ਤੁਨਿਸ਼ਾ ਮਾਮਲਾ : ਸ਼ੀਜ਼ਾਨ ਦੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ 13 ਤੱਕ ਮੁਲਤਵੀ
Thursday, Jan 12, 2023 - 02:37 PM (IST)
ਪਾਲਘਰ (ਭਾਸ਼ਾ) - ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਇਕ ਅਦਾਲਤ ਨੇ ਬੁੱਧਵਾਰ ਟੈਲੀਵਿਜ਼ਨ ਅਦਾਕਾਰ ਸ਼ੀਜ਼ਾਨ ਖ਼ਾਨ ਦੀ ਜ਼ਮਾਨਤ ਦੀ ਪਟੀਸ਼ਨ ’ਤੇ ਸੁਣਵਾਈ 13 ਜਨਵਰੀ ਤੱਕ ਮੁਲਤਵੀ ਕਰ ਦਿੱਤੀ। ਸ਼ੀਜ਼ਾਨ ਨੂੰ ਆਪਣੀ ਸਹਿ-ਅਦਾਕਾਰਾ ਤੁਨਿਸ਼ਾ ਸ਼ਰਮਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : 'ਨਾਟੂ ਨਾਟੂ' ਬਾਰੇ ਗੱਲ ਕਰਦਿਆਂ ਮੇਰੇ ਗੋਡੇ ਅੱਜ ਵੀ ਕੰਬਦੇ ਹਨ : ਰਾਮ ਚਰਨ
ਦੱਸ ਦਈਏ ਕਿ ਬੁੱਧਵਾਰ ਸ਼ਿਕਾਇਤਕਰਤਾ ਵਨੀਤਾ ਸ਼ਰਮਾ ਵੱਲੋਂ ਪੇਸ਼ ਹੋਏ ਵਕੀਲ ਤਰੁਣ ਸ਼ਰਮਾ ਨੇ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਅਪਰਾਧ ਗੰਭੀਰ ਹੈ। ਸ਼ੀਜ਼ਾਨ ਖ਼ਾਨ ਦੇ ਵਕੀਲ ਸ਼ੈਲੇਂਦਰ ਮਿਸ਼ਰਾ ਅਤੇ ਸ਼ਰਦ ਰਾਏ ਨੇ ਅਦਾਲਤ ਨੂੰ ਅਭਿਨੇਤਾ ਨੂੰ ਜ਼ਮਾਨਤ ਦੇਣ ਦੀ ਬੇਨਤੀ ਕੀਤੀ, ਜੋ ਇਸ ਸਮੇਂ ਠਾਣੇ ਦੀ ਕੇਂਦਰੀ ਜੇਲ੍ਹ 'ਚ ਬੰਦ ਹੈ।
ਇਹ ਖ਼ਬਰ ਵੀ ਪੜ੍ਹੋ : 'RRR' ਨੇ ਰਚਿਆ ਇਤਿਹਾਸ, ਗੋਲਡਨ ਗਲੋਬ 'ਚ 'ਨਾਟੂ ਨਾਟੂ' ਨੂੰ ਮਿਲਿਆ ਬੈਸਟ ਗਾਣੇ ਦਾ ਖਿਤਾਬ
ਸ਼ੀਜ਼ਾਨ ਖ਼ਾਨ ਦੇ ਵਕੀਲਾਂ ਨੇ ਕਿਹਾ ਕਿ ਇਸ ਮਾਮਲੇ ’ਚ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਗੂ ਨਹੀਂ ਹੁੰਦਾ। ਵਧੀਕ ਸੈਸ਼ਨ ਅਦਾਲਤ ਦੇ ਜੱਜ ਆਰ. ਡੀ. ਦੇਸ਼ਪਾਂਡੇ ਨੇ ਮਾਮਲੇ ਦੀ ਸੁਣਵਾਈ 13 ਜਨਵਰੀ ਤੱਕ ਮੁਲਤਵੀ ਕਰ ਦਿੱਤੀ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।