ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਦੀ ਫਿਲਮ ''ਇਸ਼ਕਨਾਮਾ'' ਦਾ ਟ੍ਰੇਲਰ ਰਿਲੀਜ਼

Wednesday, Jul 15, 2026 - 01:00 PM (IST)

ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਦੀ ਫਿਲਮ ''ਇਸ਼ਕਨਾਮਾ'' ਦਾ ਟ੍ਰੇਲਰ ਰਿਲੀਜ਼

ਮੁੰਬਈ (ਏਜੰਸੀ)- ਸ਼ਹਿਨਾਜ਼ ਗਿੱਲ ਅਤੇ ਜੈ ਰੰਧਾਵਾ ਸਟਾਰਰ ਪੰਜਾਬੀ ਪੀਰੀਅਡ ਰੋਮਾਂਸ ਫਿਲਮ 'ਇਸ਼ਕਨਾਮਾ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਅਰਵਿੰਦਰ ਐਸ. ਖਹਿਰਾ ਦੁਆਰਾ ਨਿਰਦੇਸ਼ਤ, ਇਹ ਫਿਲਮ ਭਾਰਤ-ਪਾਕਿਸਤਾਨ ਸਰਹੱਦ 'ਤੇ ਜਨਮੀ ਇੱਕ ਅਨੋਖੀ ਪ੍ਰੇਮ ਕਹਾਣੀ ਨੂੰ ਦਰਸਾਉਂਦੀ ਹੈ। ਕਿਤਾਬ 'ਹਿੰਦ ਪਾਕ ਬਾਰਡਰਨਾਮਾ' ਤੋਂ ਪ੍ਰੇਰਿਤ ਅਤੇ ਨਿੰਮਾ ਅਤੇ ਨਸੀਮਾ ਦੀ ਸੱਚੀ ਕਹਾਣੀ 'ਤੇ ਅਧਾਰਤ 'ਇਸ਼ਕਨਾਮਾ' 1981 ਅਤੇ 1988 ਦੇ ਵਿਚਕਾਰ ਭਾਰਤ-ਪਾਕਿਸਤਾਨ ਸਰਹੱਦ ਨਾਲ ਜੁੜੇ ਪੰਜਾਬ ਇਲਾਕੇ ਵਿੱਚ ਵਾਪਰਦੀ ਹੈ। ਫਿਲਮ ਇੱਕ ਨੌਜਵਾਨ ਭਾਰਤੀ ਸਿੱਖ ਕਵੀ ਨਿੰਮਾ ਅਤੇ ਪਾਕਿਸਤਾਨੀ ਪੰਜਾਬ ਦੀ ਇੱਕ ਮੁਸਲਿਮ ਕੁੜੀ ਨਸੀਮਾ ਦੇ ਪਿਆਰ ਨੂੰ ਦਰਸਾਉਂਦੀ ਹੈ, ਜੋ ਵੰਡ ਦੇ ਜ਼ਖ਼ਮਾਂ ਅਤੇ ਸਰਹੱਦਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਜ਼ਿੰਦਾ ਰਹਿੰਦਾ ਹੈ।

ਸ਼ਹਿਨਾਜ਼ ਗਿੱਲ ਨੇ ਕਿਹਾ, "ਨਸੀਮਾ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਇੱਕ ਕਲਾਕਾਰ ਵਜੋਂ ਪੁਨਰ ਜਨਮ ਵਾਂਗ ਸੀ।" 'ਇਸ਼ਕਨਾਮਾ' ਇੱਕ ਸ਼ਾਨਦਾਰ ਅਤੇ ਕਲਾਸਿਕ ਪ੍ਰੇਮ ਕਹਾਣੀ ਹੈ, ਜਿਸ ਵਿੱਚ ਪਿਆਰ ਇੱਕ ਕ੍ਰਾਂਤੀ ਵਾਂਗ ਸਾਹਮਣੇ ਆਉਂਦਾ ਹੈ।' ਜੈ ਰੰਧਾਵਾ ਨੇ ਕਿਹਾ, 'ਇਹ ਫਿਲਮ ਸਿਰਫ਼ ਇੱਕ ਪ੍ਰੇਮ ਕਹਾਣੀ ਨਹੀਂ, ਸਗੋਂ ਕੁਰਬਾਨੀ, ਉਡੀਕ, ਕਿਸਮਤ ਅਤੇ ਜ਼ਿੰਦਗੀ ਬਦਲ ਦੇਣ ਵਾਲੇ ਫੈਸਲਿਆਂ ਦੀ ਕਹਾਣੀ ਹੈ। ਨਿੰਮਾ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਦਰਸ਼ਕਾਂ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰਨ ਵਰਗਾ ਹੈ, ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ।'

ਨਿਰਦੇਸ਼ਕ ਅਰਵਿੰਦਰ ਐਸ. ਖਹਿਰਾ ਨੇ ਕਿਹਾ ਕਿ 'ਇਸ਼ਕਨਾਮਾ' ਨਿੰਮਾ ਅਤੇ ਨਸੀਮਾ ਦੀ ਸੱਚੀ ਕਹਾਣੀ ਹੈ, ਜਿਨ੍ਹਾਂ ਦੇ ਪਿਆਰ ਨੇ ਇਤਿਹਾਸ ਨੂੰ ਚੁਣੌਤੀ ਦਿੱਤੀ। ਅਰਵਿੰਦਰ ਐਸ. ਖਹਿਰਾ ਦੁਆਰਾ ਨਿਰਦੇਸ਼ਤ ਅਤੇ ਸੌਰਭ ਰਾਣਾ ਦੁਆਰਾ ਨਿਰਮਿਤ, ਇਸ ਫਿਲਮ ਵਿੱਚ ਜੈ ਰੰਧਾਵਾ, ਸ਼ਹਿਨਾਜ਼ ਗਿੱਲ, ਸੌਰਭ ਸਚਦੇਵਾ ਅਤੇ ਹੋਰ ਬਹੁਤ ਸਾਰੇ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਸੰਗੀਤ ਬੀ. ਪ੍ਰਾਕ ਦੁਆਰਾ ਤਿਆਰ ਕੀਤਾ ਗਿਆ ਹੈ, ਅਤੇ ਬੋਲ ਜਾਨੀ ਦੁਆਰਾ ਲਿਖੇ ਗਏ ਹਨ। 'ਇਸ਼ਕਨਾਮਾ' 24 ਜੁਲਾਈ ਨੂੰ ਭਾਰਤ, ਕੈਨੇਡਾ ਅਤੇ ਯੂਕੇ ਸਮੇਤ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।


author

cherry

Content Editor

Related News