‘ਐਨੀਮਲ’ ਫੇਮ ਤ੍ਰਿਪਤੀ ਡਿਮਰੀ ਨੂੰ ਮਿਲੀ ਵੱਡੀ ਫ਼ਿਲਮ, ਕਾਰਤਿਕ ਆਰੀਅਨ ਨਾਲ ‘ਆਸ਼ਿਕੀ 3’ ਆਵੇਗੀ ਨਜ਼ਰ

Wednesday, Dec 27, 2023 - 02:50 PM (IST)

‘ਐਨੀਮਲ’ ਫੇਮ ਤ੍ਰਿਪਤੀ ਡਿਮਰੀ ਨੂੰ ਮਿਲੀ ਵੱਡੀ ਫ਼ਿਲਮ, ਕਾਰਤਿਕ ਆਰੀਅਨ ਨਾਲ ‘ਆਸ਼ਿਕੀ 3’ ਆਵੇਗੀ ਨਜ਼ਰ

ਮੁੰਬਈ (ਬਿਊਰੋ)– ਰਣਬੀਰ ਕਪੂਰ ਤੇ ਰਸ਼ਮਿਕਾ ਮੰਦਾਨਾ ਦੀ ਫ਼ਿਲਮ ‘ਐਨੀਮਲ’ ’ਚ ਜ਼ੋਇਆ ਦਾ ਸ਼ਾਨਦਾਰ ਕਿਰਦਾਰ ਨਿਭਾਅ ਕੇ ਨੈਸ਼ਨਲ ਕਰੱਸ਼ ਬਣ ਚੁੱਕੀ ਅਦਾਕਾਰਾ ਤ੍ਰਿਪਤੀ ਡਿਮਰੀ ਨੂੰ ਵੱਡੀ ਫ਼ਿਲਮ ਮਿਲ ਗਈ ਹੈ। ਖ਼ਬਰਾਂ ਦੀ ਮੰਨੀਏ ਤਾਂ ਤ੍ਰਿਪਤੀ ਫ਼ਿਲਮ ‘ਆਸ਼ਿਕੀ 3’ ’ਚ ਨਜ਼ਰ ਆਵੇਗੀ, ਜਿਸ ’ਚ ਉਹ ਕਾਰਤਿਕ ਆਰੀਅਨ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ।

ਪਿੰਕਵਿਲਾ ਦੀ ਤਾਜ਼ਾ ਰਿਪੋਰਟ ਮੁਤਾਬਕ ਨੈਸ਼ਨਲ ਕਰੱਸ਼ ਤ੍ਰਿਪਤੀ ਡਿਮਰੀ ਨੇ ਕਾਰਤਿਕ ਆਰੀਅਨ ਨਾਲ ਫ਼ਿਲਮ ‘ਆਸ਼ਿਕੀ 3’ ਸਾਈਨ ਕੀਤੀ ਹੈ। ਹਾਲਾਂਕਿ ਹੁਣ ਤੱਕ ਇਸ ਮਾਮਲੇ ’ਚ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਕੁਝ ਰਿਪੋਰਟਾਂ ਦਾ ਇਹ ਵੀ ਮੰਨਣਾ ਹੈ ਕਿ ਤ੍ਰਿਪਤੀ ਨੇ ਨਿਰਮਾਤਾਵਾਂ ਨਾਲ ਯਕੀਨੀ ਤੌਰ ’ਤੇ ਮੀਟਿੰਗ ਕੀਤੀ ਹੈ, ਹਾਲਾਂਕਿ ਉਨ੍ਹਾਂ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ।

ਜੈਨੀਫਰ ਵਿੰਗੇਟ ਤੇ ਫਾਤਿਮਾ ਸਨਾ ਸ਼ੇਖ ਨੂੰ ਕੀਤਾ ਰਿਪਲੇਸ
ਫ਼ਿਲਮ ‘ਆਸ਼ਿਕੀ 3’ ਦਾ ਐਲਾਨ ਨਵੰਬਰ 2023 ’ਚ ਕੀਤਾ ਗਿਆ ਸੀ। ਐਲਾਨ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਫ਼ਿਲਮ ਦੇ ਮੁੱਖ ਅਦਾਕਾਰ ਕਾਰਤਿਕ ਆਰੀਅਨ ਹੋਣਗੇ, ਜਦਕਿ ਮੁੱਖ ਅਦਾਕਾਰਾ ਦੇ ਨਾਂ ਦਾ ਐਲਾਨ ਹੋਣਾ ਬਾਕੀ ਸੀ। ਇਸ ਦੌਰਾਨ ਖ਼ਬਰ ਹੈ ਕਿ ਫ਼ਿਲਮ ’ਚ ਫਾਤਿਮਾ ਸਨਾ ਸ਼ੇਖ ਜਾਂ ਮਸ਼ਹੂਰ ਟੀ. ਵੀ. ਅਦਾਕਾਰਾ ਜੈਨੀਫਰ ਵਿੰਗੇਟ ਅਹਿਮ ਭੂਮਿਕਾ ਨਿਭਾਏਗੀ। ਹੁਣ ਫ਼ਿਲਮ ਨਾਲ ਤ੍ਰਿਪਤੀ ਡਿਮਰੀ ਦਾ ਨਾਂ ਜੁੜਨ ਨਾਲ ਕਿਆਸ ਲਗਾਈ ਜਾ ਰਹੀ ਹੈ ਕਿ ਉਹ ਫਾਤਿਮਾ ਜਾਂ ਜੈਨੀਫਰ ਦੀ ਜਗ੍ਹਾ ਲੈ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : 75 ਰੁਪਏ ਤੋਂ ਸਾਲ ਦੇ 220 ਕਰੋੜ ਕਮਾਉਣ ਤਕ, ਸੌਖਾ ਨਹੀਂ ਰਿਹਾ ਸਲਮਾਨ ਖ਼ਾਨ ਦਾ ਕਰੀਅਰ, ਦੇਖੇ ਕਈ ਉਤਾਰ-ਚੜ੍ਹਾਅ

ਤੁਹਾਨੂੰ ਦੱਸ ਦੇਈਏ ਕਿ ਮੁਕੇਸ਼ ਭੱਟ ‘ਆਸ਼ਿਕੀ 3’ ਦਾ ਨਿਰਮਾਣ ਕਰ ਰਹੇ ਹਨ, ਜਿਸ ਦਾ ਨਿਰਦੇਸ਼ਨ ਅਨੁਰਾਗ ਬਾਸੂ ਕਰਨਗੇ। ਕੁਝ ਸਮਾਂ ਪਹਿਲਾਂ ਇਸ ਫ਼ਿਲਮ ਲਈ ਕ੍ਰਿਤੀ ਸੈਨਨ ਤੇ ਕਿਆਰਾ ਅਡਵਾਨੀ ਦਾ ਨਾਂ ਵੀ ਸਾਹਮਣੇ ਆਇਆ ਸੀ।

ਤੁਹਾਨੂੰ ਦੱਸ ਦੇਈਏ ਕਿ 29 ਸਾਲ ਦੀ ਅਦਾਕਾਰਾ ਤ੍ਰਿਪਤੀ ਡਿਮਰੀ ਕੋਲ ‘ਐਨੀਮਲ’ ਤੋਂ ਬਾਅਦ ਦੋ ਵੱਡੀਆਂ ਫ਼ਿਲਮਾਂ ਹਨ। ਉਨ੍ਹਾਂ ਦੀ ਇਕ ਫ਼ਿਲਮ ‘ਮੇਰੇ ਮਹਿਬੂਬ ਮੇਰੇ ਸਨਮ’ ਤੇ ਦੂਜੀ ‘ਵਿੱਕੀ ਵਿਦਿਆ ਕਾ ਵੋ ਵਾਲਾ ਵੀਡੀਓ’ ਹੈ। ਤੁਹਾਨੂੰ ਦੱਸ ਦੇਈਏ ਕਿ ਤ੍ਰਿਪਤੀ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2017 ਦੀ ਫ਼ਿਲਮ ‘ਮੌਮ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ‘ਲੈਲਾ ਮਜਨੂੰ’, ‘ਬੁਲਬੁਲ’, ‘ਪੋਸਟਰ ਬੁਆਏਜ਼’ ਤੇ ‘ਕਲਾ’ ’ਚ ਨਜ਼ਰ ਆ ਚੁੱਕੀ ਹੈ। ਤ੍ਰਿਪਤੀ ਨੂੰ ਬੁਲਬੁਲ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News