ਹਾਸੇ ਅਤੇ ਡਰ ਦਾ ਕਾਂਬੋ ‘ਏਕਾਕੀ’ ਦਾ ਟ੍ਰੇਲਰ ਰਿਲੀਜ਼
Tuesday, Oct 28, 2025 - 10:00 AM (IST)
ਮੁੰਬਈ- ਆਸ਼ੀਸ਼ ਚੰਚਲਾਨੀ ਸਹੀ ਵਿਚ ਇੰਡਿੀਆ ਦੇ ਡਿਜੀਟਲ ਸਟਾਰ ਹਨ, ਜੋ ਮਜ਼ੇਦਾਰ ਅਤੇ ਦਿਲਚਸਪ ਕੰਟੈਂਟ ਨਾਲ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰਦੇ ਹਾਂ। ਆਪਣੇ ਹਿਊਮਰ ਅਤੇ ਯੂਨੀਕ ਵੀਡਓਜ਼ ਨਾਲ ਉਨ੍ਹਾਂ ਨੇ ਲੱਖਾਂ ਲੋਕਾਂ ਨੂੰ ਐਂਟਰਟੇਨ ਕੀਤਾ ਹੈ। ਹੁਣ ਆਸ਼ੀਸ਼ ਨਵੇਂ ਸਫਰ ਦੀ ਸ਼ੁਰੂਆਤ ਕਰ ਰਹੇ ਹਨ ਆਪਣੀ ਡਾਇਰੈਕਟੋਰੀਅਲ ਡੈਬਿਊ ਫਿਲਮ ‘ਏਕਾਕੀ’ ਨਾਲ, ਜੋ ਅਨਾਊਂਸਮੈਂਟ ਦੇ ਬਾਅਦ ਤੋਂ ਹੀ ਚਰਚਾ ਵਿਚ ਹੈ। ਪੋਸਟਰ ਅਤੇ ਪਹਿਲੀ ਝਲਕ ਦੇ ਬਾਅਦ ਹੁਣ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ।
‘ਏਕਾਕੀ’ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ਉੱਤੇ ਛਾਅ ਗਿਆ ਹੈ। ਇਸ ਦੇ ਨਾਲ ਹੀ ਆਸ਼ੀਸ਼ ਫਿਲਮ ‘ਏਕਾਕੀ’ ਵਿਚ ਕਈ ਵੱਡੇ ਡਿਜੀਟਲ ਸਟਾਰਸ ਨੂੰ ਵੀ ਨਾਲ ਲੈ ਕੇ ਆਏ ਹਨ। ਆਸ਼ੀਸ਼ ਦੇ ਨਾਲ ਫਿਲਮ ਵਿਚ ਆਕਾਸ਼ ਡੋਡੇਜਾ, ਹਰਸ਼ ਰਾਣੇ, ਸਿਧਾਂਤ ਸਰਫਰੇ, ਰੋਹਿਤ ਸਾਧਵਾਨੀ, ਗ੍ਰੀਸ਼ਿਮ ਨਵਾਨੀ ਅਤੇ ਸ਼ਸ਼ਾਂਕ ਸ਼ੇਖਰ ਵੀ ਨਜ਼ਰ ਆਉਣ ਵਾਲੇ ਹਨ।
ਆਸ਼ੀਸ਼ ਚੰਚਲਾਨੀ ਇਸ ਵਾਰ ਹਾਰਰ-ਕਾਮੇਡੀ ਦੀ ਦੁਨੀਆ ਵਿਚ ਕਦਮ ਰੱਖਣ ਜਾ ਰਹੇ ਹਨ ਅਤੇ ਇਹ ਅਨੁਭਵ ਕੁਝ ਵੱਖ ਹੋਣ ਵਾਲਾ ਹੈ। ਆਪਣੀ ਜ਼ਬਰਦਸਤ ਕਾਮਿਕ ਟਾਈਮਿੰਗ ਅਤੇ ਮਜ਼ੇਦਾਰ ਮੈਂਬਰਸ ਲਈ ਮਸ਼ਹੂਰ ਆਸ਼ੀਸ਼ ਇਸ ਵਾਰ ਡਰ ਅਤੇ ਹਾਸੇ ਨੂੰ ਕਿਵੇਂ ਇਕੱਠੇ ਜੋਡ਼ਦੇ ਹਨ ਇਹ ਦੇਖਣਾ ਦਿਲਚਸਪ ਹੋਵੇਗਾ।
