‘ਐਨੀਮਲ’ ਲਈ ‘ਭਾਬੀ 2’ ਤ੍ਰਿਪਤੀ ਡਿਮਰੀ ਦੀ ਫੀਸ ਸੁਣ ਖੁੱਲ੍ਹੀਆਂ ਰਹਿ ਜਾਣਗੀਆਂ ਤੁਹਾਡੀਆਂ ਅੱਖਾਂ

Thursday, Dec 14, 2023 - 02:25 PM (IST)

‘ਐਨੀਮਲ’ ਲਈ ‘ਭਾਬੀ 2’ ਤ੍ਰਿਪਤੀ ਡਿਮਰੀ ਦੀ ਫੀਸ ਸੁਣ ਖੁੱਲ੍ਹੀਆਂ ਰਹਿ ਜਾਣਗੀਆਂ ਤੁਹਾਡੀਆਂ ਅੱਖਾਂ

ਮੁੰਬਈ (ਬਿਊਰੋ)– ਤ੍ਰਿਪਤੀ ਡਿਮਰੀ ਸੰਦੀਪ ਰੈੱਡੀ ਵਾਂਗਾ ਵਲੋਂ ਨਿਰਦੇਸ਼ਿਤ ‘ਐਨੀਮਲ’ ਦੀ ਰਿਲੀਜ਼ ਤੋਂ ਬਾਅਦ ਤੋਂ ਹੀ ਕਾਫ਼ੀ ਸੁਰਖ਼ੀਆਂ ਬਟੋਰ ਰਹੀ ਹੈ। ਫ਼ਿਲਮ ’ਚ ਰਣਬੀਰ ਕਪੂਰ ਨਾਲ ਉਸ ਦੀ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ ਨੇ ਆਖਿਰਕਾਰ ਉਸ ਨੂੰ ਬਾਲੀਵੁੱਡ ’ਚ ਪਛਾਣ ਦਿਵਾਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਫ਼ਿਲਮ ’ਚ ‘ਜ਼ੋਇਆ’ ਦਾ ਕਿਰਦਾਰ ਨਿਭਾਉਣ ਲਈ ਅਦਾਕਾਰਾ ਨੇ ਕਿੰਨੀ ਫ਼ੀਸ ਲਈ ਸੀ?

ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ’ਚ ਦੀਪਿਕਾ ਦੇ ਕਿਸਿੰਗ ਤੇ ਬਿਕਨੀ ਸੀਨ ਨੂੰ ਦੇਖ ਭੜਕੇ ਲੋਕ, ਕਿਹਾ– ‘ਮਹਿਲਾ ਲੜਾਕਿਆਂ ਨੂੰ ਬਦਨਾਮ ਨਾ ਕਰੋ’

PunjabKesari

‘ਐਨੀਮਲ’ ’ਚ ਆਪਣੇ ਕਿਰਦਾਰ ਲਈ ਤ੍ਰਿਪਤੀ ਡਿਮਰੀ ਨੇ ਲਈ ਇੰਨੀ ਫ਼ੀਸ
‘ਐਨੀਮਲ’ ਨੇ ਤ੍ਰਿਪਤੀ ਡਿਮਰੀ ਦੀ ਕਿਸਮਤ ਰਾਤੋਂ-ਰਾਤ ਰੌਸ਼ਨ ਕਰ ਦਿੱਤੀ ਹੈ। ਫ਼ਿਲਮ ’ਚ ਅਦਾਕਾਰਾ ਨੇ ਰਣਬੀਰ ਕਪੂਰ ਨਾਲ ਬੇਹੱਦ ਇੰਟੀਮੇਟ ਸੀਨਜ਼ ਦਿੱਤੇ ਹਨ। ਤ੍ਰਿਪਤੀ ਨੂੰ ਇੰਨੀ ਪ੍ਰਸਿੱਧੀ ਮਿਲ ਰਹੀ ਹੈ ਕਿ ਉਹ ਨੈਸ਼ਨਲ ਕ੍ਰਸ਼ ਬਣ ਗਈ ਹੈ। ਅਦਾਕਾਰਾ ਵਲੋਂ ‘ਐਨੀਮਲ’ ਲਈ ਕਿੰਨੀ ਫ਼ੀਸ ਲਈ ਗਈ ਸੀ, ਇਸ ਦਾ ਵੀ ਖ਼ੁਲਾਸਾ ਹੋਇਆ ਹੈ। ਦਰਅਸਲ ਲਾਈਫਸਟਾਈਲ ਏਸ਼ੀਆ ਦੀ ਰਿਪੋਰਟ ਮੁਤਾਬਕ ਤ੍ਰਿਪਤੀ ਨੇ ‘ਐਨੀਮਲ’ ’ਚ ਆਪਣੇ ਕਿਰਦਾਰ ‘ਜ਼ੋਇਆ’ ਲਈ 40 ਲੱਖ ਰੁਪਏ ਫ਼ੀਸ ਲਈ ਸੀ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

PunjabKesari

‘ਐਨੀਮਲ’ ਨੇ ਚਮਕਾਈ ਤ੍ਰਿਪਤੀ ਦੀ ਕਿਸਮਤ
ਤ੍ਰਿਪਤੀ ਨੇ ‘ਐਨੀਮਲ’ ’ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਹਲਚਲ ਮਚਾ ਦਿੱਤੀ ਹੈ ਤੇ ਇਸ ਨਾਲ ਉਹ ਸਭ ਤੋਂ ਮਸ਼ਹੂਰ ਸਟਾਰ ਵੀ ਬਣ ਗਈ ਹੈ। ਦਰਅਸਲ ਬੁੱਧਵਾਰ ਨੂੰ IMDb ਨੇ ‘ਪ੍ਰਸਿੱਧ ਭਾਰਤੀ ਸੈਲੇਬ੍ਰਿਟੀਜ਼ ਫੀਚਰ’ ਦਾ ਹਫ਼ਤਾਵਾਰੀ ਐਡੀਸ਼ਨ ਜਾਰੀ ਕੀਤਾ ਸੀ ਤੇ ਤ੍ਰਿਪਤੀ ਡਿਮਰੀ ਇਸ ਸੂਚੀ ’ਚ ਪਹਿਲੇ ਨੰਬਰ ’ਤੇ ਹੈ। ਉਸ ਤੋਂ ਬਾਅਦ ਸੰਦੀਪ ਰੈੱਡੀ ਵਾਂਗਾ ਨੂੰ ਜਗ੍ਹਾ ਮਿਲੀ ਹੈ। ‘ਦਿ ਆਰਚੀਜ਼’ ਸਟਾਰ ਤੇ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਤੇ ਬੋਨੀ ਕਪੂਰ ਤੇ ਸ਼੍ਰੀਦੇਵੀ ਦੀ ਧੀ ਖ਼ੁਸ਼ੀ ਕਪੂਰ, ਨਿਰਦੇਸ਼ਕ ਜ਼ੋਇਆ ਅਖ਼ਤਰ, ‘ਡੰਕੀ’ ਦੇ ਡਾਇਰੈਕਟਰ ਰਾਜਕੁਮਾਰ ਹਿਰਾਨੀ ਤੇ ਸਾਊਥ ਸੁਪਰਸਟਾਰ ਯਸ਼ ਵੀ ਇਸ ਸੂਚੀ ’ਚ ਸ਼ਾਮਲ ਹਨ।

PunjabKesari

‘ਐਨੀਮਲ’ ਦੀ ਬਾਕਸ ਆਫਿਸ ਕਲੈਕਸ਼ਨ
‘ਐਨੀਮਲ’ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫ਼ਿਲਮ ’ਤੇ ਪੈਸਿਆਂ ਦੀ ਬਾਰਿਸ਼ ਹੋ ਰਹੀ ਹੈ। ਫ਼ਿਲਮ ਨੂੰ ਰਿਲੀਜ਼ ਹੋਏ 13 ਦਿਨ ਹੋ ਚੁੱਕੇ ਹਨ ਤੇ ਇਹ ਬਾਕਸ ਆਫਿਸ ’ਤੇ ਰਾਜ ਕਰ ਰਹੀ ਹੈ। ‘ਐਨੀਮਲ’ ਨੇ ਦੁਨੀਆ ਭਰ ’ਚ 772.33 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News