ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਥਲਾਇਵੀ’ ਦਾ ਟ੍ਰੇਲਰ ਹੋਇਆ ਰਿਲੀਜ਼

03/23/2021 1:00:28 PM

ਮੁੰਬਈ: ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਥਲਾਇਵੀ’ ਦਾ ਟ੍ਰੇਲਰ ਜਾਰੀ ਹੋ ਚੁੱਕਾ ਹੈ। ਅਦਾਕਾਰਾ ਅਤੇ ਤਾਮਿਲਨਾਡੂ ਦੀ ਸਵ. ਮੁੱਖ ਮੰਤਰੀ ਜੈਲਲਿਤਾ ਦੀ ਬਾਇਓਪਿਕ ਫ਼ਿਲਮ ‘ਥਲਾਇਵੀ’ ਦਾ ਟ੍ਰੇਲਰ ਕੰਗਨਾ ਰਣੌਤ ਦੇ ਜਨਮਦਿਨ ਦੇ ਮੌਕੇ ’ਤੋਂ ਇਕ ਹੀ ਦਿਨ ਚੇਨਈ ਅਤੇ ਮੁੰਬਈ ’ਚ ਲਾਂਚ ਕੀਤਾ ਗਿਆ। ਇਸ ਮੌਕੇ ’ਤੇ ਕੰਗਨਾ ਰਣੌਤ ਦੇ ਨਾਲ-ਨਾਲ ਫ਼ਿਲਮ ਦੇ ਡਾਇਰੈਕਟਰ ਵਿਜੇ ਅਤੇ ਪ੍ਰੋਡਿਊਸਰ ਵੀ ਮੌਜੂਦ ਰਹੇ। 


ਇਸ ਫ਼ਿਲਮ ਦਾ ਟ੍ਰੇਲਰ ਆਉਂਦੇ ਹੀ ਸਾਰੇ ਪਾਸੇ ਧਮਾਲ ਮਚਾ ਰਿਹਾ ਹੈ। ਇਸ ’ਚ ਅਦਾਕਾਰਾ ਦਾ ਇਕ ਫਿਰ ਦਮਦਾਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਅੱਜ ਕੰਗਨਾ ਆਪਣਾ 34ਵਾਂ ਜਨਮਦਿਨ ਮਨ੍ਹਾ ਰਹੀ ਹੈ। ਅਦਾਕਾਰਾ ਦੇ ਮੇਕਅਰਸ ਨੇ ਅਦਾਕਾਰਾ ਨੂੰ ਉਨ੍ਹਾਂ ਦੇ ਜਨਮਦਿਨ ਦੇ ਮੌਕੇ ’ਤੇ ਇਹ ਸ਼ਾਨਦਾਰ ਤੋਹਫਾ ਦਿੱਤਾ ਹੈ।  ਬੀਤੇ ਐਤਵਾਰ ਨੂੰ ਹੀ ਅਦਾਕਾਰਾ ਨੇ ਟ੍ਰੇਲਰ ਰਿਲੀਜ਼ ਹੋਣ ਦੀ ਘੋਸ਼ਣਾ ਕੀਤੀ ਸੀ। ਨਾਲ ਹੀ ਫ਼ਿਲਮ ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਕੀਤਾ ਗਿਆ ਸੀ। ਜਿਸ ’ਚ ਕੰਗਨਾ ਦੀ ਦਮਦਾਰ ਆਵਾਜ਼ ਦਾ ਜਾਦੂ ਦੇਖਣ ਮਿਲਿਆ ਹੈ। ਟ੍ਰ੍ਰੇਲਰ ’ਚ ਸਵ. ਅਦਾਕਾਰਾ ਅਤੇ ਸ਼ਕਤੀਸ਼ਾਲੀ ਨੇਤਾ ਜੈਲਲਿਤਾ ਦੇ ਜਜ਼ਬੇ ਦੀ ਕੜੀ ਨੂੰ ਆਪਣੇ ਸ਼ਬਦਾਂ ’ਚ ਕੰਗਨਾ ਬਖ਼ੂਬੀ ਬਿਆਨ ਕਰ ਰਹੀ ਹੈ। 

PunjabKesari
‘ਥਲਾਇਵੀ’ ਫ਼ਿਲਮ ਅਦਾਕਾਰਾ ਅਤੇ ਰਾਜਨੇਤਾ ਬਣੀ ਜੈਲਲਿਤਾ ਦੇ ਜੀਵਨ ਦੀ ਕਹਾਣੀ ’ਤੇ ਆਧਾਰਿਤ ਹੈ। ਜਿਸ ਦੇ ਰਿਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਜੈਲਲਿਤਾ ਦੇ ਫ਼ਿਲਮਾਂ ਦੇ ਸੰਘਰਸ਼ ਕਰਨ ਦੇ ਦਿਨਾਂ ਤੋਂ ਸਫ਼ਲਤਾ ਦੀਆਂ ਬੁਲੰਦੀਆਂ ਤੱਕ ਅਤੇ ਫਿਰ ਦੇਸ਼ ਦੀ ਸਭ ਤੋਂ ਪ੍ਰਭਾਵਸ਼ਾਲੀ ਰਾਜਨੇਤਾ ਬਣ ਕੇ ਵੱਖਰੀ ਛਾਪ ਛੱਡਣ ਦੇ ਇਸ ਸਫ਼ਰ ਨੂੰ ਪੂਰਾ ਦੇਸ਼ ਜਲਦ ਹੀ ਦੇਖੇਗਾ। 


Aarti dhillon

Content Editor

Related News