MMS ਲੀਕ ਹੋਣ ਮਗਰੋਂ ਅਦਾਕਾਰਾ ਤਰਿਸ਼ਾ ਕਰ ਦੀ ਵੀਡੀਓ ਵਾਇਰਲ, ਰੋਂਦਿਆਂ ਦੇਖੋ ਕੀ ਕਿਹਾ
Thursday, Oct 07, 2021 - 12:21 PM (IST)

ਮੁੰਬਈ (ਬਿਊਰੋ)– ਭੋਜਪੁਰੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤੇ ਡਾਂਸਰ ਤਰਿਸ਼ਾ ਕਰ ਮਧੂ ਹਮੇਸ਼ਾ ਹੀ ਚਰਚਾ ’ਚ ਰਹਿੰਦੀ ਹੈ। ਤਰਿਸ਼ਾ ਕਰ ਮਧੂ ਆਪਣੀ ਹਾਟਨੈੱਸ ਦੀ ਵਜ੍ਹਾ ਨਾਲ ਵੀ ਕਾਫੀ ਸੁਰਖ਼ੀਆਂ ’ਚ ਰਹਿੰਦੀ ਹੈ। ਉਹ ਅਕਸਰ ਆਪਣੀ ਬੋਲਡ ਤੇ ਗਲੈਮਰੈੱਸ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਉਸ ਦਾ ਇਕ ਐੱਮ. ਐੱਮ. ਐੱਸ. ਲੀਕ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ : ‘ਮੂਸਾ ਜੱਟ’ ਨੂੰ ਮਿਲੀ ਸੈਂਸਰ ਬੋਰਡ ਤੋਂ ਹਰੀ ਝੰਡੀ, ਕੱਲ ਨੂੰ ਹੋਵੇਗੀ ਰਿਲੀਜ਼
ਤਰਿਸ਼ਾ ਕਰ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ। ਇਸ ਨੂੰ ਲੈ ਕੇ ਉਹ ਕਾਫੀ ਸੁਰਖ਼ੀਆਂ ’ਚ ਰਹੀ ਹੈ। ਇਸ ਗੱਲ ਨੂੰ ਲੈ ਕੇ ਤਰਿਸ਼ਾ ਕਰ ਨੇ ਸਾਹਮਣੇ ਆ ਕੇ ਨਾ ਸਿਰਫ਼ ਨਾਰਾਜ਼ਗੀ ਜ਼ਾਹਿਰ ਕੀਤੀ ਹੈ, ਸਗੋਂ ਆਪਣੀ ਆਪ ਬੀਤੀ ਵੀ ਸੁਣਾਈ ਸੀ। ਇਸ ਦੌਰਾਨ ਹੁਣ ਤਰਿਸ਼ਾ ਕਰ ਦੀ ਇਕ ਨਵੀਂ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਉਹ ਰੋਂਦਿਆਂ ਆਪਣੀ ਗੱਲ ਕਹਿ ਰਹੀ ਹੈ।
ਤਰਿਸ਼ਾ ਕਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਉਹ ਬੇਹੱਦ ਪਰੇਸ਼ਾਨ ਤੇ ਰੋਂਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਉਸ ਦੇ ਵਾਲ ਖਿੱਲਰੇ ਹਨ ਤੇ ਉਹ ਸਿੰਪਲ ਲੁੱਕ ’ਚ ਨਜ਼ਰ ਆ ਰਹੀ ਹੈ।
ਇਸ ਵੀਡੀਓ ’ਚ ਤਰਿਸ਼ਾ ਕਰ ਬਾਲੀਵੁੱਡ ਗੀਤ ‘ਆਪਨੇ ਦਿਲ ਕੀ ਬਾਤ ਕਹਿ ਦੀ ਸਭੀ ਨੇ...’ ਗਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਉਸ ਨੇ ਕੈਪਸ਼ਨ ’ਚ ਲਿਖਿਆ, ‘ਜੇ ਜਿੱਤ ਯਕੀਨੀ ਹੈ ਤਾਂ ਡਰਪੋਕ ਵੀ ਲੜ ਸਕਦੇ ਹਨ। ਬਹਾਦਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਹਾਰ ਦਾ ਯਕੀਨ ਹੋਵੇ, ਫਿਰ ਵੀ ਮੈਦਾਨ ਨਾ ਛੱਡੋ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।