1.5 ਕਰੋੜ ਦੇ ਕਰਜ਼ੇ ''ਚ ਡੁੱਬਿਆ ਇਹ ਮਸ਼ਹੂਰ ਅਦਾਕਾਰ
Saturday, Jan 25, 2025 - 02:10 PM (IST)
ਐਂਟਰਟੇਨਮੈਂਟ ਡੈਸਕ : 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਫੇਮ ਅਦਾਕਾਰ ਗੁਰਚਰਨ ਸਿੰਘ ਲੰਬੇ ਸਮੇਂ ਤੋਂ ਖ਼ਬਰਾਂ 'ਚ ਹਨ। ਉਹ Financial Crisis 'ਚੋਂ ਗੁਜ਼ਰ ਰਿਹਾ ਹੈ। ਅਦਾਕਾਰ 'ਤੇ ਬਹੁਤ ਸਾਰਾ ਕਰਜ਼ਾ ਹੈ। ਇਹ ਗੱਲ ਉਸ ਨੇ ਖੁਦ ਪ੍ਰਗਟ ਕੀਤੀ ਸੀ। ਹੁਣ ਗੁਰਚਰਨ ਸਿੰਘ ਦੀ ਦੋਸਤ ਭਗਤੀ ਸੋਨੀ ਨੇ ਦੱਸਿਆ ਕਿ ਅਦਾਕਾਰ ਨੂੰ ਇੱਕ ਕੰਮ ਮਿਲ ਗਿਆ ਹੈ। ਭਗਤੀ ਸੋਨੀ ਨੇ ਕਿਹਾ, 'ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ ਪਬਲੀਸਿਸਟ ਟੀਮ ਨੇ ਅਦਾਕਾਰ ਨੂੰ ਫ਼ੋਨ ਕੀਤਾ ਸੀ। ਕਿਸੇ ਨੇ ਇਹ ਨਹੀਂ ਪੁੱਛਿਆ ਕਿ ਕੀ ਉਸ ਨੂੰ Financial ਮਦਦ ਦੀ ਲੋੜ ਹੈ। ਸੱਚ ਕਹਾਂ ਤਾਂ ਗੁਰੂਚਰਨ ਨੂੰ Financial ਮਦਦ ਨਾਲੋਂ ਕੰਮ ਦੀ ਜ਼ਿਆਦਾ ਲੋੜ ਹੈ ਅਤੇ ਮੈਂ ਉਨ੍ਹਾਂ ਨੂੰ ਕੰਮ ਦਿਵਾਉਣ 'ਚ ਸਫਲ ਰਹੀ ਹਾਂ। ਉਸ ਨੇ ਅੱਗੇ ਕਿਹਾ, ''ਮੈਂ ਗੁਰਚਰਨ ਨੂੰ 13 ਲੱਖ ਰੁਪਏ ਦੀ ਬ੍ਰਾਂਡ ਡੀਲ ਕਰਵਾਈ ਹੈ।'' ਇਸ ਤੋਂ ਬਾਅਦ ਉਹ ਆਪਣਾ ਵਰਤ ਤੋੜਨ ਲਈ ਰਾਜ਼ੀ ਹੋ ਗਿਆ। ਉਹ ਜਲਦ ਹੀ ਇਸ ਮਹੀਨੇ ਦੇ ਅੰਤ 'ਚ ਸ਼ੂਟਿੰਗ ਲਈ ਮੁੰਬਈ ਆਉਣਗੇ। ਭਗਤੀ ਸੋਨੀ ਨੇ ਇਹ ਵੀ ਖੁਲਾਸਾ ਕੀਤਾ ਕਿ ਗੁਰਚਰਨ ਸਿੰਘ ਨੇ 1.2 ਕਰੋੜ ਰੁਪਏ ਦਾ ਕਰਜ਼ਾ ਚੁਕਾਉਣਾ ਹੈ। ਭਗਤੀ ਸੋਨੀ ਦਾ ਦਾਅਵਾ ਹੈ ਕਿ ਇਸ ਮੁਸ਼ਕਲ ਸਮੇਂ 'ਚ ਉਸ ਦੇ ਪਰਿਵਾਰ ਸਮੇਤ ਕੋਈ ਵੀ ਉਸ ਦੀ ਮਦਦ ਨਹੀਂ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਜਸਬੀਰ ਜੱਸੀ ਨੇ ਹਨੀ ਸਿੰਘ 'ਤੇ ਲਾਇਆ ਵੱਡਾ ਇਲਜ਼ਾਮ, ਸ਼ਰੇਆਮ ਆਖ 'ਤੀ ਇਹ ਗੱਲ
ਭਗਤੀ ਨੇ ਅੱਗੇ ਕਿਹਾ, 'ਗੁਰਚਰਨ ਸਿੰਘ 'ਤੇ 1.2 ਕਰੋੜ ਰੁਪਏ ਦਾ ਕਰਜ਼ਾ ਹੈ।' ਉਸ ਦੇ ਪਿਤਾ ਕੋਲ 55 ਕਰੋੜ ਰੁਪਏ ਦੀ ਜਾਇਦਾਦ ਹੈ। ਬਦਕਿਸਮਤੀ ਨਾਲ, ਇਹ ਵਿਵਾਦ ਅਧੀਨ ਹੈ ਕਿਉਂਕਿ ਕਿਰਾਏਦਾਰ ਜਾਇਦਾਦ ਖਾਲੀ ਨਹੀਂ ਕਰ ਰਹੇ ਹਨ। ਜੇਕਰ ਮਾਮਲਾ ਹੱਲ ਹੋ ਜਾਂਦਾ ਹੈ ਤਾਂ ਜਾਇਦਾਦ ਵੇਚੀ ਜਾ ਸਕਦੀ ਹੈ ਅਤੇ ਗੁਰਚਰਨ ਸਿੰਘ ਆਪਣਾ ਕਰਜ਼ਾ ਵਾਪਸ ਕਰ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - UK ਜਾਂਦਿਆਂ ਹੀ ਮੁਸ਼ਕਿਲਾਂ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਪੁੱਤਰ ਦੀ ਵਿਗੜੀ ਸਿਹਤ
ਦੱਸ ਦੇਈਏ ਕਿ ਗੁਰਚਰਨ ਸਿੰਘ ਨੇ ਲੰਬੇ ਸਮੇਂ ਤੱਕ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਕੰਮ ਕੀਤਾ ਸੀ। ਇਸ ਸ਼ੋਅ 'ਚ ਉਸ ਨੇ ਗੁਰਚਰਨ ਸਿੰਘ ਸੋਢੀ ਦੀ ਭੂਮਿਕਾ ਨਿਭਾਈ ਜੋ ਕਿ ਇੱਕ ਗੈਰਾਜ ਦਾ ਮਾਲਕ ਹੈ। ਸ਼ੋਅ 'ਚ ਉਸ ਦਾ ਮਜ਼ੇਦਾਰ ਕਿਰਦਾਰ ਪ੍ਰਸ਼ੰਸਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8