ਹਿਨਾ ਖ਼ਾਨ ਨੇ ਮੰਗੀ ਦੁਆ, ਕਿਹਾ- ਮੁਸ਼ਕਲ ਦੌਰ 'ਚ....

Friday, Oct 25, 2024 - 03:58 PM (IST)

ਹਿਨਾ ਖ਼ਾਨ ਨੇ ਮੰਗੀ ਦੁਆ, ਕਿਹਾ- ਮੁਸ਼ਕਲ ਦੌਰ 'ਚ....

ਮੁੰਬਈ- ਹਿਨਾ ਖ਼ਾਨ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੀ ਹੈ। ਦਰਅਸਲ, ਅਦਾਕਾਰਾ ਨੂੰ ਬ੍ਰੈਸਟ ਕੈਂਸਰ ਹੈ, ਜਿਸ ਲਈ ਉਹ ਕੀਮੋਥੈਰੇਪੀ ਕਰਵਾ ਰਹੀ ਹੈ। ਇਸ ਦੌਰਾਨ, ਉਹ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਸਿਹਤ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। ਅੱਜ ਯਾਨੀ ਸ਼ੁੱਕਰਵਾਰ 25 ਅਕਤੂਬਰ ਨੂੰ ਹਿਨਾ ਖ਼ਾਨ ਖਾਸ ਦੁਆ ਮੰਗ ਰਹੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਲੇਟੈੱਸਟ ਸਟੋਰੀ ਪੋਸਟ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰਾ ਨੇ ਅਭਿਸ਼ੇਕ-ਐਸ਼ਵਰਿਆ ਨੂੰ ਰਿਸ਼ਤਾ ਬਚਾਉਣ ਲਈ ਦਿੱਤੀ ਸੀ ਸਲਾਹ

ਹਿਨਾ ਖ਼ਾਨ ਦੀ ਲੇਟੈੱਸਟ ਪੋਸਟ
ਹਿਨਾ ਖ਼ਾਨ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਲਿਖਿਆ ਹੈ, “ਸ਼ੁੱਕਰਵਾਰ। ਹੇ ਅੱਲ੍ਹਾ, ਇਸ ਸੰਸਾਰ ਨੂੰ ਠੀਕ ਕਰੋ ਅਤੇ ਸਾਨੂੰ ਹਰ ਮੁਸ਼ਕਲ ਤੋਂ ਛੁਟਕਾਰਾ ਦਿਉ। ” ਪਿਛਲੇ ਸ਼ੁੱਕਰਵਾਰ ਨੂੰ ਹਿਨਾ ਖ਼ਾਨ ਹਾਜੀ ਅਲੀ ਦਰਗਾਹ 'ਤੇ ਨਮਾਜ਼ ਪੜ੍ਹਨ ਪਹੁੰਚੀ ਸੀ, ਜਿੱਥੋਂ ਉਸ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਵਾਰ ਉਹ ਇੰਸਟਾਗ੍ਰਾਮ 'ਤੇ ਇਕ ਖਾਸ ਪੋਸਟ ਕਰ ਰਹੀ ਹੈ। ਇਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਹਿਨਾ ਲਈ ਦੁਆ ਕਰ ਰਹੇ ਹਨ ਅਤੇ ਉਸ ਨੂੰ ਹਿੰਮਤ ਦੇ ਰਹੇ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ -Rhea Chakraborty ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਜਾਣੋ ਮਾਮਲਾ

ਹਿਨਾ ਖ਼ਾਨ ਨੇ 24 ਅਕਤੂਬਰ ਨੂੰ ਮੁੰਬਈ 'ਚ 'ਦੋ ਪੱਤੀ' ਦੀ ਸਕ੍ਰੀਨਿੰਗ 'ਚ ਵੀ ਸ਼ਿਰਕਤ ਕੀਤੀ ਸੀ। ਜਦੋਂ ਉਹ ਉੱਥੇ ਪਹੁੰਚੀ ਤਾਂ ਉਸ ਦਾ ਦੋਸਤ Shaheer ਸ਼ੇਖ ਉਸ ਨੂੰ ਅੰਦਰ ਲੈ ਕੇ ਗਿਆ। ਜਿਸ ਤੋਂ ਬਾਅਦ ਦੋਵਾਂ ਨੇ ਪੈਪਸ ਦੇ ਸਾਹਮਣੇ ਪੋਜ਼ ਦਿੱਤੇ। ਇਸ ਘਟਨਾ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਸ ਨੂੰ ਦੇਖ ਕੇ ਯੂਜ਼ਰਸ ਹਿਨਾ ਖ਼ਾਨ ਅਤੇ Shaheer ਸ਼ੇਖ ਦੀ ਦੋਸਤੀ ਦੀ ਤਾਰੀਫ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਮੈਂ ਵੀ Shaheerਵਰਗੇ ਦੋਸਤ ਦਾ ਹੱਕਦਾਰ ਹਾਂ।' ਇਕ ਹੋਰ ਯੂਜ਼ਰ ਨੇ ਲਿਖਿਆ, 'ਹਿਨਾ ਖ਼ਾਨ ਅਸਲ 'ਚ ਇਕ ਫਾਈਟਰ ਹੈ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News