ਦੁਖ਼ਦਾਇਕ ਖ਼ਬਰ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਡਾਇਰੈਕਟਰ ਤਾਰਿਕ ਸ਼ਾਹ ਦਾ ਦਿਹਾਂਤ

Saturday, Apr 03, 2021 - 05:30 PM (IST)

ਦੁਖ਼ਦਾਇਕ ਖ਼ਬਰ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਡਾਇਰੈਕਟਰ ਤਾਰਿਕ ਸ਼ਾਹ ਦਾ ਦਿਹਾਂਤ

ਮੁੰਬਈ: ਬਾਲੀਵੁੱਡ ਇੰਡਸਟਰੀ ’ਚੋਂ ਇਕ ਦੁਖ਼ਦਾਇਕ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਅਦਾਕਾਰ ਅਤੇ ਨਿਰਦੇਸ਼ ਤਾਰਿਕ ਸ਼ਾਹ ਦਾ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਤਾਰਿਕ ਨੇ ਮੁੰਬਈ ਦੇ ਇਕ ਹਸਪਤਾਲ ’ਚ ਆਖਿਰੀ ਸਾਹ ਲਿਆ। ਮੀਡੀਆ ਰਿਪੋਰਟ ਮੁਤਾਬਕ ਤਾਰਿਕ ਸ਼ਾਹ ਬੀਤੇ ਦੋ ਸਾਲ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਉੱਧਰ ਕੁਝ ਸਮੇਂ ਤੋਂ ਹੀ ਡਾਇਲਸਿਸ ’ਤੇ ਵੀ ਸਨ। 

PunjabKesari
ਤਾਰਿਕ ਸ਼ਾਹ ਮਸ਼ਹੂਰ ਅਦਾਕਾਰਾ ਸ਼ੋਮਾ ਆਨੰਦ ਦੇ ਪਤੀ ਸਨ। ਟੀ.ਵੀ. ਸੀਰੀਅਲ ‘ਕੜਵਾ ਸੱਚ’ ਅਤੇ ਫ਼ਿਲਮ ‘ਜਨਮ ਕੁੰਡਲੀ’ ਨਾਲ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ ਸੀ। ਬਤੌਰ ਅਦਾਕਾਰਾ ਹੀ ਨਹੀਂ ਬਤੌਰ ਨਿਰਦੇਸ਼ਕ ਵੀ ਉਨ੍ਹਾਂ ਨੇ ਫ਼ਿਲਮ ‘ਜਨਮ ਕੁੰਡਲੀ’, ‘ਬਹਾਰ ਆਣੇ ਤੱਕ’ ਅਤੇ ‘ਕੜਵਾ ਸੱਚ’ ’ਚ ਕੰਮ ਕੀਤਾ ਸੀ। 
ਤੁਹਾਨੂੰ ਦੱਸ ਦੇਈਏ ਕਿ ਤਾਰਿਕ ਸ਼ਾਹ ਨੇ ਫ਼ਿਲਮ ‘ਬਹਾਰ ਆਣੇ ਤੱਕ’, ‘ਮੁੰਬਈ ਸੈਂਟਰਲ’,‘ਅਹਿਸਾਸ’, ‘ਗੁੰਮਨਾਮ ਹੈ ਕੋਈ’ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ। 

PunjabKesari
ਬਾਲੀਵੁੱਡ ਇੰਡਸਟਰੀ ਲਈ ਪਿਛਲਾ ਸਾਲ 2020 ਕਾਫ਼ੀ ਦੁੱਖ਼ਦਾਇਕ ਰਿਹਾ। ਇੰਡਸਟਰੀ ਨੇ ਆਪਣੇ ਕਈ ਸਿਤਾਰਿਆਂ ਨੂੰ ਖੋਹ ਦਿੱਤਾ ਅਤੇ ਕਈ ਤਾਂ ਬਹੁਤ ਘੱਟ ਉਮਰ ’ਚ ਦੁਨੀਆ ਨੂੰ ਅਲਵਿਦਾ ਕਹਿ ਗਏ। ਉੱਧਰ 2021 ਵੀ ਕੁਝ ਖ਼ਾਸ ਨਹੀਂ ਹੈ। ਲਗਾਤਾਰ ਕੋਰੋਨਾ ਦੇ ਵੱਧਦੇ ਮਾਮਲੇ ਸਾਹਮਣੇ ਆ ਰਹੇ ਹਨ। ਕਈ ਸਿਤਾਰੇ ਹੁਣ ਤੱਕ ਇਸ ਵਾਇਰਸ ਦੇ ਲਪੇਟ ’ਚ ਆ ਚੁੱਕੇ ਹਨ। ਦੇਸ਼ ’ਚ ਲੱਖਾਂ ਲੋਕ ਕੋਰੋਨਾ ਦੀ ਵਜ੍ਹਾ ਨਾਲ ਆਪਣੀ ਜਾਨ ਵੀ ਗੁਵਾ ਚੁੱਕੇ ਹਨ। 


author

Aarti dhillon

Content Editor

Related News