ਬਹੁਤ ਦਰਦਨਾਕ ਹੈ ਹਿਨਾ ਖ਼ਾਨ ਦੀ ਬ੍ਰੈਸਟ ਕੈਂਸਰ ਦਾ ਤੀਜਾ ਪੜਾਅ, ਕਿਹਾ- 'ਮੈਂ ਲਗਾਤਾਰ ਦਰਦ 'ਚ ਹਾਂ...

Tuesday, Jul 23, 2024 - 03:56 PM (IST)

ਬਹੁਤ ਦਰਦਨਾਕ ਹੈ ਹਿਨਾ ਖ਼ਾਨ ਦੀ ਬ੍ਰੈਸਟ ਕੈਂਸਰ ਦਾ ਤੀਜਾ ਪੜਾਅ, ਕਿਹਾ- 'ਮੈਂ ਲਗਾਤਾਰ ਦਰਦ 'ਚ ਹਾਂ...

ਮੁੰਬਈ (ਬਿਊਰੋ) : ਪ੍ਰਸਿੱਧ ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਦੇ ਤੀਜੇ ਪੜਾਅ 'ਚੋ ਲੰਘ ਰਹੀ ਹੈ। ਹਿਨਾ ਖ਼ਾਨ ਸੋਸ਼ਲ ਮੀਡੀਆ 'ਤੇ ਲਗਾਤਾਰ ਆਪਣੀ ਹਾਲਤ ਬਿਆਨ ਕਰ ਰਹੀ ਹੈ। ਹਿਨਾ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਹੈ ਅਤੇ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਅਦਾਕਾਰਾ ਭਾਵੇਂ ਮੁਸਕਰਾਹਟ ਨਾਲ ਬੀਮਾਰੀ ਦਾ ਸਾਹਮਣਾ ਕਰ ਰਹੀ ਹੋਵੇ ਪਰ ਉਹ ਇਨ੍ਹੀਂ ਦਿਨੀਂ ਕਾਫ਼ੀ ਦਰਦ ਤੋਂ ਗੁਜ਼ਰ ਰਹੀ ਹੈ। ਹਾਲ ਹੀ 'ਚ ਉਸ ਨੇ ਦੱਸਿਆ ਕਿ ਇਸ ਬੀਮਾਰੀ ਕਾਰਨ ਉਸ ਦੇ ਕੱਪੜੇ ਹੁਣ ਉਸ ਨੂੰ ਫਿੱਟ ਨਹੀਂ ਬੈਠਦੇ।

ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਦੇ ਹੋਏ ਹਿਨਾ ਖ਼ਾਨ ਨੇ ਲਿਖਿਆ- ''ਕਿਸੇ ਵੀ ਕੁੜੀ ਕੋਲ ਘੱਟੋ-ਘੱਟ ਇਕ ਜੋੜਾ ਜੀਨਸ ਅਜਿਹਾ ਹੁੰਦਾ ਹੈ, ਜਿਸ ਬਾਰੇ ਉਹ ਹਮੇਸ਼ਾ ਸੋਚਦੀ ਹੈ ਕਿ ਇਕ ਦਿਨ ਉਹ ਜੀਨਸ ਉਸ ਨੂੰ ਫਿੱਟ ਹੋ ਜਾਵੇਗੀ। ਅੱਜ ਕੱਲ੍ਹ ਮੇਰੀ ਅਲਮਾਰੀ 'ਚ ਵੀ ਇਹੀ ਕਹਾਣੀ ਹੈ। ਮੈਨੂੰ ਕੁਝ ਵੀ ਫਿੱਟ ਨਹੀਂ ਬੈਠਦਾ ਪਰ ਕੋਈ ਗੱਲ ਨਹੀਂ। ਫਿਲਹਾਲ, ਚੰਗਾ ਭੋਜਨ ਖਾਣਾ ਅਤੇ ਸਰੀਰ ਨੂੰ ਸਿਹਤਮੰਦ ਰੱਖਣਾ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਹਿਨਾ ਖ਼ਾਨ ਨੇ ਇਕ ਹੋਰ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਆਪਣੇ ਹੱਥ ਦੀ ਤਸਵੀਰ ਸ਼ੇਅਰ ਕੀਤੀ ਸੀ।

PunjabKesari

ਦੱਸ ਦਈਏ ਕਿ ਇਸ ਤਸਵੀਰ 'ਚ ਹਿਨਾ ਖ਼ਾਨ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ। ਦੇਖਿਆ ਜਾ ਸਕਦਾ ਹੈ ਕਿ ਉਸ ਦੇ ਹੱਥਾਂ 'ਤੇ ਪੱਟੀ ਬੰਨ੍ਹੀ ਹੋਈ ਹੈ। ਇਸ ਤੋਂ ਇਲਾਵਾ ਤਸਵੀਰ 'ਚ ਖਿੜਕੀ ਦੇ ਬਾਹਰ ਦਾ ਨਜ਼ਾਰਾ ਵੀ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਅਦਾਕਾਰਾ ਨੇ ਲਿਖਿਆ- ''ਬਸ ਇਕ ਦਿਨ ਹੋਰ, ਦੁਆ।'' ਹਿਨਾ ਖ਼ਾਨ ਨੇ ਇਕ ਹੋਰ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਆਪਣੀ ਹਾਲਤ ਦੱਸਦੇ ਹੋਏ ਲਿਖਿਆ ਹੈ ਕਿ 'ਮੈਂ ਲਗਾਤਾਰ ਦਰਦ 'ਚ ਹਾਂ... ਹਾਂ ਲਗਾਤਾਰ, ਹਰ ਇੱਕ ਸਕਿੰਟ... ਹੋ ਸਕਦਾ ਹੈ ਕਿ ਵਿਅਕਤੀ ਹੱਸ ਰਿਹਾ ਹੋਵੇ ਪਰ ਫਿਰ ਵੀ ਉਹ ਦਰਦ 'ਚ ਹੈ। ਹੋ ਸਕਦਾ ਹੈ ਕਿ ਵਿਅਕਤੀ ਨੇ ਕਿਤੇ ਵੀ ਇਸ ਗੱਲ ਦਾ ਪ੍ਰਗਟਾਵਾ ਨਾ ਕੀਤਾ ਹੋਵੇ ਪਰ ਫਿਰ ਵੀ ਉਸ ਨੂੰ ਦਰਦ ਹੋ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ -FIR ਦੀ ਮਸ਼ਹੂਰ ਅਦਾਕਾਰਾ KAVITA KAUSHIK ਨੇ TV ਇੰਡਸਟਰੀ ਨੂੰ ਕਿਹਾ ਅਲਵਿਦਾ, ਜਾਣੋ ਕਿਉਂ

ਦੱਸਣਯੋਗ ਹੈ ਕਿ ਹਿਨਾ ਖ਼ਾਨ ਨੇ 28 ਜੂਨ ਨੂੰ ਬ੍ਰੈਸਟ ਕੈਂਸਰ ਦੀ ਖ਼ਬਰ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਦੀ ਹਰ ਪੋਸਟ 'ਤੇ ਅਭਿਨੇਤਰੀ ਦੇ ਪ੍ਰਸ਼ੰਸਕ ਉਸ ਲਈ ਦੁਆਵਾਂ ਕਰ ਰਹੇ ਹਨ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News