ਮਸ਼ਹੂਰ Tv ਅਦਾਕਾਰ ਹੋਇਆ ਕਾਸਟਿੰਗ ਕਾਊਚ ਦਾ ਸ਼ਿਕਾਰ
Saturday, Nov 09, 2024 - 10:21 AM (IST)
ਮੁੰਬਈ- ਟੈਲੀਵਿਜ਼ਨ ਸ਼ੋਅ 'ਗੁਮ ਹੈ ਕਿਸੀ ਕੇ ਪਿਆਰ ਮੇਂ' 'ਚ ਆਪਣੀ ਅਦਾਕਾਰੀ ਲਈ ਮਸ਼ਹੂਰ ਵਿਹਾਨ ਵਰਮਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਉਸ ਨੇ 17 ਸਾਲ ਦੀ ਉਮਰ 'ਚ ਆਪਣੇ ਕਾਸਟਿੰਗ ਕਾਊਚ ਅਨੁਭਵ ਬਾਰੇ ਗੱਲ ਕੀਤੀ। ਉਸ ਨੇ ਦੱਸਿਆ ਕਿ ਕਿਵੇਂ ਇੱਕ ਵਿਅਕਤੀ ਨੇ ਉਸ ਨੂੰ ਕਾਸਟਿੰਗ ਲਈ ਸਮਝੌਤਾ ਕਰਨ ਲਈ ਕਿਹਾ, ਜਿਸ ਨਾਲ ਉਹ ਹੈਰਾਨ ਰਹਿ ਗਿਆ। ਵਿਹਾਨ ਨੇ ਕਿਹਾ ਕਿ ਉਹ ਇਸ ਘਟਨਾ ਬਾਰੇ ਆਪਣੇ ਮਾਤਾ-ਪਿਤਾ ਨੂੰ ਦੱਸਣ ਤੋਂ ਡਰਦਾ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਉਹ ਉਸ ਨੂੰ ਸ਼ੋਅਬਿਜ਼ ਛੱਡਣ ਲਈ ਕਹਿਣਗੇ। ਇਸ ਸੀਰੀਅਲ 'ਚ 20 ਸਾਲ ਦਾ ਲੀਪ ਹੋਣ ਵਾਲਾ ਹੈ। ਅਜਿਹੇ 'ਚ ਕਈ ਕਲਾਕਾਰ ਇਸ ਸ਼ੋਅ ਨੂੰ ਅਲਵਿਦਾ ਕਹਿ ਚੁੱਕੇ ਹਨ।
ਇਹ ਵੀ ਪੜ੍ਹੋ- ਅੱਤਵਾਦੀ ਹਮਲੇ 'ਚ ਪ੍ਰੇਮਿਕਾ ਦੀ ਮੌਤ, ਸਪਨਾ ਪੂਰਾ ਕਰਨ ਲਈ ਬਣਿਆ ਹੀਰੋ
17 ਸਾਲ ਦੀ ਉਮਰ ਵਿੱਚ ਕੀਤਾ ਗਿਆ ਸ਼ੋਸ਼ਣ
ਵਿਹਾਨ ਵਰਮਾ ਨੇ ਸਤੰਬਰ 2021 ਵਿੱਚ ਮੋਹਿਤ ਚਵਾਨ ਦੀ ਭੂਮਿਕਾ ਨਿਭਾਉਣ ਲਈ ਆਦਿਸ਼ ਵੈਦਿਆ ਦੀ ਥਾਂ ਲਈ। ਹੁਣ ਵਿਹਾਨ 'ਗੁਮ ਹੈ ਕਿਸੀ ਕੇ ਪਿਆਰ ਮੇਂ' ਸ਼ੋਅ ਛੱਡ ਰਹੇ ਹਨ। ਹੇਮਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਮਲਿਆਲਮ ਫਿਲਮ ਇੰਡਸਟਰੀ ਦੀ ਭਿਆਨਕ ਹਾਲਤ ਸਾਹਮਣੇ ਆਉਣ ਤੋਂ ਬਾਅਦ ਇਸ ਦਾ ਅਸਰ ਬਾਲੀਵੁੱਡ ਅਤੇ ਹਿੰਦੀ ਟੈਲੀਵਿਜ਼ਨ ਇੰਡਸਟਰੀ 'ਤੇ ਵੀ ਦੇਖਣ ਨੂੰ ਮਿਲਿਆ। ਹੁਣ, ਵਿਹਾਨ ਵਰਮਾ ਨੇ ਆਪਣੇ ਕਾਸਟਿੰਗ ਕਾਊਚ ਅਨੁਭਵ ਬਾਰੇ ਗੱਲ ਕੀਤੀ ਹੈ। ਅਦਾਕਾਰ ਦੀ ਉਮਰ ਮਹਿਜ਼ 17 ਸਾਲ ਸੀ ਜਦੋਂ ਉਸ ਨੂੰ ਰੋਲ ਪਾਉਣ ਲਈ 'ਸਮਝੌਤਾ' ਕਰਨ ਲਈ ਕਿਹਾ ਗਿਆ ਸੀ। ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਵਿਹਾਨ ਨੇ ਕਿਹਾ, 'ਮੈਨੂੰ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 'ਚ ਹੀ ਇਸ ਮੰਦਭਾਗੇ ਅਨੁਭਵ ਦਾ ਸਾਹਮਣਾ ਕਰਨਾ ਪਿਆ। ਆਡੀਸ਼ਨ ਦੌਰਾਨ ਇਕ ਵਿਅਕਤੀ ਨੇ ਮੈਨੂੰ ਹੈਰਾਨ ਕਰਨ ਵਾਲੀ ਪੇਸ਼ਕਸ਼ ਕੀਤੀ।
ਇਹ ਵੀ ਪੜ੍ਹੋ-ਸੁਨੀਲ ਸ਼ੈੱਟੀ ਜਲਦ ਬਣਨਗੇ ਨਾਨਾ, ਧੀ ਆਥਿਆ ਸ਼ੈੱਟੀ ਸੁਣਾਈ ਖੁਸ਼ਖ਼ਬਰੀ
ਕੰਮ ਲਈ ਕਰਨਾ ਪਵੇਗਾ ਸਮਝੌਤਾ
ਟੀਵੀ ਅਦਾਕਾਰ ਨੇ ਅੱਗੇ ਕਿਹਾ, 'ਮੈਨੂੰ ਪੁੱਛਿਆ ਗਿਆ ਕਿ ਕੀ ਮੈਂ ਭੂਮਿਕਾ ਦੇ ਬਦਲੇ ਸਰੀਰਕ ਤੌਰ 'ਤੇ ਸਮਝੌਤਾ ਕਰਾਂਗਾ। ਮੈਂ ਸਿਰਫ਼ 17 ਸਾਲਾਂ ਦਾ ਸੀ ਅਤੇ ਡਰਿਆ ਹੋਇਆ ਸੀ। ਮੈਂ ਨਿਮਰਤਾ ਨਾਲ ਇਨਕਾਰ ਕਰ ਦਿੱਤਾ ਅਤੇ ਤੁਰੰਤ ਉਸ ਦੇ ਦਫਤਰ ਤੋਂ ਬਾਹਰ ਆ ਗਿਆ। ਸ਼ੁਰੂ ਵਿੱਚ ਮੈਂ ਸਦਮੇ ਵਿੱਚ ਸੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਕਿਵੇਂ ਪ੍ਰਤੀਕਿਰਿਆ ਕਰਨੀ ਹੈ। ਮੁੰਬਈ 'ਚ ਜੰਮੇ-ਪਲੇ ਹੋਏ ਮੈਨੂੰ ਅਜਿਹੀਆਂ ਘਟਨਾਵਾਂ ਦਾ ਪਤਾ ਸੀ ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਅਜਿਹਾ ਕੁਝ ਹੋਵੇਗਾ। ਆਪਣੇ ਆਪ ਨੂੰ ਬਚਾਉਣ ਲਈ, ਮੈਂ ਫੈਸਲਾ ਕੀਤਾ ਕਿ ਕੋਈ ਹੋਰ ਮੇਰੇ ਕੋਲ ਅਜਿਹੇ ਪ੍ਰਸਤਾਵ ਲੈ ਕੇ ਨਹੀਂ ਆਵੇਗਾ। ਜਿਸ ਨਾਲ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਦੁੱਖ ਹੁੰਦਾ ਹੈ।
ਵਿਹਾਨ ਵਰਮਾ ਇਸ ਸ਼ੋਅ ਨਾਲ ਹੋਏ ਹਿੱਟ
'ਗੁਮ ਹੈ ਕਿਸੀ ਕੇ ਪਿਆਰ ਮੇਂ' ਬੰਗਾਲੀ ਟੈਲੀਵਿਜ਼ਨ ਸ਼ੋਅ 'ਕੁਸੁਮ ਡੋਲਾ' ਦਾ ਰੀਮੇਕ ਹੈ। ਇਸ 'ਚ ਪਹਿਲਾਂ ਆਇਸ਼ਾ ਸਿੰਘ, ਨੀਲ ਭੱਟ ਅਤੇ ਐਸ਼ਵਰਿਆ ਸ਼ਰਮਾ ਭੱਟ ਸਨ। ਬਾਅਦ ਵਿੱਚ, ਇਸ ਵਿੱਚ ਭਾਵਿਕਾ ਸ਼ਰਮਾ, ਸ਼ਕਤੀ ਅਰੋੜਾ ਅਤੇ ਸੁਮਿਤ ਸਿੰਘ ਨੇ ਦੂਜੀ ਪੀੜ੍ਹੀ ਵਜੋਂ ਅਭਿਨੈ ਕੀਤਾ। ਜੂਨ 2024 ਤੋਂ ਇਸ ਸੀਰੀਜ਼ 'ਚ ਐਸ਼ਵਰਿਆ ਦੇ ਨਾਲ ਹਿਤੇਸ਼ ਭਾਰਦਵਾਜ ਅਤੇ ਅਮਾਇਰਾ ਖੁਰਾਨਾ ਨਜ਼ਰ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।