ਤੁਨਿਸ਼ਾ ਸੁਸਾਈਡ ਕੇਸ: ਅਦਾਲਤ ਨੇ ਸ਼ੀਜਾਨ ਨੂੰ 4 ਦਿਨ ਦੇ ਪੁਲਸ ਰਿਮਾਂਡ ''ਤੇ ਭੇਜਿਆ

Monday, Dec 26, 2022 - 01:44 AM (IST)

ਮੁੰਬਈ (ਬਿਊਰੋ) : ਤੁਨਿਸ਼ਾ ਸ਼ਰਮਾ ਖ਼ੁਦਕੁਸ਼ੀ ਮਾਮਲੇ 'ਚ ਟੀਵੀ ਅਦਾਕਾਰ ਸ਼ੀਜਾਨ ਖ਼ਾਨ ਨੂੰ 4 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਦੇਰ ਰਾਤ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ 25 ਦਸੰਬਰ ਐਤਵਾਰ ਨੂੰ ਵਸਈ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਸ ਨੇ ਅਦਾਲਤ ਤੋਂ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਵਸਈ ਅਦਾਲਤ ਨੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਣ ਲਈ ਸ਼ੀਜਾਨ ਨੂੰ 4 ਦਿਨ ਦਾ ਰਿਮਾਂਡ ਸੌਂਪਿਆ। ਇਸ ਦੌਰਾਨ ਤੁਨਿਸ਼ਾ ਦੀ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆ ਗਈ ਹੈ, ਜਿਸ ਵਿੱਚ ਮੌਤ ਦਾ ਕਾਰਨ 'ਦਮ ਘੁੱਟਣਾ' ਦੱਸਿਆ ਗਿਆ ਹੈ। ਸ਼ਨੀਵਾਰ ਦੁਪਹਿਰ 3:30 ਵਜੇ ਅਦਾਕਾਰਾ ਦੀ ਖ਼ੁਦਕੁਸ਼ੀ ਤੋਂ ਲੈ ਕੇ ਉਸ ਦੇ ਪੋਸਟਮਾਰਟਮ ਤੱਕ ਲੋਕਾਂ ਨੇ ਪ੍ਰੈਗਨੈਂਸੀ ਅਤੇ ਲਵ ਜਿਹਾਦ ਵਰਗੀਆਂ ਕਈ ਗੱਲਾਂ ਦਾ ਦਾਅਵਾ ਕੀਤਾ ਪਰ ਹੁਣ ਪੁਲਸ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਮੁੰਬਈ ਪੁਲਸ ਨੇ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਨਾਲ ਜੁੜੀਆਂ ਵੱਡੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ : ਸਤੇਂਦਰ ਜੈਨ 15 ਦਿਨਾਂ ਤੱਕ ਨਹੀਂ ਕਰ ਸਕਣਗੇ ਕਿਸੇ ਨਾਲ ਮੁਲਾਕਾਤ, ਤਿਹਾੜ ਜੇਲ੍ਹ ਪਹੁੰਚੀ ਕੋਰਟ

PunjabKesari

ਮੁੰਬਈ ਪੁਲਸ ਦੇ ਏਸੀਪੀ ਚੰਦਰਕਾਂਤ ਜਾਧਵ ਨੇ ਐਤਵਾਰ ਨੂੰ ਮੀਡੀਆ ਨੂੰ ਦੱਸਿਆ, "ਪੋਸਟਮਾਰਟਮ 'ਚ ਸਪੱਸ਼ਟ ਹੈ ਕਿ ਮੌਤ ਫਾਂਸੀ ਲੱਗਣ ਕਾਰਨ ਹੋਈ ਹੈ। ਇਸੇ ਕਰਕੇ ਕਤਲ ਦੇ ਮਾਮਲੇ ਦੀ ਜਾਂਚ ਨਹੀਂ ਬਣਦੀ। ਅਸੀਂ ਅੱਜ ਸ਼ੀਜਾਨ ਖਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ। 4 ਦਿਨ ਦਾ ਰਿਮਾਂਡ ਮਿਲਿਆ ਹੈ। ਅਸੀਂ 7 ਦਿਨ ਦਾ ਰਿਮਾਂਡ ਮੰਗਿਆ ਸੀ। ਹੁਣ ਉਸ ਤੋਂ ਪੁੱਛਗਿੱਛ ਕਰਾਂਗੇ। ਅਸੀਂ ਸ਼ੀਜਾਨ ਦੇ ਖਿਲਾਫ਼ ਆਈਪੀਸੀ ਦੀ ਧਾਰਾ 306 ਭਾਵ ਖ਼ੁਦਕੁਸ਼ੀ ਲਈ ਉਕਸਾਉਣ ਤਹਿਤ ਮਾਮਲਾ ਦਰਜ ਕੀਤਾ ਹੈ। ਤੁਨਿਸ਼ਾ ਦੀ ਮਾਂ ਨੇ ਇਸ ਬਾਰੇ ਸਾਡੇ ਕੋਲ ਸ਼ਿਕਾਇਤ ਕੀਤੀ ਸੀ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਤੁਨਿਸ਼ਾ ਬ੍ਰੇਕਅੱਪ ਕਾਰਨ ਬੁਰੀ ਤਰ੍ਹਾਂ ਟੁੱਟ ਗਈ ਸੀ ਅਤੇ ਉਸ ਨੇ ਖ਼ੁਦਕੁਸ਼ੀ ਹੀ ਕੀਤੀ ਹੈ।"

ਇਹ ਵੀ ਪੜ੍ਹੋ : ਵਿਧਾਇਕ ਬਰਿੰਦਰਮੀਤ ਪਾਹੜਾ ਨੇ ਸਮਰਥਕਾਂ ਸਮੇਤ ਥਾਣੇ ਮੂਹਰੇ ਲਾਇਆ ਧਰਨਾ, ਪੜ੍ਹੋ ਪੂਰਾ ਮਾਮਲਾ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News