ਜਨਮਦਿਨ ਮੌਕੇ ਤਿਰੂਮਾਲਾ ਵੇਂਕਟੇਸ਼ਵਰ ਮੰਦਿਰ ''ਚ ਨਤਮਸਤਕ ਹੋਈ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ
Monday, May 04, 2026 - 02:13 PM (IST)
ਤਿਰੂਪਤੀ (ਏਜੰਸੀ): ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ ਨੇ ਆਪਣੇ 43ਵੇਂ ਜਨਮਦਿਨ ਮੌਕੇ ਸ਼ੁੱਕਰਵਾਰ ਸਵੇਰੇ ਤਿਰੂਮਾਲਾ ਵੇਂਕਟੇਸ਼ਵਰ ਮੰਦਿਰ ਦਾ ਦੌਰਾ ਕੀਤਾ ਅਤੇ ਭਗਵਾਨ ਸ੍ਰੀ ਵੇਂਕਟੇਸ਼ਵਰ ਸਵਾਮੀ ਦਾ ਆਸ਼ੀਰਵਾਦ ਲਿਆ। ਤ੍ਰਿਸ਼ਾ ਨੂੰ ਤੜਕੇ ਮੰਦਿਰ ਕੰਪਲੈਕਸ ਵਿੱਚ ਦੇਖਿਆ ਗਿਆ, ਜਿੱਥੇ ਉਨ੍ਹਾਂ ਨੇ ਪੂਰੀ ਸ਼ਰਧਾ ਨਾਲ ਦਰਸ਼ਨ ਕੀਤੇ।
ਇਸ ਖਾਸ ਮੌਕੇ 'ਤੇ ਤ੍ਰਿਸ਼ਾ ਬਹੁਤ ਹੀ ਖੂਬਸੂਰਤ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆਈ। ਮੰਦਰ ਤੋਂ ਬਾਹਰ ਆਉਂਦੇ ਸਮੇਂ ਉਨ੍ਹਾਂ ਨੇ ਉੱਥੇ ਮੌਜੂਦ ਮੀਡੀਆ ਕਰਮੀਆਂ (ਪੈਪਰਾਜ਼ੀ) ਦਾ ਹੱਥ ਜੋੜ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਪ੍ਰਸ਼ੰਸਕਾਂ ਨਾਲ ਤਸਵੀਰਾਂ ਵੀ ਖਿਚਵਾਈਆਂ ਜੋ ਅਦਾਕਾਰਾ ਦੀ ਇੱਕ ਝਲਕ ਪਾਉਣ ਲਈ ਮੰਦਿਰ ਦੇ ਬਾਹਰ ਇਕੱਠੇ ਹੋਏ ਸਨ।
ਸ਼ੇਸ਼ਾਚਲਮ ਪਹਾੜੀਆਂ ਦੀ 7ਵੀਂ ਚੋਟੀ 'ਤੇ ਸਥਿਤ ਤਿਰੂਮਾਲਾ ਵੇਂਕਟੇਸ਼ਵਰ ਮੰਦਿਰ, ਭਾਰਤ ਦੇ ਸਭ ਤੋਂ ਪਵਿੱਤਰ ਹਿੰਦੂ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਭਗਵਾਨ ਵੇਂਕਟੇਸ਼ਵਰ (ਜਿਨ੍ਹਾਂ ਨੂੰ ਬਾਲਾਜੀ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ) ਨੂੰ ਸਮਰਪਿਤ ਇਹ ਸਦੀਆਂ ਪੁਰਾਣਾ ਮੰਦਿਰ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।
