ਫ਼ਿਲਮ ‘ਵਿਕਰਮ ਵੇਧਾ’ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼, ਰਿਤਿਕ ਅਤੇ ਸੈਫ਼ ਦਾ ਹੋਵੇਗਾ ਜ਼ਬਰਦਸਤ ਟਕਰਾਅ

09/08/2022 4:09:51 PM

ਨਵੀਂ ਦਿੱਲੀ- ਰਿਤਿਕ ਰੋਸ਼ਨ ਅਤੇ ਸੈਫ਼ ਅਲੀ ਖ਼ਾਨ ਦੀ ਫ਼ਿਲਮ ‘ਵਿਕਰਮ ਵੇਧਾ’ ਦਾ ਪਹਿਲਾ ਪੋਸਟਰ ਰਿਲੀਜ਼ ਹੋਇਆ ਸੀ ਤਾਂ ਪ੍ਰਸ਼ੰਸਕ ਇਸ ਫ਼ਿਲਮ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਰਿਤਿਕ ਅਤੇ ਸੈਫ਼ ਅਲੀ ਖ਼ਾਨ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ, ਕਿਉਂਕਿ ਫ਼ਿਲਮ ‘ਵਿਕਰਮ ਵੇਧਾ’ ਦਾ ਧਮਾਕੇ ਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ।

ਇਹ ਵੀ ਪੜ੍ਹੋ : ਬਬਲੀ ਬਾਊਂਸਰ: ਲੇਡੀ ਬਾਊਂਸਰ ਬਣ ਕੇ ਨਜ਼ਰ ਆਈ ਤਮੰਨਾ, ਫ਼ਿਲਮ ਦੇ ਟ੍ਰੇਲਰ ਨੂੰ ਮਿਲ ਰਿਹਾ ਹੈ ਚੰਗਾ ਰਿਸਪਾਂਸ

ਫ਼ਿਲਮ ਦਾ ਟ੍ਰੇਲਰ 2 ਮਿੰਟ 50 ਸਕਿੰਟ ਹੈ। ਇਸ ਟ੍ਰੇਲਰ ’ਚ ਰਿਤਿਕ ਰੋਸ਼ਨ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ ਟ੍ਰੇਲਰ ’ਚ ਉਨ੍ਹਾਂ ਦੇ ਅਜਿਹੇ ਕਈ ਦਮਦਾਰ ਡਾਇਲਾਗਸ ਹਨ, ਜਿਨ੍ਹਾਂ ਨੂੰ ਤੁਸੀਂ ਵਾਰ-ਵਾਰ ਸੁਣਨਾ ਅਤੇ ਦੇਖਣਾ ਚਾਹੋਗੇ। ਰਿਤਿਕ ਸੈਫ ਅਲੀ ਖਾਨ ਨੂੰ ਆਪਣੀਆਂ ਗੱਲਾਂ ’ਚ ਫ਼ਸਾਉਂਦੇ ਨਜ਼ਰ ਆ ਰਹੇ ਹਨ। ਇਸ ’ਚ ਕਈ ਵਾਰ ਦੋਵੇਂ ਇਕ-ਦੂਜੇ ਦੇ ਆਹਮੋ-ਸਾਹਮਣੇ ਵੀ ਹੋਣਗੇ।

PunjabKesari


ਸੈਫ਼ ਅਲੀ ਖ਼ਾਨ ਦੇ ਟ੍ਰੇਲਰ ’ਚ ਬਹੁਤ ਸਾਰੇ ਡਾਇਲਾਗ ਨਹੀਂ ਹਨ ਪਰ ਸੈਫ਼ ਅਲੀ ਖ਼ਾਨ ਨੇ ਆਪਣੀ ਦਮਦਾਰ ਬਾਡੀ, ਗੰਭੀਰ ਐਕਸਪ੍ਰੈਸ਼ਨ ਅਤੇ ਧਮਾਕੇਦਾਰ ਐਕਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਇਸ ਟ੍ਰੇਲਰ ਦੇ ਵਿਚਕਾਰ ਰਾਧਿਕਾ ਆਪਟੇ ਅਤੇ ਸੈਫ਼ ਅਲੀ ਖ਼ਾਨ ਦਾ ਰੋਮਾਂਸ ਵੀ ਦਿਖਾਇਆ ਗਿਆ ਹੈ। ਪੂਰੇ ਟ੍ਰੇਲਰ ’ਚ ਦੱਸਿਆ ਗਿਆ ਹੈ ਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ ਅਤੇ ਸੱਚ ਅਤੇ ਝੂਠ ’ਚ ਕੋਈ ਫ਼ਰਕ ਨਹੀਂ ਹੁੰਦਾ। ਇਸ ਟ੍ਰੇਲਰ ’ਚ ਸੱਚ ਅਤੇ ਝੂਠ ਦੀ ਬਹਿਸ ਹੈ।

ਦੱਸ ਦੇਈਏ ਕਿ ‘ਵਿਕਰਮ ਵੇਧਾ’ ਸਾਲ 2018 ’ਚ ਤਮਿਲ ’ਚ ਰਿਲੀਜ਼ ਹੋਈ ਸੀ, ਜਿਸ ਦੀ ਇਹ ਫ਼ਿਲਮ ਹਿੰਦੀ ਰੀਮੇਕ ਹੈ। ਆਰ ਮਾਧਵਨ ਤਮਿਲ ਫ਼ਿਲਮ ’ਚ ਵਿਕਰਮ ਦੀ ਭੂਮਿਕਾ ’ਚ ਨਜ਼ਰ ਆਏ ਸਨ, ਜਦੋਂ ਕਿ ਵੇਧਾ ਦਾ ਕਿਰਦਾਰ ਵਿਜੇ ਸੇਤੂਪਤੀ ਨੇ ਨਿਭਾਇਆ ਸੀ। 

ਇਹ ਵੀ ਪੜ੍ਹੋ : ਸ਼ਾਹਿਦ ਨੇ ਪਤਨੀ ਮੀਰਾ ਦੇ ਜਨਮਦਿਨ ’ਤੇ ਰੱਖੀ ਪਾਰਟੀ, ਫ਼ਰਹਾਨ ਅਖ਼ਤਰ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ

ਇਹ ਫ਼ਿਲਮ 30ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ’ਚ ਫ਼ਿਲਮ ਰਿਤਿਕ ਰੋਸ਼ਨ ਅਤੇ ਸੈਫ਼ ਅਲੀ ਖ਼ਾਨ ਤੋਂ ਇਲਾਵਾ ਰਾਧਿਕਾ ਆਪਟੇ ਰੋਹਿਤ ਸ਼ਰਫ, ਸ਼ਾਰੀਬ ਹਾਸ਼ਮੀ, ਯੋਗਤਾ ਬਿਹਾਨੀ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। 


Shivani Bassan

Content Editor

Related News