ਟੀ.ਵੀ ਦੀ ਪਾਰਵਤੀ ਨੇ ਇਸ ਸੀਰੀਅਲ ''ਤੇ ਲਗਾਏ ਦੋਸ਼, ਕਿਹਾ-'' 3 ਸਾਲ ਹੋ ਗਏ ਨਹੀਂ ਵਾਪਸ ਕੀਤੇ ਮੇਰੇ 70 ਲੱਖ''

Tuesday, Mar 01, 2022 - 11:11 AM (IST)

ਟੀ.ਵੀ ਦੀ ਪਾਰਵਤੀ ਨੇ ਇਸ ਸੀਰੀਅਲ ''ਤੇ ਲਗਾਏ ਦੋਸ਼, ਕਿਹਾ-'' 3 ਸਾਲ ਹੋ ਗਏ ਨਹੀਂ ਵਾਪਸ ਕੀਤੇ ਮੇਰੇ 70 ਲੱਖ''

ਮੁੰਬਈ- ਸ਼ੋਅ 'ਦੇਵੋਂ ਕੇ ਦੇਵ ਮਹਾਦੇਵ' ਨਾਲ ਅਦਾਕਾਰਾ ਸੋਨਾਰਿਕਾ ਭਦੋਰੀਆ ਨੂੰ ਇਕ ਵੱਖਰੀ ਪਛਾਣ ਮਿਲੀ ਸੀ। ਸ਼ੋਅ 'ਚ ਅਦਾਕਾਰਾ ਦੇ ਕੰਮ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਸ਼ੋਅ 'ਦਾਸਤਾਨ-ਏ-ਮੁਹੱਬਤ' 'ਚ ਕੰਮ ਕੀਤਾ ਸੀ, ਜਿਸ 'ਚ ਸੋਨਾਰਿਕਾ ਨੇ ਅਨਾਰਕਲੀ ਦਾ ਰੋਲ ਪਲੇਅ ਕੀਤਾ ਸੀ। ਹਾਲ ਹੀ 'ਚ ਸੋਨਾਰਿਕਾ ਨੇ 'ਦਾਸਤਾਨ-ਏ-ਮੁਹੱਬਤ' ਦੇ ਮੇਕਅਰਸ 'ਤੇ ਪੇਮੈਂਟ ਨਾ ਦੇਣ ਦਾ ਦੋਸ਼ ਲਗਾਇਆ ਹੈ। 

PunjabKesari
ਸੋਨਾਰਿਕਾ ਨੇ ਕਿਹਾ-'70 ਲੱਖ ਰੁਪਏ ਮੇਕਅਰਸ ਦੇ ਕੋਲ ਬਕਾਇਆ ਹੈ। ਤਿੰਨ ਸਾਲ ਬੀਤ ਚੁੱਕੇ ਹਨ ਅਤੇ ਮੈਨੂੰ ਮੇਰੀ ਫੀਸ ਨਹੀਂ ਮਿਲੀ ਹੈ ਅਤੇ ਸਿਰਫ ਮੇਰਾ ਹੀ ਨਹੀਂ, ਸਗੋਂ ਦੂਜੇ ਅਦਾਕਾਰ, ਟੈਕਨੀਸ਼ੀਅਨ ਦੇ ਵੀ ਪੈਸੇ ਬਾਕੀ ਹਨ। ਇਹ ਮੇਰਾ ਬੁਰਾ ਸਮਾਂ ਸੀ। ਕੋਰੋਨਾ ਦੀ ਪਹਿਲੀ ਲਹਿਰ ਨੇ ਸਾਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ ਅਤੇ ਪੈਸਾ ਨਾ ਮਿਲਣ ਦਾ ਵੀ ਮੁੱਦਾ ਸੀ। ਸਾਨੂੰ ਕਲਾਕਾਰਾਂ ਨੂੰ ਰੋਜ਼ ਖੂਹ ਖੋਦ ਕੇ ਪਾਣੀ ਪੀਣਾ ਪੈਦਾ ਹੈ। ਕਾਸ਼ ਮੈਨੂੰ ਜਲਦ ਪੇਮੈਂਟ ਮਿਲ ਜਾਂਦੀ। ਮੇਰੇ ਵਲੋਂ ਇਸ ਮਾਮਲੇ 'ਚ ਸਾਰੀ ਕਾਨੂੰਨੀ ਕਾਰਵਾਈ ਅਤੇ ਪੇਪਰਵਰਕ ਹੋ ਚੁੱਕਾ ਹੈ।

PunjabKesari
ਕੰਮ ਦੀ ਗੱਲ ਕਰੀਏ ਤਾਂ ਸੋਨਾਰਿਕਾ ਬਹੁਤ ਜਲਦ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੀ ਹੈ। ਅਦਾਕਾਰਾ ਨੂੰ ਆਖਿਰੀ ਵਾਰ ਸ਼ੋਅ 'ਇਸ਼ਕ ਮੇਂ ਮਰਜ਼ਾਵਾਂ' 'ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਅਦਾਕਾਰਾ ਨੇ ਕਈ ਤਾਮਿਲ ਫਿਲਮਾਂ 'ਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਸੋਨਾਰਿਆ ਨੇ ਹਿੰਦੀ ਫਿਲਮ 'ਸਾਂਸੇਂ' 'ਚ ਵੀ ਕੰਮ ਕੀਤਾ ਸੀ।  


author

Aarti dhillon

Content Editor

Related News