ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਪੁੱਤਰ ਦੇ ਨਾਂ ਦਾ ਕੀਤਾ ਖੁਲ੍ਹਾਸਾ

Tuesday, Jan 28, 2025 - 02:32 PM (IST)

ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਪੁੱਤਰ ਦੇ ਨਾਂ ਦਾ ਕੀਤਾ ਖੁਲ੍ਹਾਸਾ

ਮੁੰਬਈ- ਮਸ਼ਹੂਰ ਟੀ.ਵੀ. ਅਦਾਕਾਰਾ ਅਤੇ 'ਗੋਪੀ ਬਹੂ' ਫੇਮ ਦੇਵੋਲੀਨਾ ਭੱਟਾਚਾਰਜੀ ਨੇ ਹਾਲ ਹੀ 'ਚ ਆਪਣੇ ਪੁੱਤਰ ਦੀ ਇੱਕ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। 18 ਦਸੰਬਰ ਨੂੰ ਮਾਂ ਬਣਨ ਜਾ ਰਹੀ ਦੇਵੋਲੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੇ ਪਤੀ ਅਤੇ ਪੁੱਤਰ ਵੀ ਦਿਖਾਈ ਦੇ ਰਹੇ ਹਨ। ਖਾਸ ਗੱਲ ਇਹ ਹੈ ਕਿ ਅਦਾਕਾਰਾ ਨੇ ਆਪਣੇ ਪੁੱਤਰ ਦਾ ਨਾਮ ਵੀ ਦੱਸਿਆ ਹੈ।

 

 
 
 
 
 
 
 
 
 
 
 
 
 
 
 
 

A post shared by Devoleena Bhattacharjee (@devoleena)

ਦੇਵੋਲੀਨਾ ਨੇ ਆਪਣੇ ਪੁੱਤਰ ਦਾ ਨਾਮ 'JOY' ਰੱਖਿਆ ਹੈ। ਉਸ ਨੇ ਕੈਪਸ਼ਨ 'ਚ ਲਿਖਿਆ, ““Our hearts are overflowing as we welcome our newest family member. Meet JOY, our bundle of happiness!” ” ਉਸ ਨੇ ਇਸ ਪੋਸਟ ਨਾਲ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹਨ ਅਤੇ ਪ੍ਰਸ਼ੰਸਕਾਂ ਤੋਂ ਉਸ ਨੂੰ ਬਹੁਤ ਸਾਰੀਆਂ ਵਧਾਈਆਂ ਵੀ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ-ਸੈਫ ਦੇ ਜਲਦੀ ਠੀਕ ਹੋਣ 'ਤੇ ਲੋਕਾਂ ਨੇ ਕੱਸੇ ਤੰਜ ਤਾਂ ਭੜਕੀ ਭੈਣ, ਕਿਹਾ...

ਤਸਵੀਰ 'ਚ, ਦੇਵੋਲੀਨਾ ਨੇ ਇੱਕ ਰਵਾਇਤੀ ਸਾੜੀ ਪਾਈ ਹੋਈ ਹੈ, ਉਸ ਦੇ ਮੱਥੇ 'ਤੇ ਚੰਦਨ ਦੇ ਤਿਲਕ ਦਾ ਨਿਸ਼ਾਨ ਹੈ ਅਤੇ ਉਸ ਦੇ ਚਿਹਰੇ 'ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ। ਤਸਵੀਰ'ਚ ਉਸ ਦਾ ਪਤੀ ਵੀ ਦਿਖਾਈ ਦੇ ਰਿਹਾ ਹੈ, ਜੋ ਆਪਣੇ ਪੁੱਤਰ ਨੂੰ ਪਿਆਰ ਨਾਲ ਦੇਖ ਰਿਹਾ ਹੈ। ਦੇਵੋਲੀਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਟੀ.ਵੀ. ਇੰਡਸਟਰੀ ਦੇ ਉਨ੍ਹਾਂ ਦੇ ਕਰੀਬੀ ਦੋਸਤ ਪ੍ਰਸ਼ੰਸਕਾਂ ਦੇ ਨਾਲ-ਨਾਲ ਉਨ੍ਹਾਂ ਨੂੰ ਮਾਂ ਬਣਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇ ਰਹੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Priyanka

Content Editor

Related News