਕਲ ਖੰਨਾ ਦੀ ਮਾਂ ਡਿੰਪਲ ਕਪਾੜੀਆ ਨੇ ਸ਼ੁਰੂਆਤ ’ਚ ਅਕਸ਼ੇ ਕੁਮਾਰ ਨੂੰ ਸਮਲਿੰਗੀ ਸਮਝ ਲਿਆ ਸੀ।

ਬਾਲੀਵੁੱਡ ਦੇ ਖਿਲਾੜੀ ਅਦਾਕਾਰ ਪ੍ਰਸ਼ੰਸਕਾਂ ਦੇ ਦਿਲਾਂ ਦੇ ਨਾਲ-ਨਾਲ ਬਾਕਸ ਆਫਿਸ ’ਤੇ ਵੀ ਰਾਜ ਕਰਦੇ ਹਨ। ਅਕਸ਼ੇ ਕੁਮਾਰ ਇਕ ਬਿਹਤਰੀਨ ਤੇ ਹਾਜ਼ਰ-ਜਵਾਬ ਅਦਾਕਾਰ ਹਨ, ਜੋ ਆਪਣੇ ਸਵੈਗ ਨਾਲ ਮਹਿਫਿਲ ਲੁੱਟ ਲੈਂਦੇ ਹਨ। ਅਜਿਹੇ ’ਚ ਕਰਨ ਜੌਹਰ ਦੇ ਸ਼ੋਅ ’ਚ ਅਕਸ਼ੇ ਨੇ ਪਤਨੀ ਟਵਿੰਕਲ ਨਾਲ ਸ਼ਿਰਕਤ ਕੀਤੀ ਸੀ। ਉਸ ਦੌਰਾਨ ਇਕ ਪਾਸੇ ਜਿਥੇ ਟਵਿੰਕਲ ਤੇ ਅਕਸ਼ੇ ਨੇ ਖ਼ੂਬ ਮਸਤੀ-ਮਜ਼ਾਕ ਕੀਤਾ ਸੀ, ਉਥੇ ਟਵਿੰਕਲ ਨੇ ਇਕ ਕਿੱਸਾ ਵੀ ਸਾਂਝਾ ਕੀਤਾ ਸੀ।

ਅਸਲ ’ਚ ਕਰਨ ਜੌਹਰ ਦੇ ਸ਼ੋਅ ‘ਕੌਫੀ ਵਿਦ ਕਰਨ’ ’ਚ ਅਕਸ਼ੇ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਟਵਿੰਕਲ ਦਾ ਹੱਥ ਮੰਗਣ ਲਈ ਉਸ ਦੀ ਮਾਂ ਡਿੰਪਲ ਕਪਾੜੀਆ ਨੂੰ ਮਿਲਣ ਗਏ ਤਾਂ ਉਸ ਸਮੇਂ ਤਕ ਡਿੰਪਲ ਸਮਝਦੀ ਸੀ ਕਿ ਉਹ Gay (ਸਮਲਿੰਗੀ) ਹੈ ਤੇ ਉਹ ਉਸ ਦੀ ਧੀ ਦੀ ਜ਼ਿੰਦਗੀ ਖ਼ਰਾਬ ਕਰ ਦੇਵੇਗਾ। ਹਾਲਾਂਕਿ ਬਾਅਦ ’ਚ ਉਨ੍ਹਾਂ ਦੀ ਗਲਤਫਹਿਮੀ ਦੂਰ ਹੋਈ ਤੇ ਟਵਿੰਕਲ-ਅਕਸ਼ੇ ਇਕ-ਦੂਜੇ ਦੇ ਹੋ ਗਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News